ਰੋਪੜ ਪੁਲਿਸ ਨੇ ਮੁਕਾਬਲੇ ਤੋਂ ਬਾਅਦ ਦਿੱਲੀ ਅਤੇ ਯੂ.ਪੀ. ਦਾ ਖ਼ਤਰਨਾਕ ਗੈਂਗਸਟਰ ਦਬੋਚਿਆ

gangster, Sukhjinder Randhawa,  Gangstr, Punjab

ਮਾਹਰ ਨਿਸ਼ਾਨਚੀ ਝੁੰਨਾ ਪੰਡਿਤ ਕਤਲ ਦੇ 10 ਕੇਸਾਂ ਵਿੱਚ ਸੀ ਲੋੜੀਂਦਾ, 1 ਲੱਖ ਰੁਪਏ ਦਾ ਰੱਖਿਆ ਗਿਆ ਸੀ ਇਨਾਮ

ਰੋਪੜ(ਸੱਚ ਕਹੂੰ ਬਿਊਰੋ)। ਰੋਪੜ ਪੁਲੀਸ ਨੇ ਸ਼ੁੱਕਰਵਾਰ ਨੂੰ ਭਾਰੀ ਜੱਦੋ-ਜਹਿਦ ਅਤੇ ਦੋਵੇਂ ਪਾਸੇ ਦੀ ਗੋਲੀਬਾਰੀ ਤੋਂ ਬਾਅਦ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਅਤਿ ਲੋੜੀਂਦੇ ਗੈਂਗਸਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਝੁੰਨਾ ਪੰਡਤ ਪਿਛਲੇ ਇੱਕ ਸਾਲ ਦੌਰਾਨ ਰੋਪੜ ਪੁਲਿਸ ਵੱਲੋਂ ਫੜਿਆ ਗਿਆ 11ਵਾਂ ਗੈਂਗਸਟਰ ਹੈ।  Gangster

ਰੋਪੜ ਦੇ ਐਸ.ਐਸ.ਪੀ. ਸਵੱਪਨ ਸ਼ਰਮਾ ਅਨੁਸਾਰ ਪ੍ਰਕਾਸ਼ ਮਿਸ਼ਰਾ ਉਰਫ਼ ਝੁੰਨਾ ਪੰਡਿਤ ਦੇ ਸਿਰ ‘ਤੇ 1 ਲੱਖ ਰੁਪਏ ਦਾ ਇਨਾਮ ਸੀ ਅਤੇ ਮਿਰਜ਼ਾਪੁਰ, ਯੂ.ਪੀ. ਦੇ ਤੀਹਰੇ ਕਤਲ ਕਾਂਡ ਅਤੇ ਯੂ.ਪੀ. ਗੈਂਗਸਟਰ ਐਕਟ ਤਹਿਤ 6 ਕੇਸਾਂ ਸਮੇਤ ਕਤਲ ਦੇ 10 ਕੇਸਾਂ ਵਿੱਚ ਲੋੜੀਂਦਾ ਸੀ। ਉੁਹ ਦਿੱਲੀ ਅਤੇ ਯੂ.ਪੀ. ਵਿੱਚ ਕਤਲ, ਜਬਰੀ ਵਸੂਲੀ ਅਤੇ ਅਗਵਾ ਕਰਨ ਦੇ 20 ਤੋਂ ਜ਼ਿਆਦਾ ਮਾਮਲਿਆਂ ਵਿੱਚ ਸ਼ਾਮਲ ਗਿਰੋਹ ਨੂੰ ਚਲਾ ਰਿਹਾ ਹੈ।

ਦਿੱਲੀ, ਯੂ.ਪੀ. ਅਤੇ ਰਾਜਸਥਾਨ ਅਧਾਰਤ ਕਈ ਗੈਰ  ਸਮਾਜਿਕ ਤੱਤ ਇਸ ਗੈਂਗਸਟਰ ਦੇ ਹਮਾਇਤੀ ਹਨ। ਰੋਪੜ ਪੁਲੀਸ ਦੀ ਸੀ.ਆਈ.ਏ. ਟੀਮ ਨੇ ਅੱਜ ਸਵੇਰੇ ਉਸਨੂੰ ਫੜਨ ਲਈ ਕੀਤੀ ਮੁਕਾਬਲੇ ਤੋਂ ਬਾਅਦ ਗੈਂਗਸਟਰ ਪਾਸੋਂ 32 ਬੋਰ ਦੇ 2 ਪਿਸਤੌਲ ਤੇ 8 ਅਣਚੱਲੇ ਕਾਰਤੂਸ ਸਮੇਤ ਕਈ ਨਿੱਜੀ ਚੀਜ਼ਾਂ ਬਰਾਮਦ ਕੀਤੀਆਂ ਹਨ।

ਪੰਡਿਤ ਅਤੇ ਉਸਦੇ ਸਾਥੀ ਬਨਾਰਸ ਵਿੱਚ ਦਲੀਪ ਪਟੇਲ ਨੂੰ ਖੁੱਲੇਆਮ ਕਤਲ ਕਰਨ ਤੋਂ ਬਾਅਦ ਫਰਾਰ ਸਨ। ਦਲੀਪ ਦਾ ਭਰਾ ਰਾਜੇਸ਼ ਪਟੇਲ ਯੂ.ਪੀ. ਦੇ ਕਿਸਾਨ ਮੋਰਚਾ ਦਾ ਸੂਬਾ ਪ੍ਰਧਾਨ ਹੈ।
ਝੁੰਨਾ ਪੰਡਿਤ ਗਿਰੋਹ ਦੇ 8 ਮੈਂਬਰ ਦਿੱਲੀ ਅਤੇ ਯੂ.ਪੀ. ਦੀਆਂ ਜੇਲਾਂ ਵਿੱਚ ਬੰਦ ਹਨ ਅਤੇ ਇਸ ਗਿਰੋਹ ਵੱਲੋਂ ਕੀਤੇ ਗਏ ਜ਼ਿਆਦਾਤਰ ਜ਼ੁਰਮ ਸੁਪਾਰੀ-ਹੱਤਿਆਵਾਂ ਅਤੇ ਅੰਤਰ-ਗਿਰੋਹ ਦੁਸ਼ਮਣੀ ਨਾਲ ਸਬੰਧਤ ਹਨ।

ਐਸ.ਐਸ.ਪੀ. ਮੁਤਾਬਕ ਪੰਡਿਤ ਨੂੰ ਇੱਕ ਮਾਹਰ ਨਿਸ਼ਾਨਚੀ ਵਜੋਂ ਜਾਣਿਆ ਜਾਂਦਾ ਹੈ, ਜੋ ਕਿਸੇ ਵੀ ਤਰਾਂ ਦੇ ਹਥਿਆਰ ਨੂੰ ਚਲਾ ਸਕਦਾ ਹੈ ਅਤੇ ਆਪਣੇ ਦੋਵੇਂ ਹੱਥਾਂ ਨਾਲ ਕਿਸੇ ਵੀ ਹਥਿਆਰ ਨਾਲ ਗੋਲੀ ਚਲਾ ਸਕਦਾ ਹੈ। ਉਹ ਯੂ.ਪੀ. ਤੋਂ ਭੱਜਣ ਤੋਂ ਬਾਅਦ ਦਿੱਲੀ, ਜੈਪੁਰ ਅਤੇ ਮਾਉਂਟ ਆਬੂ ਵਿਖੇ ਗੁਪਤ ਟਿਕਾਣਿਆਂ ‘ਤੇ ਲੁਕਿਆ ਹੋਇਆ ਸੀ ਅਤੇ ਚਿੰਤਪੁਰਨੀ (ਹਿਮਾਚਲ ਪ੍ਰਦੇਸ਼) ਤੋਂ ਦਿੱਲੀ ਵਾਪਸ ਆ ਰਿਹਾ ਸੀ।
ਖ਼ਤਰਨਾਕ ਅਪਰਾਧੀ, ਪੰਡਿਤ ਨੇ ਪਹਿਲਾ ਜ਼ੁਰਮ 15 ਸਾਲ ਦੀ ਉਮਰ ਵਿੱਚ ਅਤੇ ਪਹਿਲਾ ਕਤਲ 16 ਸਾਲ ਦੀ ਉਮਰ ਵਿੱਚ ਕੀਤਾ ਸੀ।

ਉਸਨੂੰ ਦੋਵੇਂ ਵਾਰ 3 ਸਾਲ ਲਈ ਜੁਵੇਨਾਈਲ ਜੇਲ ਵਿੱਚ ਰੱÎਖਿਆ ਗਿਆ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਜੇਲ ਵਿੱਚ ਹੁੰਦੇ ਹੋਏ ਵੀ ਉਸਨੇ ਜਬਰੀ ਵਸੂਲੀ, ਅਪਹਰਨ ਦੀਆਂ ਵਾਰਦਾਤਾਂ ਸਮੇਤ 3 ਕਤਲ ਕੀਤੇ ਸਨ। ਦੱਸਣਯੋਗ ਹੈ ਕਿ ਜਦੋਂ ਵੀ ਉਹ ਫਰਾਰ ਹੁੰਦਾ ਸੀ, ਹਵਾਈ ਯਾਤਰਾ ਜ਼ਰੀਏ ਸਫ਼ਰ ਕਰਦਾ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।