ਐੱਮਐੱਸਜੀ ਗੁਰਮੰਤਰ ਭੰਡਾਰੇ ’ਤੇ ਦੇਸ਼-ਵਿਦੇਸ਼ ’ਚ ਸਾਧ-ਸੰਗਤ ਨੇ ਸਤਿਗੁਰੂ ਨੂੰ ਕੀਤਾ ਸਿਜਦਾ

MSG Gurumantra Bhandara
ਸਰਸਾ :ਪਵਿੱਤਰ ਐੱਮਐੱਸਜੀ ਗੁਰਮੰਤਰ ਦਿਹਾੜਾ ਭੰਡਾਰੇ ਮੌਕੇ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਵਿਖੇ ਨੱਚ ਕੇ ਭੰਡਾਰੇ ਦੀ ਖੁਸ਼ੀ ਮਨਾਉਂਦੀ ਹੋਈ ਸਾਧ-ਸੰਗਤ। ਤਸਵੀਰ : ਸੁਸ਼ੀਲ ਕੁਮਾਰ

50 ਜ਼ਰੂਰਤਮੰਦਾਂ ਨੂੰ ਰਾਸ਼ਨ ਅਤੇ ਪੰਛੀ ਉਧਾਰ ਮੁਹਿੰਮ ਤਹਿਤ ਵੰਡੇ 151 ਕਟੋਰੇ

(ਸੱਚ ਕਹੂੰ ਨਿਊਜ਼) ਸਰਸਾ। ਮਾਨਵਤਾ ਦੀ ਸੇਵਾ ਨੂੰ ਸਮਰਪਿਤ ਸਰਵ-ਧਰਮ ਸੰਗਮ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਸੋਮਵਾਰ ਨੂੰ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸਰਸਾ ਸਮੇਤ ਦੇਸ਼-ਵਿਦੇਸ਼ ’ਚ ਪਵਿੱਤਰ ਐੱਮਐੱਸਜੀ ਗੁਰਮੰਤਰ ਦਿਹਾੜੇ ਦਾ ਭੰਡਾਰਾ ਧੂਮ-ਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। ਪਵਿੱਤਰ ਭੰਡਾਰੇ ’ਚ ਸਾਧ-ਸੰਗਤ ਨੇ ਸ਼ਿਰਕਤ ਕੀਤੀ ਅਤੇ ਪਵਿੱਤਰ ਦਿਹਾੜੇ ਦੀਆਂ ਖੁਸ਼ੀਆਂ ਮਨਾਈਆਂ। MSG Gurumantra Bhandara

ਭੰਡਾਰੇ ਦੀ ਸ਼ੁਰੂਆਤ ਪੂਜਨੀਕ ਗੁਰੂ ਜੀ ਨੂੰ ਪਵਿੱਤਰ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਨਾਲ ਭੰਡਾਰੇ ਦੀ ਵਧਾਈ ਦੇ ਕੇ ਕੀਤੀ ਗਈ। ਇਸ ਤੋਂ ਬਾਅਦ ਕਵੀਰਾਜਾਂ ਨੇ ਸ਼ਬਦਬਾਣੀ ਕਰਕੇ ਗੁਰੂ ਮਹਿਮਾ ਦਾ ਗੁਣਗਾਨ ਕੀਤਾ। ਸਤਿਸੰਗ ਪੰਡਾਲ ’ਚ ਹਾਜ਼ਰ ਸਾਧ-ਸੰਗਤ ਨੇ ਲਾਈਆਂ ਗਈਆਂ ਐੱਲਈਡੀ ਸਕਰੀਨਾਂ ਰਾਹੀਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਅਨਮੋਲ ਬਚਨਾਂ ਨੂੰ ਇੱਕਚਿਤ ਹੋ ਕੇ ਸਰਵਣ ਕੀਤਾ।  ਇਸ ਮੌਕੇ 162 ਮਾਨਵਤਾ ਭਲਾਈ ਦੇ ਕਾਰਜਾਂ ਨੂੰ ਰਫ਼ਤਾਰ ਦਿੰਦੇ ਹੋਏ ਫੂਡ ਬੈਂਕ ਮੁਹਿੰਮ ਤਹਿਤ 51 ਜ਼ਰੂਰਤਮੰਦਾਂ ਨੂੰ ਰਾਸ਼ਨ ਤੇ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਪੰਛੀ ਉਧਾਰ ਮੁਹਿਮ ਤਹਿਤ ਪੰਛੀਆਂ ਲਈ ਦਾਣਾ-ਪਾਣੀ ਰੱਖਣ ਲਈ 151 ਕਟੋਰੇ ਵੰਡੇ ਗਏ। MSG Gurumantra Bhandara

ਇਹ ਵੀ ਪੜ੍ਹੋ: ਅਸੀਂ ਸੀ, ਅਸੀਂ ਹਾਂ ਅਤੇ ਅਸੀਂ ਹੀ ਹਾਂ ਦੀ ਮਿਸਾਲ ਹੈ, ‘ਪਵਿੱਤਰ ਐੱਮਐੱਸਜੀ ਗੁਰਮੰਤਰ ਭੰਡਾਰਾ’

ਦੱਸ ਦੇਈਏ ਕਿ  ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 25 ਮਾਰਚ 1973 ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਗੁਰਮੰਤਰ (ਨਾਮ ਸ਼ਬਦ) ਦੀ ਦਾਤ ਬਖਸ਼ਿਸ਼ ਕੀਤੀ ਸੀ। ਮਾਰਚ ਮਹੀਨੇ ’ਚ ਹੀ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਤੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਨਾਮ ਸ਼ਬਦ ਦੀ ਦਾਤ ਪ੍ਰਾਪਤ ਕੀਤੀ ਸੀ। ਇਸ ਲਈ ਮਾਰਚ ਦੇ ਪਵਿੱਤਰ ਮਹੀਨੇ ਨੂੰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਐੱਮਐੱਸਜੀ ਗੁਰਮੰਤਰ ਭੰਡਾਰਾ ਮਹੀਨਾ ਅਤੇ 25 ਮਾਰਚ ਨੂੰ ਐੱਮਐੱਸਜੀ ਗੁਰਮੰਤਰ ਦਿਹਾੜਾ ਭੰਡਾਰਾ ਦੇ ਰੂਪ ’ਚ ਮਨਾਉਂਦੀ ਹੈ। ਇਸ ਦਿਨ ਸਾਧ-ਸੰਗਤ ਦੇਸ਼-ਵਿਦੇਸ਼ ’ਚ 162 ਮਾਨਵਤਾ ਭਲਾਈ ਦੇ ਕਾਰਜ ਕਰਕੇ ਇਸ ਪਵਿੱਤਰ ਦਿਨ ਨੂੰ ਮਨਾਉਂਦੀ ਹੈ।

ਡੈੱਪਥ ਮੁਹਿੰਮ ਸਬੰਧੀ ਡਾਕਿਊਮੈਂਟ੍ਰੀ ਦਿਖਾਈ

ਪਵਿੱਤਰ ਐੱਮਐੱਸਜੀ ਗੁਰਮੰਤਰ ਭੰਡਾਰੇ ਦੌਰਾਨ ਡੇਰਾ ਸੱਚਾ ਸੌਦਾ ਵੱਲੋਂ ਨਸ਼ਾ ਮੁਕਤ ਸਮਾਜ ਸਬੰਧੀ ਚਲਾਈ ਜਾ ਰਹੀ ਡੈੱਪਥ ਮੁਹਿੰਮ ਸਬੰਧੀ ਡਾਕਿਊਮੈਂਟ੍ਰੀ ਦਿਖਾਈ ਗਈ ਡਾਕਿਊਮੈਂਟ੍ਰੀ ’ਚ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਨਸ਼ਾ ਕਰਨ ਵਾਲੇ ਲੋਕ ਸਿਰਫ਼ ਨਾਮ ਸ਼ਬਦ ਦਾ ਜਾਪ ਕਰਕੇ ਵੱਡੇ ਤੋਂ ਵੱਡਾ ਨਸ਼ਾ ਛੱਡ ਜਾਂਦੇ ਹਨ। ਇਸ ਮੌਕੇ ਪੂਜਨੀਕ ਗੁਰੂ ਜੀ ਵੱਲੋਂ ਲੋਕਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਦਿਆਂ ਗਾਏ ਗੀਤ ‘ਜਾਗੋ ਦੁਨੀਆ ਦੇ ਲੋਕੋ’ ਤੇ ‘ਅਸ਼ੀਰਵਾਦ ਮਾਓਂ ਕਾ’ ਵੀ ਸੁਣਾਇਆ ਗਿਆ ਜਿਨ੍ਹਾਂ ’ਤੇ ਸਾਧ-ਸੰਗਤ ਨੇ ਨੱਚ ਕੇ ਖੁਸ਼ੀਆਂ ਮਨਾਈਆਂ।