ਤੀਰਥ ਯਾਤਰਾ ਲਈ ਗਏ ਦੋ ਪੰਜਾਬੀ ਨੌਜਵਾਨ ਦੀ ਪਹਾੜੀ ਤੋਂ ਪੱਥਰ ਡਿੱਗਣ ਨਾਲ ਮੌਤ, 5 ਜਖ਼ਮੀ

Faridkot News

(ਅਜੈ ਮਨਚੰਦਾ) ਜੈਤੋ। ਪੰਜਾਬ ਦੇ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਰੋੜੀਕਪੂਰਾ ’ਚੋਂ ਤੀਰਥ ਯਾਤਰਾ ਤੇ ਗਏ ਪਹਾੜੀ ਤੋਂ ਪੱਥਰ ਡਿੱਗਣ ਨਾਲ ਮੌਤ ਅਤੇ 5 ਦੇ ਜਖ਼ਮੀ ਦੀ ਖ਼ਬਰ ਹੈ। ਜੱਥੇ ਵਿੱਚ ਸ਼ਾਮਲ ਰਾਜਵਿੰਦਰ ਸਿੰਘ ਸਵ. ਸੰਤ ਸਿੰਘ ਭੁੱਲਰ ਵਾਸ਼ੀ ਰੋੜੀਕਪੂਰਾ ਨਾਲ ਰਾਬਤਾ ਕਰਨ ਦੇ ਉਨ੍ਹਾਂ ਦੱਸਿਆ ਕਿ ਅੱਜ ਸਵੇਰ 4.15 ਦੇ ਕਰੀਬਰ ਧੌਲੀਧਾਰ ਝਰਨਾ ਤੇ ਇਸ਼ਨਾਨ ਕਰਨ ਲਈ ਪੁੱਜੇ ਤਾਂ ਉਸ ਸਮੇਂ ਅਚਾਨਕ ਪਹਾੜੀ ਤੋਂ ਵੱਡੇ ਪੱਥਰ ਡਿੱਗ ਪਏ, ਜਿਸ ਕਾਰਨ ਇਸ਼ਨਾਨ ਕਰ ਰਹੇ 7 ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਤੁਰੰਤ ਸਥਾਨਕ ਪ੍ਰਸ਼ਾਸ਼ਨ ਅਧਿਕਾਰੀਆਂ ਦੀ ਸਹਾਇਤਾ ਨਾਲ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਅੰਬ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਈਆਂ ਗਿਆ । ਜ਼ਖਮੀਆਂ ਵਿੱਚੋਂ ਦੋ ਵਿਅਕਤੀਆਂ ਦੀ ਮੌਤ ਹੋ ਗਈ। Faridkot News

ਇਹ ਵੀ ਪੜ੍ਹੋ: ਜ਼ਮਾਨਤ ਅਰਜ਼ੀ ਖਾਰਜ ਹੋਣ ’ਤੇ ਪਟਵਾਰੀ ਨੇ ਵਿਜੀਲੈਂਸ ਅੱਗੇ ਕੀਤਾ ਆਤਮ ਸਮਰਪਣ

ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ (ਬਿੱਲਾ) 25 ਪੁੱਤਰ ਕਾਬੁਲ ਸਿੰਘ ਵਾਸ਼ੀ ਰੋੜੀਕਪੂਰਾ ਵਜੋਂ ਹੋਈ। ਦੂਸਰਾ ਮ੍ਰਿਤਕ ਜ਼ਿਲ੍ਹਾ ਸ਼ਰੀ ਅੰਮ੍ਰਿਤਸਰ ਸਾਹਿਬ ਨਾਲ ਸਬੰਧਿਤ ਹੈ। ਜ਼ਖਮੀਆਂ ਵਿੱਚ ਸਾਮਿਲ ਰਘਬੀਰ ਸਿੰਘ (ਗੱਲੂ) ਪੁੱਤਰ ਬਿੱਲੂ ਸਿੰਘ ਵਾਸ਼ੀ ਰੋੜੀਕਪੂਰਾ ਦਾ ਚੂਲਾ ਟੁੱਟ ਗਿਆ ਅਤੇ ਲੱਤ ਬੁਰੀ ਤਰ੍ਹਾ ਫਿਸ ਗਈ ਹੈ ਅਤੇ ਪਿੰਡ ਜੰਗੀਰਾਣਾ (ਬਰਨਾਲਾ) ਦਾ ਨੌਜਵਾਨ ਗੋਬਿੰਦ ਸਿੰਘ ਪੁੱਤਰ ਦੇਵ ਸਿੰਘ ਬੁਰੀ ਤਰ੍ਹਾਂ ਜਖ਼ਮੀ ਦੱਸਿਆ ਜਾ ਰਿਹਾ ਹੈ।