ਪੈਟਰੋਲ ਭੰਡਾਰ ’ਚ ਅੱਗ ਲੱਗਣ ਨਾਲ 35 ਮੌਤਾਂ

Fire

ਕੋਟੋਨੌ (ਏਜੰਸੀ)। ਪੱਛਮੀ ਅਫ਼ਰੀਕਾ ਦੇਸ਼ ਬੇਨਿਨ ਦੇ ਦੱਖਣੀ ਪੂਰਬੀ ਵਿਭਾਗ ਓਓਮੇ ’ਚ ਸ਼ਨਿੱਚਰਵਾਰ ਨੂੰ ਇੱਕ ਪੈਟਰੋਲ ਭੰਡਾਰ ’ਚ ਅੱਗ ਲੱਗਣ ਨਾਲ ਘੱਟ ਤੋਂ ਘੱਟ 35 ਜਣਿਆਂ ਦੀ ਮੌਤ ਹੋ ਗਈ ਅਤੇ 12 ਤੋਂ ਜ਼ਿਆਦਾ ਗੰਭੀਰ ਰੂਪ ’ਚ ਝੁਲਸ ਗਏ ਹਨ। ਬੇਨਿਨ ਦੇ ਗ੍ਰਹਿ ਤੇ ਜਨਤਕ ਸੁਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਮੰਤਰਾਲੇ ਨੇ ਸ਼ਨਿੱਚਰਵਾਰ ਨੂੰ ਜਾਰੀ ਇੱਕ ਬਿਆਨ ’ਚ ਕਿਹਾ ਕਿ ਨਾਈਜ਼ੀਰੀਆ ਦੀ ਸਰਹੱਦ ਦੇ ਨੇੜੇ ਇੱਕ ਕਸਬੇ ’ਚ ਲਗਭਗ ਸਵੇਰੇ ਸਾਢੇ 9 ਵਜੇ ਇੱਕ ਵਾਹਨ ਤੋਂ ਪੈਟਰੋਲ ਦੇ ਬੈਗ ਉਤਾਰੇ ਜਾਣ ਦੌਰਾਨ ਅੱਗ ਲੱਗੀ। (Fire)

ਇਹ ਵੀ ਪੜ੍ਹੋ : ਬਚਪਨ ਦੇ ਬਦਲਦੇ ਰੰਗ

ਉਨ੍ਹਾਂ ਦੱਸਿਆ ਕਿ ਅੱਗ ਉਸ ਸਥਾਨ ’ਤੇ ਚਾਰੇ ਪਾਸੇ ਫੈਲ ਗਈ। ਸ਼ੁਰੂਆਤੀ ਸੂਚਨਾ ਦੇ ਆਧਾਰ ’ਤੇ ਇਸ ਘਟਨਾ ’ਚ 35 ਜਣਿਆਂ ਦੀ ਮੌਤ ਹੋ ਗਈ, ਜਿਸ ’ਚ ਇੱਕ ਬੱਚਾ ਵੀ ਸ਼ਾਮਲ ਹੈ ਅਤੇ ਇੱਕ 12 ਤੋਂ ਜ਼ਿਆਦਾ ਗੰਭੀਰ ਰੂਪ ’ਚ ਝੁਲਸ ਗਏ ਹਨ ਜਿਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ ਹੈ। ਮਹੱਤਵਪੂਰਨ ਸਮੱਗਰੀ ਵੀ ਨੁਕਸਾਨੀ ਗਈ। ਬਿਆਨ ’ਚ ਕਿਹਾ ਗਿਆ ਕਿ ਸਥਿਤੀ ਨਾਲ ਨਜਿੱਠਣ ਲਈ ਤੁਰੰਤ ਅੰਗ ਬੁਝਾਊ, ਪੁਲਿਸ ਅਤੇ ਮੈਡੀਕਲ ਟੀਮਾਂ ਨੂੰ ਤਾਇਨਾਤ ਕੀਤਾ ਗਿਆ, ਇੱਕ ਸਰਕਾਰੀ ਦਫ਼ਤਰ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। (Fire)