ਭਾਰਤ ’ਚ ਮਾਰਚ ’ਚ ਆ ਸਕਦੀ ਐ ਕੋਰੋਨਾ ਦੀ ਚੌਥੀ ਲਹਿਰ, ਚੀਨ ਦੇ ਸ਼ਮਸ਼ਾਨ ’ਚ ਲਾਸ਼ਾਂ ਦੇ ਢੇਰ

Coronavirus

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਚੀਨ ’ਚ ਕੋਰੋਨਾ (Coronavirus) ਦਾ ਕਹਿਰ ਜਾਰੀ ਹੈ। ਜਿਸ ਨੂੰ ਲੈ ਕੇ ਦੁਨੀਆਂ ਦੇ ਹਰ ਦੇਸ਼ ਅਲਰਟ ’ਤੇ ਹੈ। ਭਾਰਤ ਅਮਰੀਕਾ ਸਮੇਤ ਸਾਰੇ ਦੇਸ਼ਾਂ ’ਚ ਸੰਕ੍ਰਮਣ ਫੈਲਣ ਦਾ ਖ਼ਤਰਾ ਮੰਡਰਾਉਣ ਲੱਗਿਆ ਹੈ। ਚੀਨ ’ਚ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਫੈਲਣ ਕਾਰਨ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਸ਼ੰਘਾਈ ਦੀ 70 ਫ਼ੀਸਦੀ ਅਬਾਦੀ ਹੁਣ ਤੱਕ ਇਸ ਦੀ ਚਪੇਟ ’ਚ ਆ ਚੁੱਕੀ ਹੋਵੇਗੀ। ਚੀਨ ’ਚ ਪਿਛਲੇ ਮਹੀਨੇ ਕੋਵਿਡ-19 ਨੂੰ ਲੈ ਕੇ ਲਾਈਆਂ ਗਈਆਂ ਪਾਬੰਦੀਆਂ ’ਚ ਢਿੱਲ ਦਿੱਤੇ ਜਾਣ ਤੋਂ ਬਾਅਦ ਸੰਕ੍ਰਮਣ ਦੇ ਮਾਮਲਿਆਂ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ।

ਹਸਪਤਾਲਾਂ ’ਚ ਮਰੀਜਾਂ ਅਤੇ ਸ਼ਮਸ਼ਾਨਘਾਟਾਂ ’ਤੇ ਲਾਸ਼ਾਂ ਦੀ ਗਿਣਤੀ ’ਚ ਕਾਫ਼ੀ ਵਾਧਾ ਹੋਇਆ ਹੈ। ਰੁਈਜਿਨ ਹਸਪਤਾਲ ਦੇ ਉੱਪ ਪ੍ਰਧਾਨ ਤੇ ਸ਼ੰਘਾਈ ਕੋਵਿੰਡ (Coronavirus) ਮਾਹਿਰ ਸਲਾਹਕਾਰ ਪੈਨਲ ਦੇ ਮੈਂਬਰ ਚੇਨ ਏਰਜੇਨ ਨੇ ਅਨੁਮਾਨ ਲਾਇਆ ਕਿ ਸ਼ਹਿਰ ਦੇ 2.5 ਕਰੋੜ ਲੋਕਾਂ ’ਚ ਜ਼ਿਆਦਾਤਰ ਇਸ ਜਾਨਲੇਵਾ ਵਿਸ਼ਾਣੂ ਦਾ ਅਸਰ ਹੈ। ਉੱਥੇ ਹੀ ਓੜੀਸ਼ਾ ਦੇ ਹੈਲਥ ਡਿਪਾਰਟਮੈਂਟ ਦੇ ਸਪੈਸ਼ਲ ਸੈਕਟਰੀ ਅਜੀਤ ਕੁਮਾਰ ਮੋਹੰਤੀ ਦਾ ਕਹਿਣਾ ਹੈ ਕਿ ਭਾਰਤ ’ਚ ਕੋਰੋਨਾ ਦੀ ਚੌਥੀ ਲਹਿਰ ਮਾਰਚ ’ਚ ਆ ਸਕਦੀ ਹੈ।

ਚੀਨ ’ਚ Coronavirusਦੀ ਸਥਿਤੀ ਨੂੰ ਲੈ ਕੇ ਚਿੰਤਿਤ ਹਨ ਬਾਈਡੇਨ

ਅਮਰੀਕਾ ਦੇ ਰਾਸ਼ਟਰਪਤੀ ਬਾਈਡੇਨ ਨੇ ਕਿਹਾ ਕਿ ਉਹ ਇਸ ਗੱਲ ਨੂੰ ਲੈ ਕੇ ਚਿੰਤਿਤ ਹਨ ਕਿ ਚੀਨ ਅਧਿਕਾਰੀ ਕੋਵਿਡ-19 ਦੇ ਵਧਦੇ ਸੰਕ੍ਰਮਣ ਨਾਲ ਕਿਵੇਂ ਨਜਿੱਠਣਗੇ। ਇਸ ਦੇ ਨਾਲ ਹੀ ਉਨ੍ਹਾਂ ਆਪਣੇ ਪ੍ਰਸ਼ਾਸਨ ਦੀ ਨਵੀਂ ਨੀਤੀ ਨੂੰ ਦੁਹਰਾਇਆ ਕਿ ਚੀਨ ਦੇ ਅਮਰੀਕਾ ਆਉਣ ਵਾਲੇ ਸਾਰੇ ਯਾਤਰੀਆਂ ਦਾ ਪ੍ਰੀਖਣ ਕੀਤਾ ਜਾਣਾ ਚਹੀਦਾ ਹੈ। ਬਾਈਡੇਨ ਤੋਂ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਜਦੋਂ ਪੁੱਛਿਆ ਗਿਆ ਕਿ ਕੀ ਉਹ ਇਸ ਗੱਲ ਤੋਂ ਚਿੰਤਿਤ ਹਨ, ਤਾਂ ਉਨ੍ਹਾਂ ਕਿਹਾ ਕਿ ਹਾਂ ਮੈਂ ਚਿੰਤਿਤ ਹਾਂ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਾਨੂੰ ਹੁਣ ਤੋਂ ਹੀ ਉਸ ਪ੍ਰੋਟੋਕੌਲ ਦੀ ਪਾਲਣਾ ਕਰਨੀ ਚਾਹੀਦੀ ਹੈ, ਜਿਸ ’ਚ ਇਹ ਨਿਰਧਾਰਿਤ ਕੀਤਾ ਗਿਆ ਹੈ ਕਿ ਜੇਕਰ ਤੁਸੀਂ ਚੀਨ ਤੋਂ ਉਡਾਨ ਭਰ ਰਹੇ ਹੋ ਤਾਂ ਤੁਹਾਨੂੰ ਪ੍ਰੀਖਣ ਕਰਵਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਚੀਨੀ ਅਧਿਕਾਰੀ ਬਹੁਤ ਸੰਵੇਦਨਸ਼ੀਲ ਹਨ।

Joe Biden Sachkahoon

ਜ਼ਿਕਰਯੋਗ ਹੈ ਕਿ ਚੀਨ ਨੇ ਦਸੰਬਰ ’ਚ ਐਲਾਨ ਕੀਤਾ ਸੀ ਕਿ ਉਹ ਕੋਰੋਨਾ ਨੂੰ ਲੈ ਕੇ ਲ ਾਗੂ ਆਪਣੀ ਜ਼ੀਰੋ ਕੋਵਿਡ ਨੀਤੀ ’ਚ ਢਿੱਲ ਦੇਣ ਜਾ ਰਿਹਾ ਹੈ ਅਤੇ ਜਨਵਰੀ ’ਚ ਆਪਣੀਆਂ ਹੱਦਾਂ ਨੂੰ ਫਿਰ ਤੋਂ ਖੋਲ੍ਹਣ ਦੀ ਤਿਆਰੀ ਕਰ ਰਿਹਾ ਹੈ। ਬਿ੍ਰਟੇਨ, ਫਰਾਂਸ ਅਤੇ ਅਮਰੀਕਾ ਉਨ੍ਹਾਂ ਦੇਸ਼ਾਂ ’ਚ ਸ਼ਾਮਿਲ ਹਨ ਜਿਨ੍ਹਾਂ ਨੇ ਚੀਨ ਦੇ ਆਉਣ ਵਾਵਲੇ ਯਾਤਰੀਆਂ ਲਈ ਕੋਵਿਡ-19 ਦਾ ਟੈਸਟ ਜ਼ਰੂਰੀ ਕਰ ਦਿੱਤਾ ਹੈ।

Coronavirus ਮਹਾਂਮਾਰੀ ਸਿਆਸੀਕਰਨ ਨਹੀਂ ਹੋਣਾ ਚਾਹੀਦਾ : ਚੀਨ

ਚੀਨ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੂੰੂ ਉਮੀਦ ਹੈ ਕਿ ਹੋਰ ਦੇਸ਼ ਰਾਜਨੀਤੀਕਰਨ ਦੀ ਬਜਾਇ ਕੋਵਿਡ-19 ਮਹਾਂਮਾਰੀ ਦੇ ਖਿਲਾਫ਼ ਲੜਾਈ ’ਤੇ ਧਿਆਨ ਦੇਣਗੇ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਓ ਨਿੰਗ ਨੇ ਅੱਜ ਇੱਥੇ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਸਾਰੀਆਂ ਪਾਰਟੀਆਂ ਖੁਦ ਲੜਾਈ ’ਤੇ ਧਿਆਨ ਦੇਣਗੀਆਂ, ਮਹਾਂਮਾਰੀ ਦਾ ਸਿਆਸੀਕਰਨ ਕਰਨ ਵਾਲੇ ਕਿਸੇ ਵੀ ਸ਼ਬਦ ਜਾਂ ਕੰਮ ਤੋਂ ਬਚਣਗੀਆਂ, ਏਕਤਾ ਨੂੰ ਮਜ਼ਬੂਤ ਕਰਨਗੀਆਂ ਅਤੇ ਮਹਾਂਮਾਰੀ ਨੂੰ ਜਲਦੀ ਤੋਂ ਜਲਦੀ ਹਰਾਉਣ ਲਈ ਮਿਲ ਕੇ ਕੰਮ ਕਰਨਗੀਆਂ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਗੰਭੀਰ ਪ੍ਰਕੋਪ ਤੋਂ ਚੀਨ ਨੇ ਲੋਕਾਂ ਨੂੰ ਜੀਵਨ ਸਿਹਤ ਨੂੰ ਪਹਿਲ ਦਿੰਦੇ ਹੋਏ ਦੇਸ਼ ਦੇ ਸਮਾਜਿਕ ਆਰਥਿਕ ਵਿਕਾਸ ਨੂੰ ਧਿਆਨ ’ਚ ਰੱਖਦੇ ਹੋਏ ਪ੍ਰਭਾਵੀ ਢੰਗ ਨਾਲ ਰੋਕਥਾਮ ਅਤੇ ਕੰਟਰੋਲ ਦੇ ਉਪਾਲ ਕੀਤੇ।

ਚੀਨ ’ਚ ਕੋਰੋਨਾ ਨਾਲ ਹਾਹਾਕਾਰ : ਹਸਪਤਾਲਾਂ ’ਚ ਲਾਸ਼ਾਂ ਦੇ ਲੱਗੇ ਢੇਰ

ਦਸੰਬਰ ’ਚ ਚੀਨ ਨੇ ਕੋਵਿਡ-19 ਦੀ ਜ਼ੀਰੋ ਨੀਤੀ ਨੂੰ ਛੱਡਣ ਦਾ ਐਲਾਨ ਕੀਤਾ ਸੀ ਅਤੇ ਉਹ ਅੱਠ ਜਨਵਰੀ ਤੋਂ ਆਪਣੀਆਂ ਹੰਦਾਂ ਨੂੰ ਫਿਰ ਤੋਂ ਖੋਲ੍ਹਣ ਦੀ ਤਿਆਰੀ ਕਰ ਰਿਹਾ ਹੈ। ਦੁਨੀਆਂ ਭਰ ’ਚ ਬਿਮਾਰੀ ਦੇ ਵਿਆਪਕ ਪ੍ਰਸਾਰ ਵਿਚਕਾਰ ਚੀਨ ਸਖ਼ਤ ਉਪਾਵਾਂ ਦੇ ਅੰਤ ਵੱਲ ਵਘ ਰਿਹਾ ਹੈ। ਬਿ੍ਰਟੇਨ, ਅਮਰੀਕਾ, ਜਪਾਨ, ਇਟਲੀ ਅਤੇ ਸਪੇਨ ਵਰਗੇ ਕਈ ਦੇਸ਼ਾਂ ਨੇ ਚੀਨ ਦੇ ਘਰੇਲੂ ਕੰਟਰੋਲ ’ਚ ਢਿੱਲ ਤੋਂ ਬਾਅਦ ਉੱਥੋਂ ਦੇ ਯਾਤਰੀਆ ਦੇ ਪ੍ਰਵੇਸ਼ ’ਤੇ ਰੋਕ ਲਾਈ ਹੋਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ