ਬੇਟੀ ਰੌਸ਼ਨੀ ਨੇ ਦਸਵੀ ਦੇ ਨਤੀਜਿਆਂ ਵਿੱਚ ਗੁਰੂਹਰਸਹਾਏ ਦਾ ਨਾਂ ਪੂਰੇ ਪੰਜਾਬ ਵਿੱਚ ਕੀਤਾ ਰੌਸ਼ਨ

10th Results

ਰੋਟਰੀ ਕਲੱਬ ਗੁਰੂਹਰਸਹਾਏ ਵੱਲੋ ਪੰਜਾਬ ਪੱਧਰੀ ਮੈਰਿਟ ਵਿੱਚ 17ਵਾਂ ਰੈੰਕ ਪ੍ਰਾਪਤ ਕਰਨ ‘ਤੇ ਰੌਸ਼ਨੀ ਨੂੰ ਕੀਤਾ ਸਨਮਾਨਿਤ | 10th Results

  • ਬਾਰਵੀਂ ਤੋਂ ਬਾਅਦ ਦੱਸਵੀਂ ਦੇ ਨਤੀਜਿਆਂ ਵਿੱਚ ਵੀ ਗੁਰੂਹਰਸਹਾਏ ਦੀਆਂ ਧੀਆਂ ਨੇ ਪੰਜਾਬ ਵਿੱਚ ਜਮਾਈ ਧਾਂਕ

ਗੁਰੂਹਰਸਹਾਏ (ਸਤਪਾਲ ਥਿੰਦ)। ਇਲਾਕੇ ਗੁਰੂਹਰਸਹਾਏ ਦੀਆਂ ਧੀਆਂ ਉੱਪਰ ਪ੍ਰਮਾਤਮਾ ਦੀ ਪੂਰੀ ਮਿਹਰ ਹੈ ਜਿਸ ਕਾਰਨ ਹੀ ਬਾਰਵੀਂ ਜਮਾਤ ਦੇ ਨਤੀਜਿਆਂ ਤੋਂ ਬਾਅਦ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦੱਸਵੀਂ ਜਮਾਤ ਦੇ ਨਤੀਜਿਆਂ ਵਿੱਚ ਵੀ ਗੁਰੂਹਰਸਹਾਏ ਦੀ ਬੇਟੀ ਰੋਸ਼ਨੀ ਨੇ ਪੰਜਾਬ ਪੱਧਰ ਦੀ ਮੈਰਿਟ ਵਿੱਚ 17ਵਾਂ ਰੈੰਕ ਪ੍ਰਾਪਤ ਕਰਕੇ ਇਲਾਕੇ ਦਾ ਨਾਂ ਪੂਰੇ ਪੰਜਾਬ ਵਿੱਚ ਰੌਸ਼ਨ ਕੀਤਾ ਹੈ। ਇਹਨਾਂ ਸ਼ਬਦਾ ਦਾ ਪ੍ਰਗਟਾਵਾ ਇਥੇ ਰੋਟਰੀ ਕਲੱਬ ਗੁਰੂਹਰਸਹਾਏ ਦੇ ਪ੍ਰਧਾਨ ਹਰਜਿੰਦਰ ਹਾਂਡਾ ਅਤੇ ਜਨਰਲ ਸਕੱਤਰ ਸੰਦੀਪ ਕੰਬੋਜ ਨੇ ਸਰਕਾਰੀ ਹਾਈ ਸਕੂਲ ਸ਼ਰੀਹ ਵਾਲਾ ਬਰਾੜ ਦੀ ਵਿਦਿਆਰਥਣ ਰੌਸ਼ਨੀ ਜਿਸ ਨੇ ਪੰਜਾਬ ਪੱਧਰੀ ਮੈਰਿਟ ਵਿੱਚ 17ਵਾਂ ਰੈੰਕ ਪ੍ਰਾਪਤ ਕੀਤਾ ਹੈ ਨੂੰ ਸਨਮਾਨਿਤ ਕਰਦੇ ਸਮੇਂ ਕੀਤਾ।

ਪ੍ਰਧਾਨ ਹਰਜਿੰਦਰ ਹਾਂਡਾ, ਜਨਰਲ ਸਕੱਤਰ ਸੰਦੀਪ ਕੰਬੋਜ, ਉੱਪ ਪ੍ਰਧਾਨ ਬਲਦੇਵ ਥਿੰਦ ਨੇ ਕਿਹਾ ਕਿ ਇਲਾਕੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਗੁਰੂਹਰਸਹਾਏ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਪੜਾਈ ਵਿੱਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ, ਇਸੇ ਲੜੀ ਨੂੰ ਅੱਗੇ ਵਧਾਉਂਦਿਆਂ ਹੋਇਆ ਦਸਵੀਂ ਜਮਾਤ ਦੇ ਐਲਾਨੇ ਨਤੀਜੇ ਦੀ ਪੰਜਾਬ ਪੱਧਰੀ ਮੈਰਿਟ ਸੂਚੀ ਵਿੱਚ ਉੱਚ ਸਥਾਨ ਪ੍ਰਾਪਤ ਕਰਕੇ ਇਲਾਕੇ ਗੁਰੂਹਰਸਹਾਏ ਦ‍ਾ ਨਾਂ ਪੂਰੇ ਪੰਜਾਬ ਵਿੱਚ ਚਮਕਾਣ ਵਾਲੀ ਸਰਕਾਰੀ ਹਾਈ ਸਕੂਲ ਸ਼ਰੀਂਹ ਵਾਲਾ ਬਰਾੜ ਦੀ ਵਿਦਿਆਰਥਣ ਰੋਸ਼ਨੀ ਨੂੰ ਰੋਟਰੀ ਕਲੱਬ ਗੁਰੂਹਰਸਹਾਏ ਦੇ ਆਗੂਆਂ ਵੱਲੋਂ ਘਰ ਜਾ ਕੇ ਸਨਮਾਨਿਤ ਕੀਤਾ ਗਿਆ ਅਤੇ ਭਵਿੱਖ ਵਿੱਚ ਕ‍ਾਮਯਾਬ ਹੋਣ ਲਈ ਰੋਟਰੀ ਕਲੱਬ ਗੁਰੂਹਰਸਹਾਏ ਦੇ ਆਗੂਆਂ ਵੱਲੋਂ ਯੋਗ ਅਗਵਾਈ ਵੀ ਦਿੱਤੀ ਗਈ।

ਇਹ ਵੀ ਪੜ੍ਹੋ : Live ! ਮਈ ਮਹੀਨੇ ਦੇ ਪਵਿੱਤਰ ‘ਸਤਿਸੰਗ ਭੰਡਾਰੇ’ ਦਾ ਸਿੱਧਾ ਪ੍ਰਸਾਰਣ, ਭਾਰੀ ਗਿਣਤੀ ‘ਚ ਪਹੁੰਚ ਰਹ…

ਇਸ ਮੌਕੇ ਹੋਰ ਜਾਣਕਾਰੀ ਦਿੰਦਿਆਂ ਹੋਇਆਂ ਰੋਟਰੀ ਕਲੱਬ ਗੁਰੂਹਰਸਹਾਏ ਦੇ ਪ੍ਰਧਾਨ ਹਰਜਿੰਦਰ ਹਾਡਾਂ, ਜਨਰਲ ਸਕੱਤਰ ਸੰਦੀਪ ਕੰਬੋਜ ਅਤੇ ਉਪ ਪ੍ਰਧਾਨ ਬਲਦੇਵ ਥਿੰਦ ਨੇ ਕਿਹਾ ਕਿ ਸਰਕਾਰੀ ਹਾਈ ਸਕੂਲ ਸ਼ਰੀਂਹ ਵਾਲਾ ਬਰਾੜ ਦੀ ਮੁੱਖ ਅਧਿਆਪਕਾ ਰਿੰਕਲ ਮੁੰਜਾਲ ,ਸਮੂਹ ਸਟਾਫ ਅਤੇ ਵਿਦਿਆਰਥਣ ਦੀ ਸਖ਼ਤ ਮਿਹਨਤ ਸਦਕਾ ਹੀ ਇਸ ਵਿਦਿਆਰਥਣ ਦਾ ਨਾਮ ਪੰਜਾਬ ਪੱਧਰੀ ਮੈਰਿਟ ਸੂਚੀ ਵਿੱਚ ਆਇਆ ਹੈ। ਮੈਰਿਟ ਵਿੱਚ ਆਈ ਵਿਦਿਆਰਥਣ ਨੂੰ ਸਨਮਾਨਿਤ ਕਰਨ ਮੌਕੇ ਮਾਪਿਆਂ ਨੂੰ ਵੀ ਮੁਬਾਰਕਾਂ ਦਿੱਤੀਆਂ ਗਈਆਂ।ਇਸ ਮੋਕੇ ਹਰਜਿੰਦਰ ਹਾਡਾਂ, ਸੰਦੀਪ ਕੰਬੋਜ, ਕੇਵਲ ਕ੍ਰਿਸ਼ਨ ਸੇਠੀ, ਸੰਦੀਪ ਸ਼ਰਮਾ,ਗੁਰਮੀਤ ਸਿੰਘ ਗੁਰੂਹਰਸਹਾਏ, ਵਿਦਿਆਰਥਣ ਰੌਸ਼ਨੀ ਦੇ ਪਿਤਾ ਰਾਮ ਚੰਦਰ, ਸਥਾਨਿਕ ਨਗਰ ਨਿਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।