ਟਾਇਰ ਫੈਕਟਰੀ ਨੂੰ ਲੱਗੀ ਅੱਗ

Tire, Factory, Fire

ਫੈਕਟਰੀ ਵਿੱਚ ਅੱਗ ਬੁਝਾਉਣ ਵਾਲ ਕੋਈ ਵੀ ਸਮਾਨ ਨਹੀਂ ਸੀ ਮੌਕੇ ‘ਤੇ ਮੌਜੂਦ: ਫਾਇਰ ਕਰਮਚਾਰੀ

ਤਲਵੰਡੀ ਸਾਬੋ (ਸੱਚ ਕਹੂੰ ਨਿਊਜ਼)। ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਵਿਖੇ ਉਸ ਸਮੇਂ ਦਹਿਸਤ ਦਾ ਮਾਹੌਲ ਬਣ ਗਿਆ,ਜਦੋਂ ਲਾਲੇਆਣਾਂ ਸੜਕ ‘ਤੇ ਸਥਿਤ ਇੱਕ ਟਾਈਰ ਫੈਕਟਰੀ ਵਿੱਚ ਅਚਾਨਕ ਤੇਲ ਦੇ ਭਰੇ ਟੈਂਕਰ ਨੂੰ ਭਿਆਨਕ ਅੱਗ ਲੱਗ ਗਈ । ਅੱਗ ਲੱਗਣ ਨਾਲ ਇੱਕ ਵਿਅਕਤੀ ਦੇ ਜਖਮੀ ਹੋਣ ਦਾ ਸਮਾਚਾਰ ਵੀ ਹੈ। ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਦੇ ਲਾਲੇਆਣਾ ਰੋਡ ‘ਤੇ ਬਠਿੰਡਾ ਪੈਟਰੋ ਕੈਮੀਕਲ ਨਾਮ ਦੀ ਫੈਕਟਰੀ ਹੈ ਜਿੱਥੇ ਪੁਰਾਣੇ ਟਾਇਰਾਂ ਨੂੰ ਸਾੜ ਕੇ ਤੇਲ ਕੱਢਿਆ ਜਾਂਦਾ ਹੈ, ਅੱਜ ਜਦੋਂ ਫੈਕਟਰੀ ਵਿੱਚੋਂ ਪਹਿਲਾਂ ਕੱਢੇ ਹੋਏ ਤੇਲ ਨੂੰ ਤੇਲ ਟੈਂਕਰ ਵਿੱਚ ਪਾਇਆ ਜਾ ਰਿਹਾ ਸੀ ਤਾਂ ਉਸ ਸਮੇਂ ਅੱਗ ਲੱਗ ਗਈ ਭਾਵੇਂ ਕਿ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।

ਇਹ ਵੀ ਪੜ੍ਹੋ : ਬ੍ਰੇਕ ਫੇਲ੍ਹ ਹੋਣ ’ਤੇ ਕੰਟੇਨਰ ਨੇ 38 ਲੋਕਾਂ ਨੂੰ ਕੁਚਲਿਆ, 10 ਦੀ ਮੌਤ

ਪਰ ਸੂਤਰਾਂ ਮੁਤਾਬਕ ਫੈਕਟਰੀ ਵਿੱਚ ਲੱਗੇ ਟੈਂਕਰ ਵਿੱਚੋਂ ਵੇਚਣ ਵਾਲੇ ਟੈਂਕਰ ਵਿੱਚ ਜਿਸ ਮੋਟਰ ਨਾਲ ਤੇਲ ਪਲਟੀ ਕੀਤਾ ਜਾ ਰਿਹਾ ਸੀ ਉਸ ਵਿੱਚੋਂ ਸਾਟ ਸਰਕਟ ਹੋਣ ਨਾਲ ਅੱਗ ਲੱਗੀ ਹੈ । ਅੱਗ ਲੱਗਦੇ ਹੀ ਸਾਰੇ ਫੈਕਟਰੀ ਪ੍ਰਬੰਧਕ ਤੇ ਮੁਲਾਜਮ ਮੌਕੇ ਤੋ ਭੱਜ ਗਏ ਤੇ ਅੱਗ ਲੱਗਣ ਵਾਲੀ ਮੋਟਰ ਵੀ ਪਿੰਡ ਵਾਸੀਆਂ ਨੂੰ ਰਸਤੇ ਵਿੱਚੋਂ ਮਿਲੀ ਹੈ ਦੱਸਿਆ ਜਾ ਰਿਹਾ ਹੈ ਦੋ ਮੁਲਾਜਮ ਵੀ ਅੱਗ ਦੀ ਚਪੇਟ ਵਿੱਚ ਆ ਗਏ ਸਨ ਜੋ ਕਿ ਜਖਮੀ ਦੱਸੇ ਜਾ ਰਹੇ ਹਨ ਦੇਖਦਿਆਂ ਹੀ ਅੱਗ ਦੇ ਵੱਡੇ ਵੱਡੇ ਭਾਬੜ ਨਿਕਲਣੇ ਸ਼ੁਰੂ ਹੋ ਗਏ ਜਿਸ ਨੂੰ ਦੇਖ ਕੇ ਪਿੰਡ ਵਾਸੀ ਇੱਕਠੇ ਹੋ ਗਏ ਇਸ ਘਟਨਾ ਦਾ ਪਤਾ ਲੱਗਦੇ ਹੀ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਘਟਨਾ ਸਥਾਨ ‘ਤੇ ਪੁੱਜ ਗਈਆਂ।

ਕਰੀਬ ਚਾਰ ਘੰਟੇ ਦੀ ਕੜੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ ਪਿੰਡ ਦੇ ਮੋਹਤਵਰ ਆਗੂ ਬਲਕਰਨ ਸਿੰਘ, ਸਾਬਕਾ ਸਰਪੰਚ ਬੀਰਬੱਲ ਸਿੰਘ ਦਾ ਕਹਿਣਾ ਹੈ ਕਿ ਫੈਕਟਰੀ ਰਿਹਾਇਸੀ ਇਲਾਕੇ ਵਿੱਚ ਪ੍ਰਦੂਸ਼ਨ ਫੈਲਾਉਂੇਦੀ ਹੈ ਤੇ ਗੈਰ ਕਾਨੂੰਨੀ ਹੈ ਉਨ੍ਹਾਂ ਦੱਸਿਆ ਕਿ ਕਈ ਵਾਰ ਪਹਿਲਾਂ ਵੀ ਇੱਥੇ ਅੱਗ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਉਨ੍ਹਾਂ ਦੱਸਿਆਂ ਕਿ ਫੈਕਟਰੀ ਕਰਕੇ ਆਸ ਪਾਸ ਦੇ ਲੋਕਾਂ ਦਾ ਜਿਉਣਾ ਦੁੱਭਰ ਹੈ ਪਿੰਡ ਵਾਸੀਆਂ ਨੇ ਫੈਕਟਰੀ ਬੰਦ ਕਰਵਾਉਣ ਲਈ ਪ੍ਰਸਾਸ਼ਨ ਤੇ ਫੈਕਟਰੀ ਪ੍ਰਬੰਧਕਾਂ ਖਿਲਾਫ ਜੰਮ ਕੇ ਨਾਅਰੇਬਾਜੀ ਕਰਦਿਆਂ ਫੈਕਟਰੀ ਨੂੰ ਬੰਦ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਫੈਕਟਰੀ ਪ੍ਰਬੰਧਕਾਂ ਤੇ ਕਾਰਵਾਈ ਕਰਕੇ ਫੈਕਟਰੀ ਬੰਦ ਨਾ ਕਰਵਾਈ ਗਈ ਤਾਂ ਆਉੇਣ ਵਾਲੇ ਸਮੇਂ ਵਿੱਚ ਸੰਘਰਸ਼ ਕੀਤਾ ਜਾਵੇਗਾ।

ਫੈਕਟਰੀ ‘ਚ ਨਹੀਂ ਅੱਗ ਬੁਝਾਉਣ ਦਾ ਪ੍ਰਬੰਧ

ਫਾਇਰ ਅਫਸਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਫੈਕਟਰੀ ਵਿੱਚ ਅੱਗ ਬੁਝਾਉਣ ਵਾਲਾ ਕੋਈ ਵੀ ਯੰਤਰ ਜਾਂ ਅੱਗ ਬੁਝਾਉਣ ਦਾ ਪ੍ਰਬੰਧ ਨਹੀਂ ਕੀਤਾ ਹੋਇਆ ਜੋ ਕਿ ਨਿਯਮਾਂ ਦੀ ਉਲੰਘਣਾ ਹੈ ਉਨ੍ਹਾਂ ਦੱਸਿਆਂ ਕਿ ਸਮਾਂ ਰਹਿੰਦੇ ਸਾਡੀਆਂ ਟੀਮਾਂ ਨੇ ਅੱਗ ‘ਤੇ ਕਾਬੂ ਪਾ ਲਿਆ ਨਹੀਂ ਤਾਂ ਟੈਂਕਰ ਦੇ ਫਟਣ ਨਾਲ ਵੱਡਾ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਸੀ ।ਮੌਕੇ ‘ਤੇ ਪੁੱਜੇ ਥਾਣਾ ਤਲਵੰਡੀ ਸਾਬੋ ਦੇ ਸਹਾਇਕ ਥਾਣੇਦਾਰ ਸੁਖਪਾਲ ਸਿੰਘ ਨੇ ਦੱਸਿਆ ਕਿ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

ਫੈਕਟਰੀ ‘ਚ ਸਾਰੇ ਯੰਤਰ ਲੱਗੇ

ਫੈਕਟਰੀ ਮਾਲਕ ਸੱਤਪਾਲ ਬਾਂਸਲ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਦੱਸਿਆਂ ਕਿ ਪਿਛਲੇ ਕਈ ਸਾਲਾਂ ਤੋਂ ਫੈਕਟਰੀ ਨਿਯਮਾਂ ਮੁਤਾਬਕ ਚੱਲ ਰਹੀ ਹੈ ਜਦੋਂ ਕਿ ਉਨ੍ਹਾਂ ਇਸ ਹਾਦਸੇ ਵਿੱਚ ਕਿਸੇ ਵੀ ਵਿਅਕਤੀ ਦੇ ਜਖਮੀ ਹੋਣ ਤੋਂ ਇਨਕਾਰ ਕੀਤਾ ਹੈ ਉਨ੍ਹਾਂ ਦੱਸਿਆਂ ਕਿ ਹਾਦਸੇ ਮੌਕੇ ਉਹ ਬਾਹਰ ਗਏ ਹੋਏ ਸਨ ਤੇ ਉਨ੍ਹਾਂ ਨੇ ਹੀ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਸੂਚਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਗ ਬੁਝਾਉਣ ਵਾਲੇ ਯੰਤਰ ਲੱਗੇ ਹੋਏ ਸਨ ਤੇ ਅੱਗ ਬੁਝਾਉਣ ਲਈ ਜੰਤਰਾਂ ਨੇ ਮੌਕੇ ‘ਤੇ ਕੰਮ ਨਹੀਂ ਕੀਤਾ ਹੈ।