ਚੋਣ ਕਮਿਸ਼ਨ ਨੇ ਦਿੱਤੀ ਰੈਲੀਆਂ ’ਚ ਛੋਟ, 1000 ਲੋਕਾਂ ਦੀ ਰੈਲੀ ਕਰ ਸਕਣਗੀਆਂ ਪਾਰਟੀਆਂ 

Chief Election Commissioner Sushil Chandra

( Election Commission) 1000 ਲੋਕਾਂ ਦੀ ਰੈਲੀ, 500 ਲੋਕਾਂ ਦੀ ਇਨਡੋਰ ਮੀਟਿੰਗ ਅਤੇ 20 ਲੋਕਾਂ ਨਾਲ ਡੋਰ-ਟੂ-ਡੋਰ ਚੋਣ ਪ੍ਰਚਾਰ ਕੀਤਾ ਜਾਵੇਗਾ।

(ਸੱਚ ਕਹੂੰ ਨਿਊਜ਼) ਚੰਡੀਗੜ੍ਹ।  ਪੰਜ ਸੂਬਿਆ ‘ਚ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਚੋਣ ਰੈਲੀਆਂ ਅਤੇ ਰੋਡ ਸ਼ੋਅ ‘ਤੇ ਪਾਬੰਦੀ ਨੂੰ ਲੈ ਕੇ ਸੋਮਵਾਰ ਨੂੰ ਚੋਣ ਕਮਿਸ਼ਨ ( Election Commission) ਦੀ ਬੈਠਕ ਹੋਈ। ਮੁੱਖ ਚੋਣ ਕਮਿਸ਼ਨ ਸੁਸ਼ੀਲ ਚੰਦਰਾ ਨੇ ਕੇਂਦਰੀ ਸਿਹਤ ਸਕੱਤਰ ਨਾਲ ਮੁਲਾਕਾਤ ਤੋਂ ਬਾਅਦ ਰੈਲੀਆਂ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਲਿਆ। ਇਸ ਫੈਸਲੇ ਅਨੁਸਾਰ 11 ਫਰਵਰੀ ਤੱਕ ਚੋਣ ਰੈਲੀਆਂ ‘ਤੇ ਪਾਬੰਦੀ ਰਹੇਗੀ। ਹਾਲਾਂਕਿ ਹੁਣ 1000 ਲੋਕ ਚੋਣ ਰੈਲੀਆਂ ‘ਚ ਹਿੱਸਾ ਲੈ ਸਕਣਗੇ।

ਇਸ ਦੇ ਨਾਲ ਹੀ, 500 ਲੋਕਾਂ ਨੂੰ ਇਨਡੋਰ ਇਕੱਠਾਂ ਵਿੱਚ ਬੈਠਣ ਦੀ ਇਜਾਜ਼ਤ ਦਿੱਤੀ ਜਾਵੇਗੀ। ਜਦੋਂ ਕਿ ਡੋਰ ਟੂ ਡੋਰ ਮੁਹਿੰਮ ਵਿੱਚ 20 ਲੋਕ ਜਾ ਸਕਣਗੇ। ਇਸ ਤੋਂ ਪਹਿਲਾਂ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਨੇ 22 ਜਨਵਰੀ ਤੱਕ ਪੰਜ ਰਾਜਾਂ ‘ਚ ਰੈਲੀਆਂ ਅਤੇ ਰੋਡ ਸ਼ੋਅ ‘ਤੇ ਪਾਬੰਦੀ ਲਗਾ ਦਿੱਤੀ ਸੀ। ਹਾਲਾਂਕਿ ਫਿਰ ਇਸ ਨੂੰ ਵਧਾ ਕੇ 31 ਜਨਵਰੀ ਕਰ ਦਿੱਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ