ਪ੍ਰਾਈਵੇਟ ਫਰਮਾਂ ਤੋਂ ਲਿਆਂਦੇ ਬੀਜਾਂ ਨੇ ਠੱਗੇ ਕਿਸਾਨ, ਪਰਾਲੀ ਬਣ ਕੇ ਰਹਿ ਗਿਆ ਝੋਨਾ

Farmers-News
ਫਿਰੋਜ਼ਪੁਰ : ਨੁਕਸਾਨੀ ਹੋਈ ਝੋਨੇ ਦੀ ਫਸਲ।

ਖੇਤੀਬਾੜੀ ਅਧਿਕਾਰੀਆਂ ਨੂੰ ਸ਼ਿਕਾਇਤਾਂ ਕਰਨ ਦੇ ਬਾਵਜ਼ੂਦ ਨਹੀਂ ਹੋ ਰਹੀ ਕਾਰਵਾਈ : ਕਿਸਾਨ

(ਸਤਪਾਲ ਥਿੰਦ) ਫਿਰੋਜ਼ਪੁਰ। ਵੱਧ ਝਾੜ ਲੈਣ ਦੇ ਲਾਲਚ ਵਿੱਚ ਆ ਕੇ ਕੁਝ ਪ੍ਰਾਈਵੇਟ ਫਰਮਾਂ ਦੇ ਝਾਂਸੇ ਵਿੱਚ ਆਏ ਕਈ ਕਿਸਾਨ ਹੁਣ ਤੱਕ ਨਕਲੀ ਬੀਜਾਂ ਦਾ ਸ਼ਿਕਾਰ ਹੋ ਚੁੱਕੇ ਹਨ ਅਜਿਹਾ ਇੱਕ ਮਾਮਲਾ ਕਸਬਾ ਗੁਰੂਹਰਸਹਾਏ ਦੇ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੋਂ ਦੇ ਕੁਝ ਕਿਸਾਨ ਪ੍ਰਾਈਵੇਟ ਫਰਮਾਂ ਤੋਂ ਲਿਆਂਦੇ ਕਥਿਤ ਖ਼ਰਾਬ ਬੀਜਾਂ ਦਾ ਸ਼ਿਕਾਰ ਹੋ ਜਾਣ ਕਾਰਨ 6 ਮਹੀਨੇ ਦੀ ਮਿਹਨਤ ਪੱਲੇ ਨਾ ਪੈਣ ਕਾਰਨ ਰੋ ਰਹੇ ਹਨ ਉੱਧਰ ਇਹਨਾਂ ਕਿਸਾਨਾਂ ਦੀ ਬਾਂਹ ਨਾ ਤਾਂ ਉਕਤ ਬੀਜ ਵਾਲੀ ਫਰਮ ਫੜ ਰਹੀ ਹੈ ਤੇ ਨਾ ਹੀ ਖੇਤੀਬਾੜੀ ਵਿਭਾਗ ਦੇ ਅਧਿਕਾਰੀ। Farmers News

ਇਹ ਵੀ ਪੜ੍ਹੋ : ਖੇਤੀਬਾੜੀ ਵਿਕਾਸ ਅਫ਼ਸਰ ਨੇ ਮੰਡੀਆਂ ’ਚ ਆੜਤੀਆਂ ਦੇ ਕੰਡੇ, ਵੱਟੇ ਤੇ ਤੋਲ ਚੈੱਕ ਕੀਤੇ

ਗੋਲੂ ਕੇ ਮੋੜ ਤੋਂ ਕਿਸਾਨ ਸੰਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਸਰਸਾ ਦੀ ਇੱਕ ਪ੍ਰਾਈਵੇਟ ਫਰਮ ਤੋਂ ਝੋਨੇ ਦਾ ਬੀਜ ਲੈ ਕੇ ਬੀਜਿਆ ਸੀ ਪਰ 6 ਮਹੀਨੇ ਦੀ ਮਿਹਨਤ ਤੋਂ ਬਾਅਦ ਝੋਨੇ ਦੀਆਂ ਮੁੱਝਰਾਂ ਵਿੱਚ ਦਾਣਾ ਨਾ ਪੈਣ ਕਾਰਨ ਝੋਨਾ ਪਰਾਲੀ ਬਣ ਕੇ ਰਹਿ ਗਿਆ ਹੈ, ਉਸਦੀ ਸਾਰੀ ਮਿਹਨਤ ਬੇਕਾਰ ਹੋ ਜਾਣ ਕਾਰਨ ਉਸਨੂੰ ਵਿੱਤੀ ਨੁਕਸਾਨ ਝੱਲਣਾ ਪੈ ਰਿਹਾ ਹੈ। ਕਿਸਾਨ ਨੇ ਦੱਸਿਆ ਕਿ ਉਸਨੇ ਉਕਤ ਫਰਮ ਨੂੰ ਜਾਣੂ ਕਰਵਾਇਆ ਪਰ ਉਹ ਆਪਣਾ ਪੱਲਾ ਝਾੜ ਰਹੀ ਹੈ ਅਤੇ ਖੇਤੀਬਾੜੀ ਅਧਿਕਾਰੀ ਨੂੰ ਸ਼ਿਕਾਇਤ ਕੀਤੀ ਪਰ ਹੁਣ ਤੱਕ ਉਹਨਾਂ ਵੱਲੋਂ ਵੀ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾ ਰਹੀ । Farmers News

ਪ੍ਰਾਈਵੇਟ ਫਰਮਾਂ ਆਪਣੇ ਦਿੱਤੇ ਬੀਜਾਂ ਤੋਂ ਪੱਲਾ ਝਾੜ ਰਹੀਆਂ ਹਨ (Farmers News)

ਇਸ ਮੌਕੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਇਹ ਕੋਈ ਪਹਿਲਾ ਮਾਮਲਾ ਨਹੀਂ, ਹੋਰ ਵੀ ਕਿਸਾਨ ਇਸ ਵਾਰ ਨਕਲੀ ਬੀਜਾਂ ਦਾ ਸ਼ਿਕਾਰ ਹੋਏ ਹਨ, ਜਿਸ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ ਤੇ ਪ੍ਰਾਈਵੇਟ ਫਰਮਾਂ ਆਪਣੇ ਦਿੱਤੇ ਬੀਜਾਂ ਤੋਂ ਪੱਲਾ ਝਾੜ ਰਹੀਆਂ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਇਹਨਾਂ ਕਿਸਾਨਾਂ ਦੀ ਸੁਣਵਾਈ ਨਾ ਹੋਈ ਅਤੇ ਨਕਲੀ ਬੀਜ ਵੇਚਣ ਵਾਲਿਆ ਖਿਲਾਫ ਮਾਮਲੇ ਦਰਜ ਨਾ ਕੀਤੇ ਗਏ ਤਾਂ ਜੱਥੇਬੰਦੀ ਇਸ ਖਿਲਾਫ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ ਤੇ ਸਰਕਾਰ ਨੂੰ ਨਿਕਲੀ ਬੀਜਾਂ ਨੂੰ ਠੱਲ੍ਹ ਪਾਉਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ।

ਪ੍ਰਾਈਵੇਟ ਫਰਮ ਦੇ ਸੰਚਾਲਕਾਂ ਨੇ ਕੀ ਕਿਹਾ

ਜਦ ਇਸ ਸਬੰਧੀ ਪ੍ਰਾਈਵੇਟ ਫਰਮ ਦੇ ਸੰਚਾਲਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਖੇਤੀਬਾੜੀ ਵਿੱਚ ਅਕਸਰ ਅਜਿਹਾ ਹੋ ਜਾਂਦਾ ਹੈ, ਕਿਉਂਕਿ ਅਲੱਗ-ਅਲੱਗ ਖੇਤਰਾਂ ਵਿੱਚ ਜ਼ਮੀਨਾਂ ਅਤੇ ਜਲਵਾਯੂ ਦਾ ਫਰਕ ਪੈ ਜਾਂਦਾ ਹੈ, ਜਿਸਦਾ ਅਸਰ ਬੀਜਾਂ ਉੱਪਰ ਵੀ ਅਲੱਗ-ਅਲੱਗ ਦੇਖਣ ਨੂੰ ਮਿਲਦਾ ਹੈ, ਜਿਹੜਾ ਬੀਜ ਉਕਤ ਕਿਸਾਨ ਖ਼ਰਾਬ ਦੱਸ ਰਹੇ ਉਸੇ ਬੀਜ ਦੇ ਕਈ ਥਾਂਈ ਚੰਗੇ ਨਤੀਜੇ ਮਿਲੇ ਹਨ।