ਹਰਿਆਣਾ, ਪੰਜਾਬ ’ਚ ਭੂਚਾਲ ਦੇ ਝਟਕੇ

Earthquakes
Earthquakes

ਭੂਚਾਲ ਦੇ ਤੇਜ਼ ਝਟਕਿਆਂ ਨਾਲ ਸਹਿਮੇ ਲੋਕ | Earthquakes

ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਹਰਿਆਣਾ ਅਤੇ ਪੰਜਾਬ ’ਚ ਐਤਵਾਰ ਸਵੇਰੇ ਭੂਚਾਲ ਆਉਣ ਦੀ ਖਬਰ ਮਿਲੀ ਹੈ। ਭੂਚਾਲ ਦੇ ਕੇਂਦਰ ਅਫਗਾਨਿਸਤਾਨ ’ਚ ਰਿਹਾ। ਇਸ ਦੀ ਸਪੀਡ 5.9 ਦੀ ਰਹੀ। ਚੰਡੀਗੜ੍ਹ ਮੌਸਮ ਵਿਭਾਗ ਮੁਤਾਬਿਕ ਸ਼ਹਿਰ ਦੇ ਨਾਲ ਹੀ ਪੰਜਾਬ ਅਤੇ ਹਰਿਆਣਾ ਦੇ ਸੂਬਿਆਂ ’ਚ ਭੂਚਾਲ ਨੂੰ ਲੈ ਕੇ ਕੋਈ ਵੀ ਰਿਪੋਰਟ ਅੱਜੇ ਤੱਕ ਨਹੀਂ ਆਈ ਹੈ, ਪਰ ਦੋਵੇਂ ਸੂਬੇ ਭੂਚਾਲ ਦੇ ਲਿਹਾਜ ਨਾਲ ਸੰਵੇਦਨਸ਼ੀਲ ਜ਼ਰੂਰ ਹਨ।

ਨੁਕਸਾਨ ਦੀ ਸੂਚਨਾ ਨਹੀਂ | Earthquakes

ਵਿਭਾਗ ਮੁਤਾਬਿਕ ਭੂਚਾਲ ਦੀ ਸਪੀਡ ਘੱਟ ਹੋਣ ਦੇ ਚਲਦੇ ਕਿਸੇ ਵੀ ਸੂਬੇ ’ਚ ਕੋਈ ਜਾਨ ਮਾਲ ਦੇ ਨੁਕਸਾਨ ਦੀ ਖਬਰ ਨਹੀ ਹੈ। ਹਾਲਾਂਕਿ, ਅਫਗਾਨਿਸਤਾਨ ’ਚ ਝਟਕੇ ਮਹਿਸੂਸ ਹੁੰਦੇ ਹੀ ਲੋਕ ਘਰਾਂ ਤੋਂ ਬਾਹਰ ਆ ਗਏ ਸਨ। ਪੰਜਾਬ ਦੇ ਜਲੰਧਰ ’ਚ ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ। ਜਿਸ ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਆ ਗਏ। ਹਰਿਆਣਾ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਝਟਕੇ ਮਹਿਸੂਸ ਨਹੀਂ ਹੋਏ ਸਨ।