ਐਫ਼ਪੀਆਈ ਨੇ ਵਿੱਤ ਸਾਲ 2020-21 ’ਚ 2.74 ਲੱਖ ਕਰੋੜ ਦਾ ਕੀਤਾ ਨਿਵੇਸ਼

ਐਫ਼ਪੀਆਈ ਨੇ ਵਿੱਤ ਸਾਲ 2020-21 ’ਚ 2.74 ਲੱਖ ਕਰੋੜ ਦਾ ਕੀਤਾ ਨਿਵੇਸ਼

ਨਵੀਂ ਦਿੱਲੀ। ਗਲੋਬਲ ਮਹਾਂਮਾਰੀ ਦੇ ਪ੍ਰਕੋਪ ਦੇ ਬਾਵਜੂਦ, ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ ਪੀ ਆਈ) ਨੇ ਪਿਛਲੇ ਵਿੱਤੀ ਸਾਲ 2020-21 ਦੌਰਾਨ ਭਾਰਤੀ ਸ਼ੇਅਰ ਬਾਜ਼ਾਰਾਂ ਵਿਚ 2,74,034 ਕਰੋੜ ਰੁਪਏ ਦੇ ਵੱਡੇ ਨਿਵੇਸ਼ ਨਾਲ ਘਰੇਲੂ ਆਰਥਿਕਤਾ ’ਤੇ ਭਰੋਸਾ ਕੀਤਾ। ਇਹ ਜਾਣਕਾਰੀ ਦਿੰਦਿਆਂ ਵਿੱਤ ਮੰਤਰਾਲੇ ਨੇ ਮੰਗਲਵਾਰ ਨੂੰ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਅੰਕੜਾ ਵਿਦੇਸ਼ੀ ਨਿਵੇਸ਼ਕਾਂ ਦੀ ਭਾਰਤੀ ਅਰਥਵਿਵਸਥਾ ਦੀਆਂ ਬੁਨਿਆਦੀ ਗੱਲਾਂ ਵਿੱਚ ਦਿ੍ਰੜਤਾ ਨੂੰ ਦਰਸ਼ਾਉਂਦਾ ਹੈ। ਵਿੱਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਵਿੱਤੀ ਸਾਲ 2020-21 ਦੇ ਸਿਰਫ ਦੋ ਮਹੀਨਿਆਂ ਦੌਰਾਨ ਐੱਫ ਪੀ ਆਈ ਨੇ ਸਟਾਕ ਮਾਰਕੀਟ ਤੋਂ ਪੈਸੇ ਵਾਪਸ ਲੈ ਲਏ, ਜਦੋਂਕਿ ਨਿਵੇਸ਼ਕਾਂ ਨੇ ਬਾਕੀ ਮਹੀਨਿਆਂ ਦੌਰਾਨ ਭਾਰੀ ਨਿਵੇਸ਼ ਕੀਤਾ।

ਵਿਦੇਸ਼ੀ ਨਿਵੇਸ਼ਕਾਂ ਨੇ ਪਿਛਲੇ ਵਿੱਤੀ ਸਾਲ ਦੇ ਪਹਿਲੇ ਮਹੀਨੇ ਵਿਚ ਕੋਰੋਨਾ ਮਹਾਂਮਾਰੀ ਕਾਰਨ ਅਪ੍ਰੈਲ ਵਿਚ ਲੌਕਡਾਊਨ ਕਰਕੇ 6884 ਕਰੋੜ ਰੁਪਏ ਦਾ ਨਿਵੇਸ਼ ਕੱਢਿਆ ਸੀ, ਜਦੋਂ ਕਿ ਮਈ ਵਿਚ ਸ਼ੇਅਰ ਬਾਜ਼ਾਰਾਂ ਵਿਚ ਦੁਗਣੇ ਤੋਂ ਵੱਧ ਕੇ 14569 ਕਰੋੜ ਰੁਪਏ ਹੋ ਗਏ ਸਨ। ਨਿਵੇਸ਼ਕਾਂ ਨੇ ਜੂਨ ਵਿਚ 21832 ਕਰੋੜ, ਜੁਲਾਈ ਵਿਚ 7563 ਕਰੋੜ, ਅਗਸਤ ਵਿਚ 47080 ਕਰੋੜ ਦਾ ਨਿਵੇਸ਼ ਕੀਤਾ ਪਰ ਸਤੰਬਰ ਵਿਚ 7783 ਕਰੋੜ ਕੱਢੇ। ਇਸ ਤੋਂ ਇਲਾਵਾ ਅਕਤੂਬਰ ਵਿਚ 19541 ਕਰੋੜ, ਨਵੰਬਰ ਵਿਚ 60358, ਦਸੰਬਰ ਵਿਚ 62,016, ਜਨਵਰੀ ਵਿਚ 19473 ਕਰੋੜ, ਫਰਵਰੀ ਵਿਚ 25787 ਕਰੋੜ ਅਤੇ ਮਾਰਚ ਵਿਚ 10952 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.