ਪੰਜਾਬੀ ਯੂਨੀਵਰਸਿਟੀ ਐਥਲੀਟ ਜਾਂਬਾਜ ਸਿੰਘ ਨੇ ਜਿੱਤਿਆ ਸੋਨ ਤਮਗਾ

(Punjabi University) ਪੰਜਾਬੀ ਯੂਨੀਵਰਸਿਟੀ ਐਥਲੀਟ ਜਾਂਬਾਜ ਸਿੰਘ ਨੇ ਜਿੱਤਿਆ ਸੋਨ ਤਮਗਾ

(ਸੱਚ ਕਹੂੰ ਨਿਊਜ) ਪਟਿਆਲਾ। ਹਰਿਆਣਾ ਦੇ ਕਰਨਾਲ ਸ਼ਹਿਰ ਵਿਖੇ ਮਿਤੀ 2 ਤੋਂ 4 ਸਤੰਬਰ ਤੱਕ ਆਯੋਜਿਤ ਕਰਵਾਈਆਂ ਗਈਆਂ 33ਵੀਆਂ ਉੱਤਰ ਖੇਤਰੀ ਜੂਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਮੁਕਾਬਿਲਆਂ ਦੇ ਡਿਸਕਸ ਥਰੋਅ ਈਵੈਂਟ ਵਿਚ ਜਾਂਬਾਜ ਸਿੰਘ ਚਹਿਲ ਨੇ 52.92 ਮੀਟਰ ਦੀ ਦੂਰੀ ਨਾਲ ਸੋਨ ਤਮਗਾ ਹਾਸਲ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। (Punjabi University )

ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵਿਖੇ ਬੀ.ਏ. ਭਾਗ ਪਹਿਲਾ ਦਾ ਇਹ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਬਤੌਰ ਕੋਚ ਸੇਵਾਵਾਂ ਨਿਭਾਅ ਰਹੇ ਐਥਲੈਟਿਕਸ ਕੋਚ ਧਰਮਿੰਦਰਪਾਲ ਸਿੰਘ ਦਾ ਸਪੁੱਤਰ ਹੈ ਅਤੇ ਇਨ੍ਹਾਂ ਕੋਲ ਹੀ ਪੰਜਾਬੀ ਯੂਨੀਵਰਸਿਟੀ ਕੈਂਪਸ ਵਿਖੇ ਆਪਣੀ ਟਰੇਨਿੰਗ ਵੀ ਕਰ ਰਿਹਾ ਹੈ।

Patiala photo-01

ਇਹ ਵੀ ਪੜ੍ਹੋ : ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਪ੍ਰਸਾਰ ’ਚ ਪੰਜਾਬੀ ਯੂਨੀਵਰਸਿਟੀ ਦਾ ਅਹਿਮ ਯੋਗਦਾਨ : ਰਾਜਪਾਲ

ਅਫ਼ਗਾਨਿਸਤਾਨ ਦੇ ਰਾਜਦੂਤ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਕੈਂਪਸ ਦਾ ਵਿਸ਼ੇਸ਼ ਦੌਰਾ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਭਾਰਤ ਵਿਚਲੇ ਅਫ਼ਗਾਨਿਸਤਾਨ ਦੇ ਰਾਜਦੂਤ ਫ਼ਰੀਦ ਮਾਮੁੰਦਜੇ ਵੱਲੋਂ (Punjabi University) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੈਂਪਸ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਅਫ਼ਗਾਨਿਸਤਾਨ ਦੂਤਾਵਾਸ ਵਿਚਲੇ ਐਜੂਕੇਸ਼ਨ ਅਟੈਚੀ ਸਦੀਕਉੱਲ੍ਹਾ ਸਹਿਰ, ਕਲਚਰਲ ਅਟੈਚੀ ਹਮਦੁੱਲਾ ਅਰਬਾਬ ਅਤੇ ਕਮਰਸੀਅਲ ਅਟੈਚੀ ਕਾਦਿਰ ਸ਼ਾਹ ਤੋਂ ਇਲਾਵਾ ਭਾਰਤ ਵਿੱਚ ਅਫ਼ਗਾਨ ਡਿਪਲੋਮੈਟਿਕ ਮਿਸ਼ਨ ਦੇ ਕੁੱਝ ਹੋਰ ਨਾਮਵਰ ਡੈਲੀਗੇਟਸ ਵੀ ਉਨ੍ਹਾਂ ਦੇ ਨਾਲ਼ ਰਹੇ। ਇਹ ਦੌਰਾ ਪੰਜਾਬੀ ਯੂਨੀਵਰਸਿਟੀ ਕੈਂਪਸ ਵਿਚਲੇ ਅਫ਼ਗਾਨ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀਆਂ ਨਾਲ਼ ਗੱਲਬਾਤ ਕਰਨ ਲਈ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਕੋਰੋਨਾ ਸੰਬੰਧੀ ਦਿਸ਼ਾ-ਨਿਰਦੇਸ਼ਾਂ ਤੋਂ ਪਹਿਲਾਂ (Punjabi University) ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਆਫ਼ਲਾਈਨ ਮੋਡ ਵਿੱਚ ਹੋਣੀਆਂ ਸਨ ਪਰ ਅਫਗਾਨਿਸਤਾਨ ਦੇ ਸੰਕਟਮਈ ਮੌਜੂਦਾ ਹਾਲਾਤ ਦੇ ਮੱਦੇਨਜਰ ਉੱਥੇ ਫ਼ਸੇ ਅਫ਼ਗਾਨ ਵਿਦਿਆਰਥੀਆਂ ਲਈ ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਛੂਟ ਦਿੱਤੀ ਗਈ ਸੀ ਕਿ ਉਹ ਆਨਲਾਈਨ ਵਿਧੀ ਰਾਹੀਂ ਆਪਣੀ ਪੜ੍ਹਾਈ ਜਾਰੀ ਰੱਖ ਸਕਣਗੇ ਅਤੇ ਇਸੇ ਵਿਧੀ ਰਾਹੀਂ ਪ੍ਰੀਖਿਆ ਵੀ ਦੇ ਸਕਣਗੇ।

ਰਾਜਦੂਤ ਅਤੇ ਉਸ ਦੀ ਸਮੁੱਚੀ ਟੀਮ ਪੰਜਾਬੀ ਯੂਨੀਵਰਸਿਟੀ ਪ੍ਰਤੀ ਆਪਣੇ ਧੰਨਵਾਦੀ ਭਾਵ ਪ੍ਰਗਟਾਉਣ ਲਈ ਹੀ ਹੁਣ ਯੂਨੀਵਰਸਿਟੀ ਪਹੁੰਚੀ ਸੀ। ਇਸ ਮੌਕੇ ਰੱਖੇ ਗਏ ਸਮਾਗਮ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਡੀਨ, ਡਾਇਰੈਕਟੋਰੇਟ ਆਫ ਇੰਟਰਨੈਸਨਲ ਅਫ਼ੇਅਰਜ ਪ੍ਰੋ. ਰਣਜੀਤ ਕੌਰ ਵੱਲੋਂ ਆਪਣੇ ਭਾਸ਼ਣ ਵਿੱਚ ਸਾਰੇ ਪਤਵੰਤੇ ਮਹਿਮਾਨਾਂ ਦੀ ਇਸ ਆਮਦ ਦਾ ਹਾਰਦਿਕ ਸਵਾਗਤ ਕੀਤਾ ਗਿਆ।

ਪ੍ਰੋ. ਰਣਜੀਤ ਕੌਰ ਨੇ ਆਪਣੇ ਇਸ ਸਵਾਗਤੀ ਭਾਸ਼ਣ ਦੌਰਾਨ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਇਸ ਸਮੇਂ 22 ਦੇਸਾਂ ਦੇ 340 ਅੰਤਰਰਾਸ਼ਟਰੀ ਵਿਦਿਆਰਥੀ ਵੱਖ-ਵੱਖ ਸਕਾਲਰਸਿਪ ਸਕੀਮਾਂ ਅਧੀਨ ਆਪਣੀ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ 175 ਵਿਦਿਆਰਥੀ ਅਫ਼ਗਾਨਿਸਤਾਨ ਨਾਲ਼ ਸੰਬੰਧਿਤ ਹਨ।

ਦੋਵਾਂ ਦੇਸ਼ਾਂ ਦਰਮਿਆਨ ਆਪਸੀ ਵੱਡਮੁੱਲੇ ਸਬੰਧ

ਅਫ਼ਗਾਨ ਮੂਲ ਦੇ ਵਿਦਿਆਰਥੀਆਂ ਸੰਬੰਧੀ ਵਿਸ਼ੇਸ਼ ਪ੍ਰਸੰਗ ਵਿੱਚ ਬੋਲਦਿਆਂ ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਵਰਿੰਦਰ ਕੌਸਸਿਕ ਵੱਲੋਂ ਇਸ ਮੌਕੇ ਬੋਲਦਿਆਂ ਜਿੱਥੇ ਦੋਹਾਂ ਦੇਸ਼ਾਂ ਦਰਮਿਆਨ ਆਪਸੀ ਵੱਡਮੁੱਲੇ ਸਬੰਧਾਂ ਬਾਰੇ ਜਾਣੂ ਕਰਵਾਇਆ, ਉੱਥੇ ਹੀ ਵਿੱਦਿਅਕ, ਸੱਭਿਆਚਾਰਕ ਅਤੇ ਆਰਥਿਕ ਪ੍ਰੋਗਰਾਮਾਂ ਰਾਹੀਂ ਇਨ੍ਹਾਂ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਨੀਤੀ ’ਤੇ ਜੋਰ ਦਿੱਤਾ।

ਰਾਜਦੂਤ ਫ਼ਰੀਦ ਮਾਮੁੰਦਜੇ ਵੱਲੋਂ ਇਸ ਮੌਕੇ ਆਪਣੇ ਸੰਬੋਧਨ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਮਜਬੂਤ ਸਬੰਧਾਂ ਦੇ ਵਿਸ਼ੇ ਬਾਰੇ ਵਿਸਥਾਰ ਵਿੱਚ ਗੱਲ ਕੀਤੀ ਗਈ। ਅਫ਼ਗਾਨ ਵਿਦਿਆਰਥੀਆਂ ਨੂੰ ਲਗਾਤਾਰ ਸਹਾਇਤਾ ਅਤੇ ਸਹਿਯੋਗ ਦੇਣ ਲਈ ਉਨ੍ਹਾਂ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਮੂਹ ਅਧਿਕਾਰੀਆਂ ਦਾ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ