ਅੱਜ ਜਲੰਧਰ ਫਗਵਾੜਾ ਹਾਈਵੇ ’ਤੇ ਕਿਸਾਨਾਂ ਦਾ ਧਰਨਾ, ਪ੍ਰਸ਼ਾਸਨ ਨੇ ਟਰੈਫਿਕ ਰੂਟ ਕੀਤਾ ਡਾਇਵਰਟ

ਜਲੰਧਰ ਫਗਵਾੜਾ ਹਾਈਵੇ ’ਤੇ ਕਿਸਾਨਾਂ ਦਾ ਧਰਨਾ, ਪ੍ਰਸ਼ਾਸਨ ਨੇ ਟਰੈਫਿਕ ਰੂਟ ਕੀਤਾ ਡਾਇਵਰਟ

ਜਲੰਧਰ। ਜੇਕਰ ਤੁਸੀਂ ਪਠਾਨਕੋਟ-ਜਲੰਧਰ-ਅੰਮ੍ਰਿਤਸਰ ਤੋਂ ਲੁਧਿਆਣਾ ਵੱਲ ਜਾ ਰਹੇ ਹੋ ਜਾਂ ਲੁਧਿਆਣਾ ਵਾਲੇ ਪਾਸੇ ਤੋਂ ਜਲੰਧਰ ਵੱਲ ਆ ਰਹੇ ਹੋ ਤਾਂ ਤੁਹਾਨੂੰ ਹਾਈਵੇਅ ’ਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਸਾਨ ਅੱਜ ਸਵੇਰੇ 9 ਵਜੇ ਤੋਂ ਜਲੰਧਰ ਅਤੇ ਲੁਧਿਆਣਾ ਵਿਚਕਾਰ ਫਗਵਾੜਾ ਸਥਿਤ ਸ਼ੂਗਰ ਮਿੱਲ ਦੇ ਸਾਹਮਣੇ ਹਾਈਵੇਅ ’ਤੇ ਬੈਠਣ ਜਾ ਰਹੇ ਹਨ। ਇਹ ਧਰਨਾ ਇੱਕ ਦਿਨ ਜਾਂ ਕੁਝ ਘੰਟਿਆਂ ਦਾ ਪ੍ਰਤੀਕਾਤਮਕ ਨਹੀਂ ਸਗੋਂ ਸਥਾਈ ਹੈ।

ਕਿਸਾਨਾਂ ਦਾ ਖੰਡ ਮਿੱਲ ਵੱਲ ਕਰੋੜਾਂ ਰੁਪਏ ਦਾ ਬਕਾਇਆ ਹੈ ਅਤੇ ਉਹ ਇਸ ਦੀ ਅਦਾਇਗੀ ਦੀ ਮੰਗ ਕਰ ਰਹੇ ਹਨ। ਧਰਨੇ ਦੇ ਮੱਦੇਨਜ਼ਰ ਜ਼ਿਲ੍ਹਾ ਕਪੂਰਥਲਾ ਅਧੀਨ ਪੈਂਦੀ ਫਗਵਾੜਾ ਸਬ-ਡਵੀਜ਼ਨ ਦੇ ਪੁਲਿਸ ਪ੍ਰਸ਼ਾਸਨ ਨੇ ਰੂਟ ਮੋੜ ਦਿੱਤੇ ਹਨ। ਟਰੈਫਿਕ ਇੰਚਾਰਜ ਫਗਵਾੜਾ ਅਮਨ ਕੁਮਾਰ ਨੇ ਦੱਸਿਆ ਕਿ ਐਸਐਸਪੀ ਕਪੂਰਥਲਾ ਐਸਪੀ ਅਤੇ ਫਗਵਾੜਾ ਪ੍ਰਸ਼ਾਸਨ ਨੇ ਕਿਸਾਨਾਂ ਦੇ ਧਰਨੇ ਦੇ ਮੱਦੇਨਜ਼ਰ ਟਰੈਫਿਕ ਡਾਇਵਰਟ ਰੂਟ ਪਲਾਨ ਜਾਰੀ ਕੀਤਾ ਹੈ।

ਜਿਸ ਤਹਿਤ ਜਲੰਧਰ ਤੋਂ ਦਿੱਲੀ ਜਾਣ ਵਾਲੀ ਟਰੈਫਿਕ ਨੂੰ ਮਹਿਤਾਨ ਬਾਈਪਾਸ ਤੋਂ ਭੁੱਲਾਰਾਈ ਰੋਡ ਵੱਲ ਭੇਜਿਆ ਜਾਵੇਗਾ। ਹਲਕੇ ਵਾਹਨ ਨੂੰ ਮੇਹਲੀ ਬਾਈਪਾਸ ਤੋਂ ਜੀ.ਟੀ ਰੋਡ ’ਤੇ ਹਰਗੋਬਿੰਦ ਨਗਰ ਵੱਲ ਮੋੜ ਦਿੱਤਾ ਗਿਆ ਹੈ। ਭਾਰੀ ਵਾਹਨਾਂ ਨੂੰ ਬੰਗਾ ਤੋਂ ਮੋੜ ਦਿੱਤਾ ਗਿਆ ਹੈ। ਇਸੇ ਤਰ੍ਹਾਂ ਜੰਡਿਆਲਾ ਤੋਂ ਹਦੀਆਬਾਦ, ਗੰਢਵਾ, ਮਹਿਤਾਨ ਵਾਇਆ ਜਲੰਧਰ ਜਾਣ ਵਾਲੀ ਟਰੈਫਿਕ ਨੂੰ ਐਲਪੀਯੂ ਰਾਹੀਂ ਮੋੜ ਦਿੱਤਾ ਗਿਆ ਹੈ। ਲੁਧਿਆਣਾ ਤੋਂ ਜਲੰਧਰ ਜਾਣ ਵਾਲਾ ਭਾਰੀ ਵਾਹਨ ਫਿਲੌਰ-ਨੂਰਮਹਿਲ ਜੰਡਿਆਲਾ ਤੋਂ ਹੁੰਦਾ ਹੋਇਆ ਜਲੰਧਰ ਪਹੁੰਚੇਗਾ, ਇਸੇ ਤਰ੍ਹਾਂ ਹਲਕਾ ਫਗਵਾੜਾ ਦੇ ਪਿੰਡ ਮੌਲੀ ਤੋਂ ਹਦੀਆ ਮਾੜੀ ਗੰਡ ਅਤੇ ਮਹਿਤਾਨ ਐਲ.ਪੀ.ਯੂ ਰਾਹੀਂ ਜਲੰਧਰ ਪਹੁੰਚੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ