ਬੈਂਗਲੁਰੂ ਦੇ ਰਾਮੇਸ਼ਵਰਮ ਕੈਫੇ ’ਚ ਧਮਾਕਾ, 5 ਲੋਕ ਜ਼ਖਮੀ, ਬੰਬ ਸਕੁਐਡ ਤੇ NIA ਦੀ ਟੀਮ ਪਹੁੰਚੀ

Rameshwaram Cafe

ਬੈਂਗਲੁਰੂ (ਏਜੰਸੀ)। ਬੇਂਗਲੁਰੂ ਦੇ ਮਸ਼ਹੂਰ ਰਾਮੇਸ਼ਵਰਮ ਕੈਫੇ ’ਚ ਸ਼ੁੱਕਰਵਾਰ ਦੁਪਹਿਰ ਕਰੀਬ 1 ਵਜੇ ਅਚਾਨਕ ਧਮਾਕਾ ਹੋਇਆ। ਘਟਨਾ ’ਚ ਕੈਫੇ ਦੇ 3 ਸਟਾਫ ਅਤੇ 2 ਗਾਹਕਾਂ ਸਮੇਤ 5 ਲੋਕ ਜ਼ਖਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਉਹ ਖਤਰੇ ਤੋਂ ਬਾਹਰ ਹਨ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ, ਬੰਬ ਸਕੁਐਡ, ਫੋਰੈਂਸਿਕ ਤੇ ਐਨਆਈਏ ਦੀਆਂ ਟੀਮਾਂ ਵੀ ਜਾਂਚ ਲਈ ਮੌਕੇ ’ਤੇ ਪਹੁੰਚ ਗਈਆਂ ਹਨ। ਪੁਲਿਸ ਨੇ ਦੱਸਿਆ ਕਿ ਜਦੋਂ ਅਸੀਂ ਮੌਕੇ ’ਤੇ ਪਹੁੰਚੇ ਤਾਂ ਕੈਫੇ ਦੀ ਕੰਧ ’ਤੇ ਲੱਗਾ ਸ਼ੀਸ਼ਾ ਟੁੱਟ ਕੇ ਮੇਜ ’ਤੇ ਖਿੱਲਰਿਆ ਪਿਆ ਸੀ। ਵ੍ਹਾਈਟਫੀਲਡ ਫਾਇਰ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਕੈਫੇ ’ਚ ਸਿਲੰਡਰ ਧਮਾਕੇ ਦੀ ਸੂਚਨਾ ਮਿਲੀ ਸੀ।

NASA : ਹਿਮਾਲਿਆ ਤੋਂ ਸਾਊਦੀ ਅਰਬ ਦੇ ਰੇਗਿਸਤਾਨ ਤੱਕ ਪੁਲਾੜ ਤੋਂ ਇਸ ਤਰ੍ਹਾ ਦਿਖਾਈ ਦਿੰਦੀ ਹੈ ਧਰਤੀ, ਵੇਖੋ

ਰਿਪੋਰਟਾਂ ਮੁਤਾਬਕ ਕੈਫੇ ’ਚ ਧਮਾਕੇ ਵਾਲੀ ਥਾਂ ’ਤੇ ਬੈਟਰੀਆਂ, ਇੱਕ ਸੜਿਆ ਹੋਇਆ ਬੈਗ ਤੇ ਕੁਝ ਪਛਾਣ ਪੱਤਰ ਮਿਲੇ ਹਨ। ਇਸ ਦੇ ਆਧਾਰ ’ਤੇ ਧਮਾਕੇ ਸਬੰਧੀ ਸਾਜ਼ਿਸ਼ ਰਚਣ ਦੀਆਂ ਵੀ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ। ਸੂਬੇ ਦੇ ਗ੍ਰਹਿ ਮੰਤਰੀ ਨੇ ਕਿਹਾ- ਧਮਾਕਾ ਬੈਠਣ ਵਾਲੀ ਥਾਂ ’ਤੇ ਹੋਇਆ ਤੇ ਉੱਥੇ ਕੋਈ ਸਿਲੰਡਰ ਨਹੀਂ ਸੀ। ਮਾਮਲੇ ਦੀ ਜਾਂਚ ਕਰ ਰਹੇ ਹਾਂ। ਦੂਜੇ ਪਾਸੇ ਭਾਜਪਾ ਦੇ ਦੋ ਸੰਸਦ ਮੈਂਬਰਾਂ ਨੇ ਇਸ ਘਟਨਾ ਨੂੰ ਲੈ ਕੇ ਸ਼ੱਕ ਜਾਹਿਰ ਕੀਤਾ ਹੈ। ਸਭ ਤੋਂ ਪਹਿਲਾਂ ਬੈਂਗਲੁਰੂ ਸੈਂਟਰਲ ਤੋਂ ਭਾਜਪਾ ਸੰਸਦ ਪੀਸੀ ਮੋਹਨ ਨੇ ਇਸ ਨੂੰ ਰਹੱਸਮਈ ਘਟਨਾ ਦੱਸਿਆ। ਇਸ ਤੋਂ ਬਾਅਦ ਬੈਂਗਲੁਰੂ ਦੱਖਣੀ ਤੋਂ ਭਾਜਪਾ ਸੰਸਦ ਮੈਂਬਰ ਤੇ ਬੀਜੇਵਾਈਐੱਮ ਦੇ ਰਾਸ਼ਟਰੀ ਪ੍ਰਧਾਨ ਤੇਜਸਵੀ ਸੂਰਿਆ ਨੇ ਕਿਹਾ ਕਿ ਇਹ ਬੰਬ ਧਮਾਕੇ ਦਾ ਮਾਮਲਾ ਹੋ ਸਕਦਾ ਹੈ। (Bangalore Rameshwaram Cafe Blast)

ਗ੍ਰਹਿ ਮੰਤਰੀ ਦੀ ਅਧਿਕਾਰੀਆਂ ਨਾਲ ਮੀਟਿੰਗ ਜਾਰੀ | Bangalore Rameshwaram Cafe Blast

ਕੈਫੇ ’ਚ ਸੁਰੱਖਿਆ ਗਾਰਡ ਦੇ ਤੌਰ ’ਤੇ ਕੰਮ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਮੈਂ ਕੈਫੇ ਦੇ ਬਾਹਰ ਖੜ੍ਹਾ ਸੀ। ਹੋਟਲ ’ਚ ਬਹੁਤ ਸਾਰੇ ਗਾਹਕ ਆਏ ਹੋਏ ਸਨ। ਅਚਾਨਕ ਜੋਰਦਾਰ ਆਵਾਜ ਆਈ ਅਤੇ ਅੱਗ ਲੱਗ ਗਈ, ਜਿਸ ਨਾਲ ਹੋਟਲ ਦੇ ਅੰਦਰ ਮੌਜੂਦ ਗਾਹਕ ਜਖਮੀ ਹੋ ਗਏ। ਇਸ ਮਾਮਲੇ ਸਬੰਧੀ ਸੂਬੇ ਦੇ ਗ੍ਰਹਿ ਮੰਤਰੀ ਅਧਿਕਾਰੀਆਂ ਨਾਲ ਮੁਲਾਕਾਤ ਕਰ ਰਹੇ ਹਨ। ਕੁਝ ਸਮੇਂ ਅੰਦਰ ਬੈਂਗਲੁਰੂ ਪੁਲਿਸ ਕਮਿਸ਼ਨਰ ਦਯਾਨੰਦ ਇਸ ਘਟਨਾ ਬਾਰੇ ਅਧਿਕਾਰਤ ਬਿਆਨ ਦੇਣਗੇ। (Bangalore Rameshwaram Cafe Blast)