ਦੁਨੀਆਂਦਾਰੀ ’ਚ ਫਸ ਕੇ ਨਾ ਵਿਸਾਰੋ ਰੱਬ ਦਾ ਨਾਂਅ : Saint Dr MSG

Saint Dr MSG

ਦੁਨੀਆਂਦਾਰੀ ’ਚ ਫਸ ਕੇ ਨਾ ਵਿਸਾਰੋ ਰੱਬ ਦਾ ਨਾਮ : ਪੂਜਨੀਕ ਗੁਰੂ ਜੀ | Saint Dr MSG

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਦੁਨੀਆਂਦਾਰੀ ’ਚ ਇੰਨੀ ਬੁਰੀ ਤਰ੍ਹਾਂ ਫਸਿਆ ਰਹਿੰਦਾ ਹੈ ਕਿ ਉਸ ਕੋਲ ਅੱਲ੍ਹਾ, ਵਾਹਿਗੁਰੂ ਦੀ ਯਾਦ ਤੇ ਭਗਤੀ-ਇਬਾਦਤ ਲਈ ਸਮਾਂ ਹੀ ਨਹੀਂ ਹੁੰਦਾ ਇਨਸਾਨ ਵੱਲੋਂ ਕੀਤੇ ਜਾਣ ਵਾਲੇ ਸਾਰੇ ਘਰੇਲੂ ਕੰਮ ਨਹਾਉਣਾ, ਫਰੈਸ਼ ਹੋਣਾ, ਨਾਸ਼ਤਾ ਲੈਣਾ ਆਦਿ ਲਈ ਸਮਾਂ ਨਿਸ਼ਚਿਤ ਹੁੰਦਾ ਹੈ, ਭਾਵ ਇਨਸਾਨ ਲਈ ਸਾਰੇ ਕੰਮਾਂ ਲਈ ਸਮਾਂ ਹੈੇ ਤੇ ਉਹ ਰੁਟੀਨ ’ਚ ਉਨ੍ਹਾਂ ਨੂੰ ਕਰਦਾ ਰਹਿੰਦਾ ਹੈ, ਪਰ ਉਸ ਕੋਲ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਲਈ ਸਮਾਂ ਹੀ ਨਹੀਂ ਹੈੇ ਇਸ ਦੀ ਵਜ੍ਹਾ ਨਾਲ ਹੀ ਉਸ ਇਨਸਾਨ ਦਾ ਆਉਣ ਵਾਲਾ ਸਮਾਂ ਕਦੇ ਵੀ ਠੀਕ ਨਹੀਂ ਹੁੰਦਾ ਤੇ ਜਦੋਂ ਉਸ ਦਾ ਬੁਰਾ ਸਮਾਂ ਆਉਂਦਾ ਹੈ। (Saint Dr MSG)

ਐੱਮਐੱਸਜੀ ਗੁਰਮੰਤਰ ਭੰਡਾਰੇ ’ਤੇ ਦੇਸ਼-ਵਿਦੇਸ਼ ’ਚ ਸਾਧ-ਸੰਗਤ ਨੇ ਸਤਿਗੁਰੂ ਨੂੰ ਕੀਤਾ ਸਿਜਦਾ

ਫਿਰ ਉਹ ਮਾਲਕ ਨੂੰ ਯਾਦ ਕਰਦਾ ਹੈ ਤੇ ਉਸ ਨੂੰ ਉਸ ਸਮੇਂ ਵੀ ਉਸ ਮਾਲਕ ਨੂੰ ਬੁਲਾਉਣਾ ਨਹੀਂ ਆਉਂਦਾ, ਕਿਉਂਕਿ ਉਸ ਨੂੰ ਗ਼ਮ, ਚਿੰਤਾ, ਟੈਨਸ਼ਨ ਤੇ ਪਰੇਸ਼ਾਨੀਆਂ ਇੰਨੀ ਬੁਰੀ ਤਰ੍ਹਾਂ ਨਾਲ ਘੇਰ ਲੈਂਦੀਆਂ ਹਨ ਕਿ ਉਸ ਨੂੰ ਯਾਦ ਹੀ ਨਹੀਂ ਰਹਿੰਦਾ ਕਿ ਉਸ ਨੂੰ ਮਾਲਕ ਨੂੰ ਯਾਦ ਕਰਨਾ ਚਾਹੀਦਾ ਹੈ ਤੇ ਜੇਕਰ ਉਹ ਉਸ ਮਾਲਕ ਨੂੰ ਯਾਦ ਕਰਨਾ ਵੀ ਚਾਹੇ ਤਾਂ ਵੀ ਉਸ ਦਾ ਧਿਆਨ ਦੂਜੇ ਪਾਸੇ ਆਪਣੀ ਟੈਨਸ਼ਨ ’ਚ ਹੁੰਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਆਪਣੀ ਜ਼ਿੰਦਗੀ ’ਚ ਇੱਕ ਰੁਟੀਨ ਬਣਾਉਣਾ ਚਾਹੀਦਾ ਹੈ ਕਿ ਉਹ ਸਵੇਰੇ-ਸ਼ਾਮ ਉਸ ਮਾਲਕ ਨੂੰ ਜ਼ਰੂਰ ਯਾਦ ਕਰੇਗਾ ਜੇਕਰ ਇਨਸਾਨ ਇਸ ਤਰ੍ਹਾਂ ਲਗਾਤਾਰ ਉਸ ਮਾਲਕ ਨੂੰ ਯਾਦ ਕਰਨ ਲੱਗ ਜਾਵੇ ਤਾਂ ਸ਼ਾਇਦ ਉਸ ਇਨਸਾਨ ਨੂੰ ਭਿਆਨਕ ਤੋਂ ਭਿਆਨਕ ਬੁਰੇ ਕਰਮ ਵੀ ਨਾ ਭੋਗਣੇ ਪੈਣ। (Saint Dr MSG)