ਕੋਹਲੀ ਨੇ ਭਾਰਤੀ ਟੀਮ ਨੂੰ ਸ਼ਾਨਦਾਰ ਤਰੀਕੇ ਨਾਲ ਸੰਭਾਲਿਆ : ਇੰਜਮਾਮ

ਕੋਹਲੀ ਨੇ ਟੀਮ ਨੂੰ ਬਿਹਤਰੀਨ ਤਰੀਕੇ ਨਾਲ ਮੈਨੇਜ ਕੀਤਾ

ਲਾਹੌਰ (ਪਾਕਿਸਤਾਨ)। ਪਾਕਿਸਤਾਨ ਦੇ ਸਾਬਕਾ ਕਪਤਾਨ ਇੰਜਮਾਮ ਉਲ ਹੱਕ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਟੀਮ ਨੂੰ ਸ਼ਾਨਦਾਰ ਤਰੀਕੇ ਨਾਲ ਮੈਨੇਜ ਕੀਤਾ ਇੰਜਮਾਮ ਨੇ ਨਾਲ ਹੀ ਕਿਹਾ ਕਿ ਜਿਸ ਤਰ੍ਹਾਂ ਟੀਮ ਇੰਡੀਆ ਨੇ ਚੌਥੇ ਟੈਸਟ ਦੀ ਪਹਿਲੀ ਪਾਰੀ ’ਚ 191 ਦੌੜਾਂ ’ਤੇ ਆਲ ਆਊਟ ਹੋਣ ਤੋਂ ਬਾਅਦ ਵਾਪਸੀ ਕੀਤੀ ਉਸ ਤੋਂ ਬਾਅਦ ਉਸ ਨੂੰ ਜਿੱਤ ਦਾ ਸਿਹਰਾ ਦਿੱਤਾ ਜਾਣਾ ਚਾਹੀਦਾ।

ਇੰਜਮਾਮ ਨੇ ਆਪਣੇ ਯੂ-ਟਿਊਬ ਚੈੱਨਲ ’ਤੇ ਕਿਹਾ ਕਿ ਜਿਸ ਤਰ੍ਹਾਂ ਭਾਰਤੀ ਟੀਮ ਖੇਡੀ ਹੈ, ਖਾਸ ਕਰਕੇ ਵਿਦੇਸ਼ ’ਚ, ਉਨ੍ਹਾਂ ਨੂੰ ਸਿਹਰਾ ਦਿੱਤਾ ਜਾਣਾ ਚਾਹੀਦਾ ਹੈ ਭਾਰਤੀ ਟੀਮ ਪਹਿਲੀ ਪਹਿਲੀ ਪਾਰੀ ’ਚ 191 ਦੌੜਾਂ ’ਤੇ ਆਲਆਊਟ ਹੋਈ ਤੇ ਜਿਸ ਤਰ੍ਹਾਂ ਉਸਨੇ ਅਗਲੇ ਚਾਰ ਦਿਨ ਖੇਡਿਆ ਉਸਦੇ ਲਈ ਟੀਮ ਨੂੰ ਸਿਹਰਾ ਜਾਂਦਾ ਹੈ ਉਨ੍ਹਾਂ ਕਿਹਾ ਕਿ ਜਦੋਂ ਟੀਮ ਉਸ ਸਮੇਂ ਜਿੱਤਦੀ ਹੈ ਜਿੱਥੇ ਇੱਕ ਸਮੇਂ ਉਸ ਨੂੰ ਜਿੱਤ ਦਾ ਦਾਅਵੇਦਾਰ ਨਹੀਂ ਮੰਨਿਆ ਜਾਂਦਾ ਉਦੋਂ ਕਪਤਾਨ ਦਾ ਯੋਗਦਾਨ ਕਾਫ਼ੀ ਅਹਿਮ ਹੁੰਦਾ ਹੈ।

ਕੋਹਲੀ ਨੇ ਟੀਮ ਨੂੰ ਬਿਹਤਰੀਨ ਤਰੀਕੇ ਨਾਲ ਮੈਨੇਜ ਕੀਤਾ ਉਨ੍ਹਾਂ ਕੋਲ ਨੌਜਵਾਨ ਤੇ ਤਜ਼ਰਬੇਕਾਰ ਖਿਡਾਰੀਆਂ ਦਾ ਮੇਲ ਹੈ ਪਰ ਕੋਹਲੀ ਨੇ ਓਵਲ ’ਚ ਟੀਮ ਨੂੰ ਚੰਗੀ ਤਰ੍ਹਾਂ ਮੈਨੇਜ ਕੀਤਾ 191 ਦੌੜਾਂ ’ਤੇ ਆਲ ਆਊਟ ਹੋਣ ਤੋਂ ਬਾਅਦ ਵੀ ਟੀਮ ਦਾ ਮਨੋਬਲ ਨਹੀਂ ਡਿੱਗਿਆ ਕਪਤਾਨ ਦੀ ਸਰੀਰਕ ਭਾਸ਼ਾ ਟੀਮ ’ਚ ਝਲਕਦੀ ਹੈ ਦੋਵਾਂ ਟੀਮਾਂ ਦਰਮਿਆਨ ਸੀਰੀਜ਼ ਦਾ ਆਖਰੀ ਮੁਕਾਬਲਾ ਸ਼ੁੱਕਰਵਾਰ ਤੋਂ ਮੈਨਚੇਸਟਰ ਦੇ ਓਲਡ ਟ੍ਰੇਫੋਰਡ ਕਿ੍ਰਕਟ ਗਰਾਊਂਡ ’ਤੇ ਖੇਡਿਆ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ