ਡਾ. ਵੰਦਨਾ ਇੰਸਾਂ ਨੇ ਗਰੀਬ ਬੱਚਿਆਂ ਨੂੰ ਕੇਕ ਵੰਡ ਮਨਾਇਆ ਜਨਮ ਦਿਨ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਸਿੰਘ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਕੀਤਾ ਸਮਾਜਿਕ ਕਾਰਜ : ਡਾ ਵੰਦਨਾ ਇੰਸਾਂ

(ਤਰੁਣ ਕੁਮਾਰ ਸ਼ਰਮਾ) ਨਾਭਾ। ਰਿਆਸਤੀ ਸ਼ਹਿਰ ਨਾਭਾ ਵਿਖੇ ਮਹਿਲਾ ਡੇਰਾ ਸ਼ਰਧਾਲੂ ਵੱਲੋਂ ਆਪਣਾ ਜਨਮ ਦਿਨ ਸਮਾਜਿਕ ਕਾਰਜ ਕਰ ਮਨਾਇਆ ਗਿਆ। ਡਾ. ਵੰਦਨਾ ਇੰਸਾਂ ਵੱਲੋਂ ਆਪਣੇ ਜਨਮ ਦਿਨ ਮੌਕੇ ਗਰੀਬ ਬਸਤੀਆਂ ਵਿਖੇ ਜਾ ਕੇ ਗਰੀਬ ਬੱਚਿਆਂ ਨੂੰ ਕੇਕ ਅਤੇ ਪੇਸਟੀ ਸਮੇਤ ਹੋਰ ਖਾਣ ਪੀਣ ਦੀਆਂ ਵਸਤੂਆਂ ਵੰਡੀਆਂ।

ਦੱਸਣਯੋਗ ਹੈ ਕਿ ਡਾ. ਵੰਦਨਾ ਮਿੱਤਲ ਨਾਭਾ ਦੀ ਮਾਹਿਰ ਅਤੇ ਮਸ਼ਹੂਰ ਫਿਜੀਉਥੈਰੇਪੀਸਟ ਅਤੇ ਭਾਜਪਾ ਮਹਿਲਾ ਇਕਾਈ ਪ੍ਰਧਾਨ ਦੀਆਂ ਸ਼ਲਾਘਾਯੋਗ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਆਪਣੇ ਜਨਮ ਦਿਨ ਮੌਕੇ ਸਮਾਜਿਕ ਕਾਰਜ ਕਰਨ ਦਾ ਵਿਚਾਰ ਉਨ੍ਹਾਂ ਦੇ ਮਨ ਅੰਦਰ ਆਇਆ ਸੀ ਜਿਸ ਅਧੀਨ ਉਨ੍ਹਾਂ ਇਸ ਵਾਰ ਆਪਣਾ ਜਨਮ ਦਿਨ ਗਰੀਬ ਬੱਚਿਆਂ ਨਾਲ ਮਨਾਇਆ ਹੈ।

Nabha photo-01
ਨਾਭਾ : ਗਰੀਬ ਬਸਤੀ ’ਚ ਕੇਕ ਅਤੇ ਖਾਣ ਪੀਣ ਦੀਆਂ ਵਸਤੂਆਂ ਵੰਡ ਗਰੀਬ ਬੱਚਿਆਂ ਨਾਲ ਜਨਮ ਦਿਨ ਮਨਾਉਂਦੇ ਡਾ. ਵੰਦਨਾ ਇੰਸਾਂ। ਤਸਵੀਰ : ਸ਼ਰਮਾ

ਇਸ ਦੇ ਨਾਲ ਹੀ ਬਲਾਕ ਜਿੰਮੇਵਾਰ ਨੇਹਾ ਸਿੰਗਲਾ ਅਤੇ ਉਨ੍ਹਾਂ ਦੇ ਪਤੀ ਸਮੇਤ ਹੋਰ ਡੇਰਾ ਸ਼ਰਧਾਲੂਆਂ ਨੇ ਇੱਕ ਜਖਮੀ ਗਊ ਦਾ ਇਲਾਜ ਕਰਵਾਇਆ ਅਤੇ ਉਸ ਦੇ ਖਾਣ ਲਈ ਹਰੇ ਚਾਰੇ ਦਾ ਪ੍ਰਬੰਧ ਕੀਤਾ। ਇਸ ਸਮਾਜਿਕ ਕਾਰਜ ਨੂੰ ਨਿਭਾਉਣ ਵਾਲੇ ਰਾਜੇਸ਼ ਇੰਸਾਂ ਅਤੇ ਨੇਹਾ ਇੰਸਾਂ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਬੇਜੁਬਾਨ ਪਸ਼ੂਆ, ਪੰਛੀਆਂ ਦੀ ਦੇਖਭਾਲ ਅਤੇ ਇਲਾਜ ਕਰਾਉਣਾ ਮਾਨਵਤਾ ਭਲਾਈ ਲਈ ਡੇਰਾ ਸੱਚਾ ਸੌਦਾ ਸਰਸਾ ਵੱਲੋਂ ਸ਼ੁਰੂ ਕੀਤੇ 142 ਸਮਾਜਿਕ ਕਾਰਜਾਂ ’ਚੋ ਇੱਕ ਹੈ ਜਿਸ ਲਈ ਸਾਨੂੰ ਹਜੂਰ ਪਿਤਾ ਜੀ ਤੋਂ ਪ੍ਰੇਰਨਾ ਅਤੇ ਊਰਜਾ ਹਮੇਸਾ ਮਿਲਦੀ ਰਹਿੰਦੀ ਹੈ ਜਦਕਿ ਉਹ ਤਾਂ ਨਮਿਤ ਬਣ ਆਪਣਾ ਕਰਮ ਕਰਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ