ਕਰਨਾਲ ’ਚ ਕਿਸਾਨਾਂ ਨੇ ਗੱਡੇ ਟੈਟ

ਮੰਗਾਂ ਨਾ ਮੰਨੀਆਂ ਤਾਂ ਪੱਕਾ ਧਰਨਾ ਲਾਉਣਗੇ ਕਿਸਾਨ

ਕਰਨਾਲ (ਸੱਚ ਕਹੂੰ ਨਿਊਜ਼)। ਕਿਸਾਨਾਂ ਦੀ ਮਹਾਂ ਪੰਚਾਇਤ ਤੋਂ ਬਾਅਦ ਕਰਨਾਲ ’ਚ ਜ਼ਿਲ੍ਹਾ ਸਕੱਤਰੇਤ ਦਾ ਘਿਰਾਓ ਕਰਨ ਲਈ ਉਮੜੇ ਕਿਸਾਨਾਂ ਨੇ ਦੂਜੇ ਦਿਨ ਪੱਕਾ ਮੋਰਚਾ ਲਾ ਲਿਆ ਹੈ ਕਿਸਾਨਾਂ ਨੇ ਦਿੱਲੀ ਦੀਆਂ ਹੱਦਾਂ ਵਾਂਗ ਡੇਰਾ ਜਮ੍ਹਾਂ ਲਿਆ ਹੈ ਕਿਸਾਨਾਂ ਨੇ ਕਰਨਾਲ ਮਿੰਨੀ ਸਕੱਤਰੇਤ ਦੇ ਬਾਹਰ ਟੈੱਟ ਗੱਡਣੇ ਸ਼ੁਰੂ ਕਰ ਦਿੱਤੇ ਹਨ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਨੇ ਮੰਗਾਂ ਨਾ ਮੰਨੀਆਂ ਤਾਂ ਉਹ ਇੱਥੇ ਪੱਕਾ ਧਰਨਾ ਲਾਉਣਗੇ।

ਕਿਸਾਨ ਅੱਜ ਦੂਜੇ ਦਿਨ ਵੀ ਕਰਨਾਲ ਦੇ ਮਿੰਨੀ ਸਕੱਤਰੇਤ ਦੇ ਬਾਹਰ ਡਟੇ ਹੋਏ ਹਨ ਕਿਸਾਨਾਂ ਨੇ ਰਾਤ ਸੜਕ ’ਤੇ ਦਰੀਆਂ ਵਿਛਾ ਕੇ ਕੱਟੀ ਸਵੇਰ ਦੇ ਨਾਸਤੇ ਤੇ ਲੰਗਰ ਦੀ ਵਿਵਸਥਾ ਵੀ ਕੀਤੀ ਗਈ ਕਰਨਾਲ ਦੇ ਜਾਟ ਭਵਨ ਕੋਲ ਆਖਰਕਾਰ ਕਿਸਾਨਾਂ ਦੇ ਵਿਰੋਧ ਨੂੰ ਵੇਖਦਿਆਂ ਪੁਲਿਸ ਨੇ ਬੈਰੀਕੇਡਸ ਹਟਾ ਦਿੱਤੇ ਹੁਣ ਇਹ ਰਸਤਾ ਖੋਲ੍ਹ ਦਿੱਤਾ ਗਿਆ ਕਿਸਾਨਾਂ ਨੇ ਸਵੇਰੇ ਸਕੱਤਰੇਤ ਦੇ ਬਾਹਰ ਟੈੱਟ ਲਾਉਣੇ ਸ਼ੁਰੂ ਕਰ ਦਿੱਤੇ ਜਿਸ ਨੂੰ ਵੇਖ ਕੇ ਲੋਕਾਂ ’ਚ ਦਿੱਲੀ ਡਰ ਹੈ ਕਿ ਕਿਤੇ ਦਿੱਲੀ ਵਾਂਗ ਕਿਸਾਨਾਂ ਨੇ ਜੇਕਰ ਸੜਕਾਂ ’ਤੇ ਪੱਕਾ ਧਰਨਾ ਲਾ ਦਿੱਤਾ ਤਾਂ ਆਵਾਜਾਈ ਪ੍ਰਭਾਵਿਤ ਹੋਵੇਗੀ ਜਿਸ ਦਾ ਅਸਰ ਕੰਮਕਾਜ ’ਤੇ ਪਵੇਗਾ।

ਜੇਕਰ ਬੰਦ ਹੋਈਆਂ ਸੜਕਾਂ ਤਾਂ ਸਰਕਾਰੀ ਤੇ ਗੈਰ ਸਰਕਾਰੀ ਕੰਮਕਾਜ ਹੋਵੇਗਾ ਪ੍ਰਭਾਵਿਤ

ਜੇਕਰ ਕਿਸਾਨ ਸੈਕਟਰ-12 ਰੋਡ ਨੂੰ ਲੰਮੇ ਸਮੇਂ ਤੱਕ ਬੰਦ ਰੱਖਦੇ ਹਨ ਤਾਂ ਇਯ ਨਾਲ ਲੋਕਾਂ ਦਾ ਹੀ ਨਹੀਂ ਸਰਕਾਰੀ ਤੇ ਗੈਰ ਸਰਕਾਰੀ ਦਫ਼ਤਰਾਂ ਦਾ ਕੰਮ ਕਾਜ ਵੀ ਪ੍ਰਭਾਵਿਤ ਹੋਵੇਗਾ ਕਿਉਕਿ ਸਕੱਤਰੇਤ ਦੇ ਅੰਦਰ 40 ਵਿਭਾਗਾਂ ਦੇ ਦਫ਼ਤਰਾਂ ਤੋਂ ਇਲਾਵਾ ਸੈਕਟਰ-12 ਦੇ 20 ਤੋਂ ਵੱਧ ਬੈਂਕ, 15 ਤੋਂ ਜ਼ਿਆਦਾ ਬੀਮਾ ਕੰਪਨੀਆਂ ਤੇ 30 ਤੋਂ ਵੱਧ ਹੋਰ ਨਿੱਜੀ ਦਫ਼ਤਰ, ਇਸ ਰੋਡ ’ਤੇ ਸਥਿਤ ਹਨ।

ਟਿਕੈਤ ਨੇ ਕਿਹਾ, ਸਾਥੀਆਂ ਨਾਲ ਡਟੇ ਰਹਾਂਗੇ

ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਕਿਸਾਨਾਂ ਨੇ ਲਘੂ ਸਕੱਤਰੇਤ ਦਾ ਜੋ ਅਣਮਿੱਥੇ ਸਮੇਂ ਲਈ ਘਿਰਾਓ ਕਰ ਲਿਆ ਹੈ ਕਿਸਾਨ ਸਾਥੀਆਂ ਦੇ ਨਾਲ ਉਹ ਸਕੱਤਰੇਤ ’ਤੇ ਹੀ ਡਟੇ ਰਹਿਣਗੇ ਉਨ੍ਹਾਂ ਕਿਹਾ ਕਿ ਅੱਗੇ ਦੀ ਰਣਨੀਤੀ ਕਿਸਾਨਾਂ ਨਾਲ ਮਿਲ ਕੇ ਤਿਆਰ ਕੀਤੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ