ਪੰਜਾਬ ਦੇ ਵਿੱਦਿਆ ਮੰਦਰਾਂ ‘ਚ ਪਿਆ ਕਲੇਸ਼, ਅਧਿਆਪਕਾਂ ਸਿੱਖਿਆ ਅਫ਼ਸਰ ਬਣਾਏ ਬੰਦੀ

Education, Punjab, Conflicts, Teachers, Education, officer

‘ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ’ ਤਹਿਤ ਹੋਣ ਵਾਲੀ ਪ੍ਰੀਖਿਆ ਦਾ ਬਾਈਕਾਟ ਤੋਂ ਭਖ਼ਿਆ ਮਾਮਲਾ

ਚੰਡੀਗੜ੍ਹ  | ਪੰਜਾਬ ਦੇ ਵਿੱਦਿਆ ਮੰਦਰ ਸਰਕਾਰੀ ਸਕੂਲ ਅੱਜ ਦਿਨ ਭਰ ਅਧਿਆਪਕਾਂ ਤੇ ਸਿੱਖਿਆ ਅਧਿਕਾਰੀਆਂ  ਦੇ ਟਕਰਾਓ, ਦੂਸ਼ਣਬਾਜ਼ੀ, ਨਾਅਰੇਬਾਜ਼ੀ ਤੇ ਵਿਰੋਧ ਕਾਰਨ ਕਲੇਸ਼ ਦਾ ਅਖਾੜਾ ਬਣੇ ਰਹੇ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਤਹਿਤ ਲਈ ਜਾਣ ਵਾਲੀ ਪ੍ਰੀਖਿਆ ਦੇ ਅਧਿਆਪਕਾਂ ਵੱਲੋਂ ਬਾਈਕਾਟ ਕਰਨ ਅਤੇ ਸਿੱਖਿਆ ਵਿਭਾਗ ਵੱਲੋਂ ਹਰ ਹਾਲ ਪ੍ਰੀਖਿਆ ਕਰਾਉਣ ਲਈ ਡਟੇ ਰਹਿਣ ਕਾਰਨ ਕਈ ਥਾਈਂ ਭੜਕੇ ਅਧਿਆਪਕਾਂ ਨੇ ਸਿੱਖਿਆ ਅਫ਼ਸਰਾਂ ਨੂੰ ਬੰਦੀ ਬਣਾ ਲਿਆ ਕਈ ਥਾਈਂ ਇੱਕ ਦੂਜੇ ‘ਤੇ ਥੱਪੜ ਮਾਰਨ ਦੇ ਵੀ ਦੋਸ਼ ਲੱਗੇ

ਸਿੱਖਿਆ ਵਿਭਾਗ ਵੱਲੋਂ ਅੱਜ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਪ੍ਰੋਜੈਕਟ ਤਹਿਤ ਅੱਜ ਪੰਜਾਬ ਭਰ ‘ਚ ਪ੍ਰੀਖਿਆ ਲੈਣ ਦਾ ਪ੍ਰੋਗਰਾਮ ਸੀ, ਜਿਸਦਾ ਅਧਿਆਪਕ ਜਥੇਬੰਦੀਆਂ ਨੇ ਪਹਿਲਾਂ ਹੀ ਬਾਈਕਾਟ ਕੀਤਾ ਹੋਇਆ ਸੀ ਅਧਿਆਪਕਾਂ ਨੇ ਆਪਣੇ ਐਲਾਨ ਮੁਤਾਬਕ ਅਧਿਕਾਰੀਆਂ ਨੂੰ ਸਕੂਲਾਂ ‘ਚ ਦਾਖਲ ਹੋਣ ਦਾ ਵਿਰੋਧ ਕੀਤਾ ਜ਼ਿਲ੍ਹਾ ਬਠਿੰਡਾ ਦੇ ਪਿੰਡ ਯਾਤਰੀ ਦੇ ਪ੍ਰਾਇਮਰੀ ਸਕੂਲ ‘ਚ ਹਾਲਾਤ ਉਦੋਂ ਅਣਸੁਖਾਵੇਂ ਹੋ ਗਏ ਜਦੋਂ ਅਧਿਆਪਕਾਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਦੀਪ ਸਿੰਘ ਤੰਗੜ ਨੂੰ ਬੰਦੀ ਬਣਾ ਲਿਆ ਤਹਿਸੀਲਦਾਰ ਬਠਿੰਡਾ ਨੇ ਮੌਕੇ ‘ਤੇ ਪਹੁੰਚ ਕੇ ਮਾਮਲਾ ਨਿਪਟਾਇਆ ਅਤੇ ਸਿੱਖਿਆ ਅਫ਼ਸਰ ਨੂੰ ਛੁਡਾਇਆ

ਇਸੇ ਤਰ੍ਹਾਂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਜਿਲ੍ਹਾ ਸਿੱਖਿਆ ਅਫ਼ਸਰ ਮਲਕੀਤ ਸਿੰਘ ਖੋਸਾ ‘ਤੇ ਇੱਕ ਅਧਿਆਪਕ ਨੇ ਥੱਪੜ ਮਾਰਨ ਦਾ ਦੋਸ਼ ਲਾਉਂਦਿਆਂ ਵੀਡੀਓ ਵਾਇਰਲ ਕੀਤੀ, ਜਿਸ ਤੋਂ ਬਾਅਦ ਅਧਿਆਪਕਾਂ ਨੇ ਡੀਈਓ ਦਾ ਵਿਰੋਧ ਕਰਦਿਆਂ ਉਸਨੂੰ ਬੰਦੀ ਬਣਾ ਲਿਆ ਜਿਲ੍ਹਾ ਫ਼ਿਰੋਜ਼ਪੁਰ ਦੇ ਗੁਰੂਹਰਸਹਾਏ ਇਲਾਕੇ ‘ਚ ਪਿੰਡ ਸਵਾਇਆ ਰਾਏ ਉਤਾੜ ‘ਚ ਵੀ ਅਧਿਆਪਕਾਂ ਨੇ ਜਿਲ੍ਹਾ ਸਿੱਖਿਆ ਅਫ਼ਸਰ ਨੂੰ ਬੰਦੀ ਬਣਾਉਣ ਦੀ ਖ਼ਬਰ ਹੈ ਅਧਿਆਪਕਾਂ ਨੂੰ ਅਫ਼ਸਰ ਨੂੰ ਇੱਕ ਕਮਰੇ ‘ਚ ਬੰਦ ਕਰਕੇ ਬਾਹਰੋਂ ਤਾਲਾ ਜੜ ਦਿੱਤਾ

ਅਧਿਆਪਕ ਆਗੂ ਗੁਰਜੀਤ ਸਿੰਘ ਜੱਸੀ ਦਾ ਕਹਿਣਾ ਹੈ ਕਿ ਅਧਿਆਪਕ ਪੰਜਾਬ ਸਕੂਲ ਸਿੱਖਿਆ ਬੋਰਡ ਤੇ ਐਸਸੀਈਆਰਟੀ   ਵੱਲੋਂ ਜਾਰੀ ਸਿਲੇਬਸ ਅਨੁਸਾਰ ਹੀ ਪੜ੍ਹਾਉਣਗੇ ਉਹ ਸਿੱਖਿਆ ਵਿਭਾਗ ਦੇ ਆਦੇਸਾਂ ਨੂੰ ਨਹੀਂ ਮੰਨਣਗੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।