ਚੋਣਾਂ ’ਚ ਵੰਸ਼ਵਾਦ ਦਾ ਬੋਲਬਾਲਾ

Dynastic Dominance Sachkahoon

ਚੋਣਾਂ ’ਚ ਵੰਸ਼ਵਾਦ ਦਾ ਬੋਲਬਾਲਾ

ਸਾਡੇ ਲੋਕਤੰਤਰ ਦੇ ਚੋਣਾਵੀਂ ਸਮਰ ਵਿਚ ਇਸ ਹਫ਼ਤੇ ਵੰਸ਼ਵਾਦ ਦਾ ਬੋਲਬਾਲਾ (Dynastic Dominance) ਰਿਹਾ ਜੀ ਹਾਂ, ਮੈਂ ਸਿਆਸੀ ਵਿਰਾਸਤ ਦੀ ਗੱਲ ਕਰ ਰਹੀ ਹਾਂ ਜਿੱਥੇ ਸਿਆਸੀ ਪਾਰਟੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਸਿਆਸੀ ਲਾਹਾ ਲੈਣ ਲਈ ਵੰਸ਼ਵਾਦੀ ਆਗੂਆਂ ਨੂੰ ਅੱਗੇ ਲਿਆ ਰਹੀਆਂ ਹਨ ਇਹ ਭਾਰਤ ਦੀ ਰਾਜਨੀਤੀ ਨੂੰ ਬਰਬਾਦ ਕਰਨ ਦਾ ਇੱਕ ਨਿਸ਼ਚਿਤ ਰਸਤਾ ਹੈ ਜੇਕਰ ਭਾਰਤ ਦੇ ਲੋਕਤੰਤਰ ਦਾ ਆਧਾਰ ‘ਇੱਕ ਵਿਅਕਤੀ, ਇੱਕ ਵੋਟ’ ਦਾ ਸਿਧਾਂਤ ਹੈ ਤਾਂ ਚੋਣਾਂ ਇੱਕ ਪਰਿਵਾਰ ਅਤੇ ਉਸ ਪਵਿਰਾਰ ਲਈ ਜਿੰਨੀਆਂ ਜ਼ਿਆਦਾ ਟਿਕਟਾਂ ਜੁਟਾ ਸਕਦੀਆਂ ਹੋਣ, ਉਸ ਮਾਪਦੰਡ ਨਾਲ ਲੜੀਆਂ ਜਾ ਰਹੀਆਂ ਹਨ ਭਾਵੇਂ ਭਾਜਪਾ ਹੋਵੇ ਕਾਂਗਰਸ, ਸਪਾ, ਬਸਪਾ ਜਾਂ ਕੋਈ ਹੋਰ ਪਾਰਟੀ ਭਗਵਾ ਭਾਜਪਾ ਕਾਂਗਰਸ ਦੀ ਵੰਸ਼ਵਾਦੀ ਰਾਜਨੀਤੀ ’ਤੇ ਵਾਰ ਕਰ ਸਕਦੀ ਹੈ ਪਰ ਉਸ ਦਾ ਵੀ ਕਾਂਗਰਸੀਕਰਨ ਹੋ ਗਿਆ ਹੈ ਅਤੇ ਉਸ ਨੇ ਵੀ ਰਾਜਨੀਤੀ ’ਚ ਅੱਖਾਂ ਦੇ ਤਾਰੇ ਧੀਆਂ-ਪੁੱਤਾਂ ਨੂੰ ਟਿਕਟਾਂ ਦਿੱਤੀਆਂ।

ਉੱਤਰ ਪ੍ਰਦੇਸ਼ ’ਚ ਸਮਾਜਵਾਦੀ ਪਾਰਟੀ ਵਿਚ ਪਰਿਵਾਰਕ ਟਕਰਾਅ ਦੇਖਣ ਨੂੰ ਮਿਲ ਰਿਹਾ ਹੈ ਸਮਾਜਵਾਦੀ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਦੇ ਮਤਰੇਏ ਭਰਾ ਦੀ ਪਤਨੀ ਅਪਰਣਾ ਭਾਜਪਾ ’ਚ ਸ਼ਾਮਲ ਹੋ ਗਈ ਹੈ ਸਿਆਸੀ ਇੱਛਾਵਾਂ ਦੇ ਚੱਲਦਿਆਂ ਸਪਾ ਤੋਂ ਮੀਆਂ ਤਾਂ ਭਾਜਪਾ ਤੋਂ ਬੀਵੀ ਚੋਣ ਲੜ ਰਹੀ ਹੈ ਭਾਜਪਾ ਤੋਂ ਧੀ ਤਾਂ ਸਪਾ ਤੋਂ ਬਾਪ ਚੋਣ ਲੜ ਰਿਹਾ ਹੈ ਅਤੇ ਆਉਣ ਵਾਲੀਆਂ ਚੋਣਾਂ ’ਚ ਸਪਾ ਅਤੇ ਭਾਜਪਾ ਵਿਚਕਾਰ ਅਜਿਹੇ ਕਈ ਮੁਕਾਬਲੇ ਦੇਖਣ ਨੂੰ ਮਿਲਣਗੇ ਕਈ ਮੰਤਰੀ, ਸਾਂਸਦ ਅਤੇ ਵਿਧਾਇਕ ਆਪਣੇ ਧੀਆਂ-ਪੁੱਤਰਾਂ ਲਈ ਟਿਕਟ ਮੰਗ ਰਹੇ ਹਨ।

ਸਵਾਲ ਉੱਠਦਾ ਹੈ ਕਿ ਇਨ੍ਹਾਂ ਸਿਆਸੀ ਪਰਿਵਾਰਾਂ ਵਿਚ ਅਜਿਹਾ ਕੀ ਹੈ ਕਿ ਇਨ੍ਹਾਂ ਵੱਲ ਲੋਕ ਖਿੱਚੇ ਚਲੇ ਆਉਦੇ ਹਨ ਇਸ ਦਾ ਕਾਰਨ ਇਹ ਹੈ ਕਿ ਅੱਜ ਵੀ ਜ਼ਿਆਦਾਤਰ ਵੋਟਰ ਗੰਭੀਰ ਨਹੀਂ ਹਨ ਅਤੇ ਇਸ ਲਈ ਲੋਕ ਪਾਰਟੀ ਤੋਂ ਜ਼ਿਆਦਾ ਮਹੱਤਵ ਆਗੂ ਨੂੰ ਦਿੰਦੇ ਹਨ ਦੂਜਾ, ਪਰਿਵਾਰ ਦੇ ਬ੍ਰਾਂਡ ਨੂੰ ਕੈਸ਼ ਕਰਨ ’ਚ ਕੀ ਗਲਤ ਹੈ ਕਿਉਂਕਿ ਇਸ ਨਾਲ ਔਲਾਦ ਨੂੰ ਬਣਿਆ-ਬਣਾਇਆ ਮੈਦਾਨ ਮਿਲ ਜਾਂਦਾ ਹੈ ਅਤੇ ਉਹ ਆਪਣੀ ਵਿਰਾਸਤ ਨੂੰ ਅੱਗੇ ਵਧਾਉਂਦੀ ਹੈ ਭਾਜਪਾ ’ਚ ਵੀ ਅਜਿਹੇ ਕਈ ਆਗੂ ਹਨ।

ਮੇਨਕਾ-ਵਰੁਣ ਗਾਂਧੀ, ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਬੇਟੇ, ਸਵ. ਸਾਹਿਬ ਸਿੰਘ ਦੇ ਬੇਟੇ, ਇਸ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿੰਘ, ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਧੂਮਲ ਦੇ ਬੇਟੇ, ਸਵ. ਪ੍ਰਮੋਦ ਮਹਾਜਨ ਅਤੇ ਸਵ. ਮੁੰਡੇ ਦੀਆਂ ਬੇਟੀਆਂ ਅਤੇ ਮੱਧ ਪ੍ਰਦੇਸ਼ ਦੇ ਵਿਜੈਵਰਗੀਯ ਦਾ ਬੇਟਾ ਰਾਜਨੀਤੀ ’ਚ ਹੈ ਗਵਾਲੀਅਰ ਦਾ ਸਿੰਧੀਆ ਪਰਿਵਾਰ ਬੜੇ ਸੁਚਾਰੂ ਢੰਗ ਨਾਲ ਰਾਜਸ਼ਾਹੀ ਤੋਂ ਰਾਜਨੀਤੀ ਵਿਚ ਆਇਆ ਕਾਂਗਰਸ ਦੇ ਸਵ. ਮਾਧਵਰਾਵ ਸਿੰਧੀਆ ਦੇ ਬੇਟੇ ਜਿਓਤੀਰਾਦਿੱਤਿਆ ਸਿੰਧੀਆ ਮੋਦੀ ਸਰਕਾਰ ’ਚ ਸ਼ਹਿਰੀ ਹਵਾਬਾਜ਼ੀ ਮੰਤਰੀ ਹਨ ਮਾਧਵਰਾਵ ਸਿੰਧੀਆ ਦੀ ਭੈਣ ਵਸੰੁਧਰਾ ਰਾਜੇ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਹਨ ਅਤੇ ਉਨ੍ਹਾਂ ਦਾ ਲਾਡਲਾ ਸਾਂਸਦ ਹੈ।

ਮਹੱਤਵਪੂਰਨ ਇਹ ਨਹੀਂ ਹੈ ਕਿ ਉਮੀਦਵਾਰ ਯੋਗ ਹੈ ਕਿ ਨਹੀਂ ਸਗੋਂ ਉਨ੍ਹਾਂ ਨੂੰ ਉਨ੍ਹਾਂ ਦੇ ਵੰਸ਼ਵਾਦੀ ਚਰਿੱਤਰ ਕਾਰਨ ਯੋਗ ਬਣਾ ਦਿੱਤਾ ਜਾਂਦਾ ਹੈ ਬਿਨਾਂ ਸ਼ੱਕ ਅਸੀਂ ਹਾਲੇ ਵੀ ਆਪਣੇ ਦਿ੍ਰਸ਼ਟੀਕੋਣ ’ਚ ਸਾਮੰਤਵਾਦੀ ਅਤੇ ਵਿਚਾਰ ਪ੍ਰਕਿਰਿਆ ’ਚ ‘ਜੋ ਹੁਕਮ’ ਹਾਂ ਹਾਲਾਂਕਿ ਵੰਸ਼ਵਾਦ ਲੋਕਤੰਤਰ ਅਤੇ ਚੁਣਾਵੀ ਰਾਜਨੀਤੀ ਦੇ ਵਿਰੁੱਧ ਹੈ ਜ਼ਿਆਦਾਤਰ ਚੁਣੇ ਆਗੂ ਪੁਰਾਣੇ ਸਾਮੰਤਾਂ ਦੀ ਕਾਰਜਸ਼ੈਲੀ ’ਚ ਕੰਮ ਕਰਨਾ ਚਾਹੁੰਦੇ ਹਨ ਪਾਰਟੀ ਦੀਆਂ ਟਿਕਟਾਂ ਯੋਗਤਾ ਦੇ ਆਧਾਰ ’ਤੇ ਨਹੀਂ ਸਗੋਂ ਸਾਮੰਤਵਾਦੀ ਨਿਯਮਾਂ ਅਤੇ ਸਬੰਧਾਂ ਦੇ ਆਧਾਰ ’ਤੇ ਵੰਡੀਆਂ ਜਾਂਦੀਆਂ ਹਨ ਜੇਕਰ ਕਿਸੇ ਮੰਤਰੀ ਦੀ ਮੌਤ ਹੁੰਦੀ ਹੈ ਤਾਂ ਉਸ ਦੀ ਥਾਂ ’ਤੇ ਉਸ ਦੀ ਪਤਨੀ, ਬੇਟੇ ਜਾਂ ਬੇਟੀ ਨੂੰ ਟਿਕਟ ਦਿੱਤੀ ਜਾਂਦੀ ਹੈ ਅਤੇ ਇਹ ਅੱਜ ਦੀ ਸਿਆਸੀ ਸੰਸਤੀ ਹੈ ਇਸ ਤਰ੍ਹਾਂ ਸਾਨੂੰ ਇੱਕ ਸਾਮੰਤਵਾਦੀ ਭਾਰਤ ਦੇਖਣ ਨੂੰ ਮਿਲਦਾ ਹੈ।

ਇੱਕ ਸੀਨੀਅਰ ਵੰਸ਼ਵਾਦੀ ਆਗੂ ਦੇ ਸ਼ਬਦਾਂ ਵਿਚ, ‘ਸਿਆਸੀ ਮਾਤਾ-ਪਿਤਾ ਦੇ ਪੁੱਤਰ ਰਾਜਨੀਤੀ ਨੂੰ ਬਿਹਤਰ ਜਾਣਦੇ ਹਨ’’ ਜਿਸ ਕਾਰਨ ਅੱਜ ਅਜਿਹੀ ਸਥਿਤੀ ਬਣ ਗਈ ਹੈ ਕਿ ਜਿੱਥੇੇ ਜ਼ਿਆਦਾਤਰ ਪਾਰਟੀਆਂ ਇੱਕ ਸਰਵਉੱਚ ਆਗੂ ਦੀਆਂ ਆਗਿਆਕਾਰੀ ਅਤੇ ਅਧੀਨ ਬਣ ਗਈਆਂ ਹਨ ਅਤੇ ਉਹ ਆਗੂ ਜਾਣ-ਬੁੱਝ ਕੇ ਪਾਰਟੀ ’ਚ ਆਪਣੇ ਧੀਆਂ-ਪੁੱਤਰਾਂ ਨੂੰ ਥੋਪਦਾ ਹੈ ਇਸ ਲਈ ਸਿਰਫ਼ ਇੱਕ ਵੱਡਾ ਨਾਂਅ ਹੋਣਾ ਚਾਹੀਦਾ ਹੈ ਸ਼ਾਸਨ ’ਚ ਤਜ਼ਰਬੇ ਦੀ ਕੋਈ ਉਮੀਦ ਨਹੀਂ ਕੀਤੀ ਜਾਂਦੀ ਹੈ ਚੋਣ ਹਲਕਿਆਂ ਨੂੰ ਆਪਣੇ ਧੀਆਂ-ਪੁੱਤਰਾਂ ਜਾਂ ਪਰਿਵਾਰ ਦੇ ਲੋਕਾਂ ਨੂੰ ਇਸ ਤਰ੍ਹਾਂ ਥੋਪਿਆ ਜਾਂਦਾ ਹੈ ਜਿਵੇਂ ਕਿ ਉਹ ਉਨ੍ਹਾਂ ਦੀ ਜਾਗੀਰ ਹੋਣ ਨਤੀਜੇ ਵਜੋਂ ਅਜਿਹੇ ਵਾਤਾਵਰਨ ਵਿਚ ਜਿੱਥੇ ਰਾਜਨੀਤੀ ਨੇ ਇੱਕ ਕਾਰੋਬਾਰ ਦਾ ਰੂਪ ਲੈ ਲਿਆ ਹੋਵੇ, ਰਾਜਨੀਤਿਕ ਪਰਿਵਾਰ ਇੱਕ ਕਾਰੋਬਾਰੀ ਘਰਾਣਿਆਂ ਵਾਂਗ ਸੰਪੱਤੀਆਂ ਜੁਟਾਉਣ ’ਚ ਰੁੱਝੇ ਹਨ ਦੁਖ਼ਦਾਈ ਤੱਥ ਇਹ ਹੈ ਕਿ ਯੋਗ ਉਮੀਦਵਾਰ ਅਤੇ ਪਾਰਟੀ ਵਰਕਰਾਂ ਦੀ ਅਣਦੇਖੀ ਕੀਤੀ ਜਾਂਦੀ ਹੈ ਜਿਸ ਦੇ ਚੱਲਦਿਆਂ ਉਨ੍ਹਾਂ ’ਚ ਮੱਤਭੇਦ ਅਤੇ ਟਕਰਾਅ ਵੀ ਹੁੰਦਾ ਹੈ ਸਾਰੀਆਂ ਪਾਰਟੀਆਂ ਵਿਚ ਅਜਿਹੇ ਅੱਖਾਂ ਦੇ ਤਾਰੇ ਹਨ ਨਤੀਜੇ ਵਜੋਂ ਬੇਟਾ, ਬੇਟੀ, ਨੂੰਹ ਆਦਿ ਰਾਜ ਤੰਤਰ ਦੇ ਅਨਿੱਖੜਵੇਂ ਅੰਗ ਬਣ ਰਹੇ ਹਨ ਅਤੇ ਜਿਸ ਦੇ ਚੱਲਦਿਆਂ ਨਵੇਂ ਨਿਯਮ, ਦਿਸ਼ਾ-ਨਿਰਦੇਸ਼ ਅਤੇ ਸੱਤਾ ਤੇ ਸੰਵਿਧਾਨਕ ਕੇਂਦਰ ਬਣਦੇ ਜਾ ਰਹੇ ਹਨ।

ਅੱਜ ਅਜਿਹੀ ਸਥਿਤੀ ਪੈਦਾ ਹੋ ਗਈ ਹੈ ਕਿ ਕਿਸੇ ਵੀ ਆਗੂ ਦੇ ਪ੍ਰਭਾਵ ਦਾ ਮੁਲਾਂਕਣ ਇਸ ਗੱਲ ਤੋਂ ਕੀਤਾ ਜਾਂਦਾ ਹੈ ਕਿ ਉਸ ਦੇ ਪਾਰਟੀ ਉਮੀਦਵਾਰ ਦੇ ਰੂਪ ’ਚ ਆਪਣੇ ਪਰਿਵਾਰ ਦੇ ਕਿੰਨੇ ਮੈਂਬਰਾਂ ਨੂੰ ਟਿਕਟ ਦਿਵਾਏ ਇਸ ਸਥਿਤੀ ਦਾ ਹੱਲ ਕੀ ਹੈ? ਸ਼ੁਰੂਆਤ ਦੇ ਤੌਰ ’ਤੇ ਪਾਰਟੀਆਂ ਨੂੰ ਇਹ ਸਮਝਣਾ ਹੋਵੇਗਾ ਕਿ ਪਰਿਵਾਰ ਜਾਂ ਵੰਸ਼ ਇੱਕ ਦੋਧਾਰੀ ਤਲਵਾਰ ਹੈ ਇਹ ਸਾਮੰਤੀ ਸੋਚ ਇੱਕ ਬੋਝ ਬਣਦੀ ਜਾ ਰਹੀ ਹੈ ਆਮ ਜਨਤਾ ਆਪਣੇ ਅਧਿਕਾਰਾਂ ਬਾਰੇ ਜਾਗਰੂਕ ਹੁੰਦੀ ਜਾ ਰਹੀ ਹੈ ਇਸ ਲਈ ਇਹ ਬਿਹਤਰ ਹੋਵੇਗਾ ਕਿ ਵੰਸ਼ਵਾਦ ਤੋਂ ਜ਼ਿਆਦਾ ਲੋਕਤੰਤਰ ਨੂੰ ਮਹੱਤਵ ਦਿੱਤਾ ਜਾਵੇ।

ਸਾਨੂੰ ਇਸ ਗੱਲ ਨੂੰ ਧਿਆਨ ’ਚ ਰੱਖਣਾ ਹੋਵੇਗਾ ਕਿ ਸਰਵੋਤਮ ਸਿਆਸੀ ਪ੍ਰਣਾਲੀਆਂ ਨਿਯਮਿਤ ਰੂਪ ਨਾਲ ਪਾਰਟੀ ਸੰਗਠਨ ਦੇ ਸੁਤੰਤਰ, ਨਿਰਪੱਖ ਚੋਣਾਂ ’ਤੇ ਅਧਾਰਿਤ ਹੁੰਦੀਆਂ ਹਨ ਦੀਰਘਕਾਲ ’ਚ ਵੰਸ਼ਵਾਦ ’ਚ ਮਿਲੇ ਥੋੜ੍ਹ-ਚਿਰੇ ਲਾਭ ਭਾਰਤੀ ਰਾਜਨੀਤੀ ਲਈ ਸੰਕਟ ਖੜ੍ਹਾ ਕਰਨਗੇ ਸਮਾਂ ਆ ਗਿਆ ਕਿ ਅਸੀਂ ਸੱੱਚੇ ਲੋਕਤੰਤਰ ਨੂੰ ਅਪਣਾਈਏ ਨਹੀਂ ਤਾਂ ਅਸੀਂ ਉਸ ਸਿਆਸੀ ਪਾਤਾਲ ’ਚ ਧਸਦੇ ਚਲੇ ਜਾਵਾਂਗੇ ਜੋ ਉੱਭਰਦੇ ਪਰਿਵਾਰਾਂ ਅਤੇ ਵੰਸ਼ਵਾਦ ਨੂੰ ਮਹੱਤਵ ਦਿੰਦੀ ਹੈ, ਜੋ ਨਵੇਂ ਰਾਜੇ, ਰਾਣੀਆਂ ਅਤੇ ਮੇਰੇ ਸਾਮੰਤਵਾਦੀ ਭਾਰਤ ਨੂੰ ਹੱਲਾਸ਼ੇਰੀ ਦਿੰਦਾ ਹੈ।

ਪੂਨਮ ਆਈ ਕੌਸ਼ਿਸ਼

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ