ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਪੰਜਾਬ ਸਰਕਾਰ ਦੇ ਰਵੱਈਏ ਖ਼ਿਲਾਫ਼ ਡੀਸੀ ਫ਼ਰੀਦਕੋਟ ਦੇ ਦਫ਼ਤਰ ਅੱਗੇ ਰੋਸ ਰੈਲੀ

ਰੈਲੀ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਕੁਸ਼ਲਦੀਪ ਸਿੰਘ ਢਿੱਲੋਂ ਦੀ ਕੋਠੀ ਵੱਲ ਕੀਤਾ ਸਕੂਟਰ ਮੋਟਰਸਾਈਕਲ ਰੋਸ ਮਾਰਚ

ਫਰੀਦਕੋਟ, (ਸੁਭਾਸ਼ ਸ਼ਰਮਾ, ਸੱਚ ਕਹੂੰ ਨਿਊਜ਼)। ਪੰਜਾਬ ਯੂਟੀ ਮੁਲਾਜਮ ਅਤੇ ਪੈਨਸ਼ਨਰਜ ਸਾਂਝਾ ਫਰੰਟ ਵੱਲੋਂ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਸੂਬਾ ਕਮੇਟੀ ਵੱਲੋਂ ਉਲੀਕੇ ਗਏ ਐਕਸ਼ਨ ਪ੍ਰੋਗਰਾਮ ਅਨੁਸਾਰ 20 ਅਗਸਤ ਨੂੰ ਜ਼ਿਲ੍ਹਾ ਪੱਧਰ ‘ਤੇ ਰੈਲੀਆਂ ਕਰਨ ਦੇ ਉਲੀਕੇ ਗਏ ਐਕਸ਼ਨ ਪ੍ਰੋਗਰਾਮ ਅਨੁਸਾਰ ਅੱਜ ਸਥਾਨਕ ਡਿਪਟੀ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਤਿੱਖੀ ਨਾਅਰੇਬਾਜ਼ੀ ਕਰਕੇ ਰੋਸ ਰੈਲੀ ਕੀਤੀ।

ਰੈਲੀ ਉਪਰੰਤ ਫ਼ਰੀਦਕੋਟ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਤੇ ਗਲੀਆਂ ਵਿਚ ਦੀ ਤਿੱਖੀ ਨਾਅਰੇਬਾਜ਼ੀ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਸਰਦਾਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਐਮ ਐਲ ਏ ਹਲਕਾ ਫ਼ਰੀਦਕੋਟ ਦੀ ਕੋਠੀ ਵੱਲ ਸਕੂਟਰ ਮੋਟਰਸਾਈਕਲ ਮਾਰਚ ਕੀਤਾ ਗਿਆ। ਇਸ ਮਾਰਚ ਉਪਰੰਤ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਐਮ ਐਲ ਏ ਦੇ ਨਿੱਜੀ ਸਲਾਹਕਾਰ ਰਜਿੰਦਰ ਸਿੰਘ ਨੂੰ ਚਿਤਾਵਨੀ ਪੱਤਰ ਦਿੱਤਾ ਗਿਆ।

ਇਸ ਐਕਸ਼ਨ ਦੀ ਅਗਵਾਈ ਮੁਲਾਜ਼ਮ ਆਗੂ ਕਿਰਨ ਪ੍ਰਕਾਸ਼ ਮਹਿਤਾ, ਬਲਰਾਜ ਸਿੰਘ ਸੇਖੋਂ, ਹਰਚਰਨ ਸਿੰਘ ਸੰਧੂ ਤੇ ਹਰਪਾਲ ਸਿੰਘ ਅਟਵਾਲ ਪੰਜਾਬ ਕਰਮਚਾਰੀ ਦਲ, ਮਨਿਸਟੀਰੀਅਲ ਸਟਾਫ ਦੇ ਆਗੂ ਅਮਰੀਕ ਸਿੰਘ ਸੰਧੂ, ਦੇਸ ਰਾਜ ਗੁਰਜਰ, ਵੀਰਇੰਦਰਜੀਤ ਸਿੰਘ ਪੁਰੀ ਸੂਬਾ ਪ੍ਰਧਾਨ ਮੰਡੀਕਰਨ ਬੋਰਡ, ਸਟੇਟ ਮੁਲਾਜ਼ਮ ਆਗੂ ਜਤਿੰਦਰ ਕੁਮਾਰ, ਸਿਵਲ ਪੈਨਸ਼ਨਰ ਆਗੂ ਇੰਦਰਜੀਤ ਸਿੰਘ ਖੀਵਾ, ਜਗਤਾਰ ਸਿੰਘ ਗਿੱਲ ਤੇ ਅਮਰਜੀਤ ਸਿੰਘ ਵਾਲੀਆ, ਅਸੋਕ ਕੌਸ਼ਲ ਪੈਨਸ਼ਨਰ ਆਗੂ, ਸੂਬਾ ਸਿੰਘ ਰਾਮੇਆਣਾ, ਅਧਿਆਪਕ ਆਗੂ ਪ੍ਰੇਮ ਚਾਵਲਾ, ਸੁਖਵਿੰਦਰ ਸਿੰਘ ਸੁੱਖੀ ਜ਼ਿਲ੍ਹਾ ਪ੍ਰਧਾਨ, ਗਗਨ ਪਾਹਵਾ ਜ਼ਿਲ੍ਹਾ ਜਨਰਲ ਸਕੱਤਰ ਡੀ ਟੀ ਐੱਫ, ਪ ਸ ਸ ਫ ਆਗੂ ਪ੍ਰਦੀਪ ਸਿੰਘ ਬਰਾੜ, ਗੁਰਪ੍ਰੀਤ ਸਿੰਘ ਔਲਖ, ਜਗਤਾਰ ਸਿੰਘ ਗਿੱਲ, ਅਮਰਜੀਤ ਸਿੰਘ ਵਾਲੀਆ, ਬਲਬੀਰ ਸਿੰਘ ਡੀ ਐਮ ਐਫ ਸਟੇਟ ਆਗੂ,

ਹਰਪ੍ਰੀਤ ਸਿੰਘ ਟੀ ਐਸ ਯੂ, ਨਛੱਤਰ ਸਿੰਘ ਭਾਣਾ, ਇਕਬਾਲ ਸਿੰਘ ਰਣ ਸਿੰਘ ਵਾਲਾ ਦੀ ਕਲਾਸ ਫੋਰ ਯੂਨੀਅਨ, ਬੀਬੀ ਅਮਰਜੀਤ ਕੌਰ ਸੂਬਾ ਪ੍ਰਧਾਨ, ਬੀਬੀ ਅਮਰਜੀਤ ਕੌਰ ਰਣ ਸਿੰਘ ਵਾਲਾ ਆਸ਼ਾ ਵਰਕਰ,, ਸੇਵਕ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਡੀ ਸੀ ਦਫ਼ਤਰ, ਸੂਰਤ ਸਿੰਘ ਮਾਹਲਾ ਅਤੇ ਗੁਰਮੀਤ ਸਿੰਘ ਪੈਨਸ਼ਨਰ ਜਨਰਲ ਸਕੱਤਰ ਜੈਤੋ ਨੇ ਆਪਣੇ ਸੰਬੋਧਨ ਵਿੱਚ ਮੁਲਾਜਮਾਂ ਅਤੇ ਸਰਕਾਰ ਵਿਚਕਾਰ ਮੌਜੂਦਾ ਡੈਡਲਾਕ ਦੇ ਜਿੰਮੇਵਾਰ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਅੜੀਅਲ ਰਵੱਈਏ ਨੂੰ ਦੱਸਿਆ। ਉਨਾਂ ਕਿਹਾ ਕਿ ਵਿਤ ਮੰਤਰੀ ਸੋਧੇ ਤਨਖ਼ਾਹ ਸਕੇਲ ਅਤੇ ਪੈਨਸ਼ਨਾਂ 1 1 2016 ਤੋਂ ਲਾਗੂ ਕਰ ਰਹੇ ਹਨ।

ਪਰ ਇਸ ਤਰੀਕ ਨੂੰ ਬਣਦਾ 125 ਫੀਸਦੀ ਡੀ ਏ ਜੋੜਣ ਦੀ ਬਜਾਏ ਇਕ ਸਾਲ ਪਹਿਲਾਂ ਦਾ 113 ਡੀ ਏ ਜੋੜ ਕੇ 12 ਫੀਸਦੀ ਮਹਿੰਗਾਈ ਭੱਤਾ ਖੁਰਦ ਬੁਰਦ ਕਰਨਾ ਚਾਹੁੰਦੇ ਹਨ। ਆਗੂਆਂ ਨੇ ਕਿਹਾ ਕਿ ਵਿਤ ਮੰਤਰੀ ਦੀ ਇਸ ਧੱਕੇਸ਼ਾਹੀ ਕਿਸੇ ਕੀਮਤ ਤੇ ਸਹਿਣ ਨਹੀਂ ਕੀਤੀ ਜਾਵੇਗੀ। ਮੁਲਾਜ਼ਮ ਆਗੂਆਂ ਨੇ ਇਹ ਵੀ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲ ਕਰਨ, ਕੱਚੇ ਮੁਲਾਜ਼ਮ ਪੱਕੇ ਕਰਨ ਅਤੇ ਆਸ਼ਾ, ਆਂਗਣਵਾੜੀ, ਮਿਡ ਡੇਅੑਮੀਲ ਇਸਤਰੀ ਵਰਕਰਾਂ ਲਈ ਘੱਟ ਤੋਂ ਘੱਟ ਉਜਰਤਾਂ ਤੈਅ ਕਰਵਾਉਣ ਅਤੇ ਪਰਖ ਕਾਲ ਦੇ ਨਾਂਅ *ਤੇ ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਦੀ ਕੀਤੀ ਜਾ ਰਹੀ ਲੁੱਟ ਬੰਦ ਕਰਵਾਉਣ ਤੱਕ ਸਾਂਝੇ ਫਰੰਟ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ।

ਇਹ ਸੰਘਰਸ਼ ਦਿਨੋਂ ਦਿਨ ਤਿੱਖਾ ਰੂਪ ਧਾਰਨ ਕਰਦਾ ਜਾਵੇਗਾ। ਆਗੂਆਂ ਨੇ ਸਮੂਹ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਅਪੀਲ ਕੀਤੀ ਹੈ ਕਿ ਪਟਿਆਲੇ ਦੀ ਮਹਾ ਰੈਲੀ ਤੋਂ ਵੀ ਵਧੇਰੇ ਉਤਸ਼ਾਹ ਅਤੇ ਜੋਸ਼ ਨਾਲ ਜਿਲਿਆਂ ਵਿੱਚ ਹੋ ਰਹੀਆਂ ਰੈਲੀਆਂ ਨੂੰ ਕਾਮਯਾਬ ਕਰਨ। ਜੇ ਫਿਰ ਵੀ ਪੰਜਾਬ ਸਰਕਾਰ ਨੇ ਆਪਣਾ ਮੁਲਾਜ਼ਮ ਵਿਰੋਧੀ ਵਤੀਰਾ ਨਾ ਸੁਧਾਰਿਆ ਤਾਂ ਅਗਲੇ ਮਹੀਨੇ ਆ ਰਹੇ ਵਿਧਾਨ ਸਭਾ ਸਮਾਗਮ ਦੇ ਦੂਜੇ ਦਿਨ ਇੱਕ ਲੱਖ ਤੋਂ ਵੱਧ ਮੁਲਾਜ਼ਮ ਅਤੇ ਪੈਨਸ਼ਨਰ ਚੰਡੀਗੜ੍ਹ ਵੱਲ ਕੂਚ ਕਰਨ ਲਈ ਮਜ਼ਬੂਰ ਹੋਣਗੇ।

ਜਿਸ ਦੇ ਨਤੀਜਿਆਂ ਦੀ ਜਿ਼ੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਅੱਜ ਦੀ ਰੈਲੀ ਦੌਰਾਨ ਸਮੂਹ ਹਾਜ਼ਰ ਮੁਲਾਜ਼ਮ ਅਤੇ ਪੈਨਸ਼ਨਰਾਂ ਵੱਲੋਂ ਪਿਛਲੇ ਦਿਨੀਂ ਕਾਂਗਰਸ ਦੇ ਹਲਕਾ ਇੰਚਾਰਜ ਹਰਵਿੰਦਰ ਸਿੰਘ ਲਾਡੀ ਵੱਲੋਂ ਮਨਪ੍ਰੀਤ ਸਿੰਘ ਬਾਦਲ ਤੇ ਨਸ਼ਾ ਤਸਕਰੀ ਕਰਨ ਦੇ ਦੋਸ਼ਾਂ ਨੂੰ ਗੰਭੀਰਤਾ ਨਾਲ ਲਿਆ ਗਿਆ ਅਤੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਗਈ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਬਰਖਾਸਤ ਕਰਕੇ ਇਸ ਸਬੰਧੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਜੋ ਕੇ ਪੰਜਾਬ ਦੇ ਲੋਕਾਂ ਨੂੰ ਇਨਸਾਫ਼ ਮਿਲ ਸਕੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਬਜੀਤ ਸਿੰਘ, ਕਰਨ ਜੈਨ, ਅਮਰਜੀਤ ਸਿੰਘ ਪੰਨੂ, ਕੁਲਵੰਤ ਸਿੰਘ ਚਾਨੀ, ਕੁਲਦੀਪ ਸਿੰਘ ਸਹਿਦੇਵ, ਬਲਕਾਰ ਸਿੰਘ ਮੰਡੀ ਬੋਰਡ, ਪ੍ਰਕਾਸ਼ ਸਿੰਘ, ਹੇਮ ਰਾਜ ਜੋਸ਼ੀ ਅਤੇ ਦਰਸ਼ਨ ਕੁਮਾਰ ਬਾਵਾ ਆਦਿ ਮੁਲਾਜ਼ਮ ਤੇ ਪੈਨਸ਼ਨਰ ਆਗੂ ਸ਼ਾਮਲ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ