ਫਾਸਟਰ ਕੰਪੇਨ ਮੁਹਿੰਮ ਨੇ ਬਚਾਈ ਜ਼ਖ਼ਮੀ ਵਿਅਕਤੀ ਦੀ ਜਾਨ

Faster Campaign
ਗੋਬਿੰਦਗੜ੍ਹ ਜੇਜੀਆ: ਹਾਦਸੇ ’ਚ ਜ਼ਖ਼ਮੀ ਵਿਅਕਤੀ ਦੀ ਜਾਨ ਬਚਾਉਣ ਵਾਲੇ ਸੇਵਾਦਾਰ।ਤਸਵੀਰ: ਭੀਮ ਸੈਨ ਇੰਸਾਂ

ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਵਿੰਗ ਦੇ ਸੇਵਾਦਾਰਾਂ ਨੇ ਫਸਟ ਏਡ ਦੇਣ ਉਪਰੰਤ ਜ਼ਖ਼ਮੀ ਨੂੰ ਹਸਪਤਾਲ ਪਹੁੰਚਾਇਆ | Faster Campaign

ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਈ ਗਈ ਫਾਸਟਰ ਕੰਪੇਨ ਮੁਹਿੰਮ ਸੜਕ ਹਾਦਸੇ ’ਚ ਜ਼ਖ਼ਮੀ ਹੋਏ ਇੱਕ ਵਿਅਕਤੀ ਦੀ ਜਾਨ ਬਚਾਉਣ ’ਚ ਕਾਰਗਰ ਸਾਬਤ ਹੋਈ ਹੈ। ਜਾਣਕਾਰੀ ਅਨੁਸਾਰ ਬਲਾਕ ਗੋਬਿੰਦਗੜ੍ਹ ਜੇਜੀਆ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਵਿੰਗ ਦੇ ਸੇਵਾਦਾਰਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ 162 ਮਾਨਵਤਾ ਭਲਾਈ ਕਾਰਜਾਂ ਤਹਿਤ ਸੜਕ ਹਾਦਸੇ ’ਚ ਜ਼ਖਮੀ ਵਿਅਕਤੀ ਨੂੰ ਫਸਟ ਏਡ ਦੇਣ ਉਪਰੰਤ ਹਸਪਤਾਲ ਪਹੁੰਚਾ ਕੇ ਮਾਨਵਤਾ ਦਾ ਫਰਜ਼ ਨਿਭਾਇਆ। (Faster Campaign)

ਬਲਾਕ ਗੋਬਿੰਦਗੜ੍ਹ ਜੇਜੀਆ ਦੇ ਪਿੰਡ ਨੰਗਲਾ ਦੇ ਜ਼ਿੰਮੇਵਾਰ ਪ੍ਰਤਾਪ ਸਿੰਘ ਇੰਸਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸਰਸਾ ਤੋਂ ਆਪਣੇ ਪਿੰਡ ਆ ਰਹੇ ਸੀ।ਰਸਤੇ ’ਚ ਸਰਦੂਲਗੜ੍ਹ ਮੁੱਖ ਮਾਰਗ ’ਤੇ ਇੱਕ ਕਾਰ ਨਾਲ ਮੋਟਰਸਾਈਕਲ ਦੀ ਟੱਕਰ ’ਚ ਮੋਟਰਸਾਈਕਲ ਸਵਾਰ ਗੰਭੀਰ ਜਖ਼ਮੀ ਹੋ ਗਿਆ। ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਵਿੰਗ ਦੇ ਸੇਵਾਦਾਰਾਂ ਨੇ ਤੁਰੰਤ ਜਖਮੀ ਵਿਅਕਤੀ ਦੀ ਸੰਭਾਲ ਕਰਦਿਆਂ ਆਪਣੀ ਗੱਡੀ ’ਚ ਰੱਖੀ ਫਸਟ ਏਡ ਕਿੱਟ ਰਾਹੀਂ ਮੱਲ੍ਹਮ ਪੱਟੀ ਕਰਨ ਉਪਰੰਤ ਉਸਨੂੰ ਸਥਾਨਕ ਹਸਪਤਾਲ ਪਹੁੰਚਾਇਆ। (Faster Campaign)

ਉਕਤ ਜਖ਼ਮੀ ਹੋਏ ਵਿਅਕਤੀ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਕੋਟਿਨ ਕੋਟ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਸੇਵਾਦਾਰ ਵੀਰਾਂ ਨੇ ਮੌਕੇ ’ਤੇ ਪਹੁੰਚ ਕੇ ਮੇਰੇ ਮੱਲ੍ਹਮ ਪੱਟੀ ਕਰਨ ਉਪਰੰਤ ਹਸਪਤਾਲ ਭਰਤੀ ਕਰਵਾ ਕੇ ਮੇਰੀ ਜਾਨ ਬਚਾਈ ਹੈ।ਇਸ ਸੇਵਾ ਕਾਰਜ ’ਚ ਪ੍ਰਤਾਪ ਸਿੰਘ ਇੰਸਾਂ ਨੰਗਲਾ, ਜੀਤਾ ਸਿੰਘ ਇੰਸਾਂ ਪ੍ਰੇਮੀ ਸੇਵਕ ਨੰਗਲਾ, ਸੁਰਜਨ ਸਿੰਘ ਇੰਸਾਂ ਨੰਗਲਾ, ਦਿਲਵਾਰ ਸਿੰਘ ਇੰਸਾਂ ਸੰਗਤੀਵਾਲਾ, ਸਤਿਗੁਰ ਸਿੰਘ ਇੰਸਾਂ ਪ੍ਰੇਮੀ ਸੇਵਕ ਸੰਗਤੀਵਾਲਾ, ਜਗਜੀਤ ਸਿੰਘ ਇੰਸਾਂ ਗੰਢੂਆਂ ਆਦਿ ਦਾ ਸਹਿਯੋਗ ਰਿਹਾ

ਕੀ ਹੈ ਫਾਸਟਰ ਕੰਪੇਨ ਮੁਹਿੰਮ | Faster Campaign

ਵਧਦੇ ਸੜਕ ਹਾਦਸਿਆਂ ਨੂੰ ਵੇਖਦਿਆਂ ਫਾਸਟਰ ਕੰਪੇਨ ਮੁਹਿੰਮ ਦੀ ਸ਼ੁਰੂਆਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ੁਰੂ ਕੀਤੀ ਸੀ। ਫਾਸਟਰ ਕੰਪੇਨ ਮੁਹਿੰਮ ਤਹਿਤ ਸਾਧ-ਸੰਗਤ ਆਪਣੇ ਵਾਹਨਾਂ (ਕਾਰ, ਜੀਪ, ਮੋਟਰਸਾਈਕਲ ਆਦਿ) ’ਚ ਫਸਟ ਏਡ ਕਿੱਟ ਰੱਖੇਗੀ ਤਾਂ ਕਿ ਰਸਤੇ ’ਚ ਮਿਲੇ ਕਿਸੇ ਹਾਦਸਾਗ੍ਰਸਤ ਵਿਅਕਤੀ ਦੀ ਜਾਨ ਬਚਾਈ ਜਾ ਸਕੇ।

Also Read : ਰੂਹਾਨੀਅਤ: ਸਾਰਿਆਂ ਦਾ ਭਲਾ ਮੰਗੋ ਅਤੇ ਕਰੋ

LEAVE A REPLY

Please enter your comment!
Please enter your name here