ਭਾਜਪਾ ਦੀ ਲਾਪਰਵਾਹੀ ਕਾਰਨ ਮਨੀਪੁਰ ’ਚ ਹੁਣ ਤੱਕ 142 ਲੋਕਾਂ ਦੀ ਹੋ ਚੁੱਕੀ ਐ ਮੌਤ : ਗਹਿਲੋਤ

Manipur

ਜੈਪੁਰ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਲਾਪਰਵਾਹੀ ਕਾਰਨ ਮਨੀਪੁਰ (Manipur) ਵਿੱਚ ਹੁਣ ਤੱਕ 142 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੋਸ਼ਲ ਮੀਡੀਆ ਰਾਹੀਂ ਇਹ ਦੋਸ਼ ਲਾਉਂਦੇ ਹੋਏ ਗਹਿਲੋਤ ਨੇ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਮਣੀਪੁਰ ’ਚ ਹਿੰਸਾ ਰੁਕਣ ਦਾ ਨਾਂਅ ਨਹੀਂ ਲੈ ਰਹੀ ਹੈ। ਇਸ ਨੂੰ ਲੈ ਕੇ ਪੂਰਾ ਦੇਸ਼ ਚਿੰਤਤ ਹੈ। ਉਨ੍ਹਾਂ ਕਿਹਾ ਕਿ ਸਾਡੇ ਲਈ ਔਰਤਾਂ ਦੀ ਸੁਰੱਖਿਆ ਅਤੇ ਸਨਮਾਨ ਤੋਂ ਵੱਧ ਕੁਝ ਵੀ ਮਹੱਤਵਪੂਰਨ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੋਧਪੁਰ ’ਚ ਸਮੂਹਿਕ ਜ਼ਬਰ ਜਨਾਹ ਦੀ ਘਿਨਾਉਣੀ ਘਟਨਾ ਤੋਂ ਬਾਅਦ ਸਿਰਫ ਦੋ ਘੰਟਿਆਂ ਵਿੱਚ ਤਿੰਨ ਮੁਲਜ਼ਮਾਂ ਨੂੰ ਗਿ੍ਰਫਤਾਰ ਕਰ ਲਿਆ ਗਿਆ, ਜਦੋਂ ਕਿ ਭਾਜਪਾ ਨੂੰ ਮਨੀਪੁਰ ਵਿੱਚ ਸਰਮਨਾਕ ਘਟਨਾ ਦੇ ਸਿਰਫ ਇੱਕ ਮੁਲਜਮ ਨੂੰ ਫੜਨ ਵਿੱਚ 77 ਦਿਨ ਲੱਗੇ। ਉਨ੍ਹਾਂ ਕਿਹਾ ਕਿ ਜੁਰਮ ਦਾ ਜਵਾਬ ਦੇਣ ਦਾ ਸਮਾਂ, ਕਾਂਗਰਸ ਲਈ ਦੋ ਘੰਟੇ, ਭਾਜਪਾ ਲਈ 77 ਦਿਨ।

ਇਹ ਵੀ ਪੜ੍ਹੋ : ਜ਼ਜ਼ਬੇ ਨੂੰ ਸਲਾਮ : ਚਾਰ ਬੰਨ੍ਹਾਂ ’ਤੇ ਡਟੀ ਡੇਰਾ ਸੱਚਾ ਸੌਦਾ ਦੀ ‘ਫੌਜ’

ਉਨ੍ਹਾਂ ਕਿਹਾ ਕਿ ਮਣੀਪੁਰ (Manipur) ਨੂੰ ਦੇਖ ਕੇ ਰਾਜਸਥਾਨ ਦੇ ਲੋਕ ਪੁੱਛ ਰਹੇ ਹਨ ਕਿ ਭਾਜਪਾ ਸਰਕਾਰਾਂ ਨੂੰ ਕਾਨੂੰਨ ਵਿਵਸਥਾ ਚਲਾਉਣਾ ਕਿਉਂ ਨਹੀਂ ਆਉਂਦਾ। ਕਾਂਗਰਸ ਦੇ ਸੂਬਾ ਪ੍ਰਧਾਨ ਗੋਵਿੰਦ ਸਿੰਘ ਦੋਤਾਸਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨੀਪੁਰ ਘਟਨਾ ’ਤੇ ਦਿੱਤੇ ਬਿਆਨ ’ਤੇ ਕਿਹਾ ਕਿ ਰਾਜਸਥਾਨ ਅਤੇ ਛੱਤੀਸਗੜ੍ਹ ‘ਚ ਕਾਂਗਰਸ ਦੀ ਸਰਕਾਰ ਹੈ, ਇਸੇ ਲਈ ਅਜਿਹੇ ਬਿਆਨ ਜਾਣਬੁੱਝ ਕੇ ਦਿੱਤੇ ਜਾ ਰਹੇ ਹਨ।

ਉਨ੍ਹਾਂ ਸਲਾਹ ਦਿੰਦਿਆਂ ਕਿਹਾ ਕਿ ਪਹਿਲਾਂ ਆਪਣੀ ਪਾਰਟੀ ਨੂੰ ਇਕਜੁੱਟ ਕਰਨ ਦਾ ਕੰਮ ਕਰੋ। ਉਨ੍ਹਾਂ ਕਿਹਾ ਕਿ ਰਾਜਸਥਾਨ ਵਿੱਚ ਚੋਣਾਂ ਆ ਰਹੀਆਂ ਹਨ, ਇਸ ਲਈ ਉਹ ਸੂਬੇ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਨੀਪੁਰ ਵਿੱਚ ਵਾਪਰੀ ਘਟਨਾ ਨੇ ਪੂਰੀ ਦੁਨੀਆ ਨੂੰ ਸਰਮਸਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਵਿਦੇਸਾਂ ਵਿੱਚ ਘੁੰਮ ਰਿਹਾ ਹੈ, ਮਣੀਪੁਰ 140 ਦਿਨਾਂ ਤੋਂ ਸੜ ਰਿਹਾ ਹੈ।