ਕਰੋ ਸਾਹਾਂ ਦੀ ਹਿਫਾਜ਼ਤ

ਕਰੋ ਸਾਹਾਂ ਦੀ ਹਿਫਾਜ਼ਤ

ਜੇਕਰ ਸਰੀਰ ਦੇ ਮੁੰਖ ਅੰਗਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਪੱਖੋ ਫੇਫੜਿਆਂ ਦੀ ਅਹਿਮੀਅਤ ਸਭ ਤੋਂ ਜ਼ਿਆਦਾ ਹੈ ਕਿਉਂਕਿ ਇਨ੍ਹਾਂ ਦੇ ਕਾਰਨ ਹੀ ਅਸੀਂ ਸਾਹ ਲੈ ਸਕਦੇ ਹਾਂ ਨੱਕ ਅਤੇ ਸਾਹ ਦੀਆਂ ਨਾਲੀਆਂ ਦੇ ਨਾਲ ਰਲ ਕੇ ਇਹ ਸਰੀਰ ਦੇ ਅੰਦਰ ਸ਼ੁੱਧ ਆਕਸੀਜ਼ਨ ਪਹੁੰਚਾਉਣ ਅਤੇ ਕਾਰਬਨ ਡਾਈਆਕਸਾਈਡ ਨੂੰ ਬਾਹਰ ਕੱਢਣ ਦਾ ਕੰਮ ਕਰਦੇ ਹਨ ਭਾਵੇਂ ਇਹ ਸਰੀਰ ਦੇ ਅੰਦਰ ਹੁੰਦੇ ਹਨ ਪਰ ਪ੍ਰਦੂਸ਼ਣ ਦਾ ਸਭ ਤੋਂ ਜ਼ਿਆਦਾ ਅਸਰ ਇਨ੍ਹਾਂ ‘ਤੇ ਹੀ ਪੈਂਦਾ ਹੈ ਚਿੰਤਾਜਨਕ ਗੱਲ ਇਹ ਹੈ ਕਿ ਮੈਡੀਕਲ ਸਾਇੰਸ ਦੇ ਖੇਤਰ ‘ਚ ਹਾਲੇ ਤੱਕ ਅਜਿਹੀ ਤਕਨੀਕ ਉਜਾਗਰ ਨਹੀਂ ਹੋਈ, ਜਿਸ ਨਾਲ ਕਿਡਨੀ, ਲੀਵਰ ਜਾਂ ਦਿਲ ਦੀ ਤਰ੍ਹਾਂ ਫੇਫੜਿਆਂ ਨੂੰ ਵੀ ਟ੍ਰਾਸਪਲਾਂਟ ਕੀਤਾ ਜਾ ਸਕੇ ਇਸੇ ਲਈ ਸਾਨੂੰ ਫੇਫੜਿਆਂ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ

ਕਿਵੇਂ ਕੰਮ ਕਰਦੇ ਹਨ ਗੁਰਦੇ:

ਸਾਡੇ ਸਰੀਰ ਨੂੰ ਜਿੰਦਾ ਰੱਖਣ ਲਈ ਹਰੇਕ ਸੈੱਲ ਅਤੇ ਨਾੜੀਆਂ ਨੂੰ ਸ਼ੁੱਧ ਰੱਖਣ ਲਈ ਸ਼ੁੱਧ ਆਕਸੀਜ਼ਨ ਦੀ ਜ਼ਰੂਰਤ ਹੁੰਦੀ ਹੈ ਇਸ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਸਾਡੇ ਸਾਹ ਤੰਤਰ ‘ਤੇ ਹੁੰਦੀ ਹੈ, ਜੋ ਨੱਕ, ਸਾਹ ਦੀ ਨਾਲੀ ਤੇ ਫੇਫੜਿਆਂ ਦੇ ਨਾਲ ਰਲ ਕੇ ਸਾਹ ਲੈਣ ਅਤੇ ਛੱਡਣ ਦੀ ਕਿਰਿਆ ਨੂੰ ਜਾਰੀ ਰੱਖਣ ‘ਚ ਮੱਮਦ ਕਰਦਾ ਹੈ ਸਾਹ ਲੈਣ ਦੌਰਾਨ ਨੱਕ ਰਾਹੀਂ ਹਵਾ ਫੇਫੜਿਆਂ ਤੱਕ ਪਹੁੰਚਦੀ ਹੈ ਉਸ ਵਿੱਚ ਮੌਜ਼ੂਦ ਧੂੜ ਦੇ ਕਣ ਅਤੇ ਐਲਰਜ਼ੀ ਫੈਲਾਉਣ ਵਾਲੇ ਬੈਕਟੀਰੀਆ ਦੇ ਕੁਝ ਅੰਸ਼ ਨੱਕ ਦੇ ਅੰਦਰ ਹੀ ਫਿਲਟਰ ਹੋ ਜਾਂਦੇ ਹਨ ਪਰ ਸਿਰਫ ਐਨਾ ਹੀ ਕਾਫੀ ਨਹੀਂ ਹੈ ਫੇਫੜਿਆਂ ‘ਚ ਬਾਰੀਕ ਛਾਣਨੀ ਵਾਂਗ ਛੋਟੇ-ਛੋਟੇ ਅਣਗਿਣਤ ਵਾਯੂ ਤੰਤਰ ਹੁੰਦੇ ਹਨ, ਜਿਨ੍ਹਾਂ ਨੂੰ ਐਸੀਨਸ ਕਿਹਾ ਜਾਂਦਾ ਹੈ

ਫੇਫੜਿਆਂ ਵਿੱਚ ਮੌਜ਼ੂਦ ਇਹ ਵਾਯੂ ਤੰਤਰ ਹਵਾ ਨੂੰ ਦੁਬਾਰਾ ਫਿਲਟਰ ਕਰਦੇ ਹਨ ਫੇਫੜੇ ਇਸ ਹਵਾ ਵਿਚ ਮੌਜੂਦ ਨੁਕਸਾਨ ਦੇ ਤੱਤਾਂ ਨੂੰ ਸਾਹ ਦੀ ਕਿਰਿਆ ਨਾਲ ਸਰੀਰ ‘ਚੋਂ ਬਾਹਰ ਕੱਢਣ ਦਾ ਕੰਮ ਕਰਦੇ ਹਨ ਜੇਕਰ ਫੇਫੜੇ ਆਪਣਾ ਕੰਮ ਸਹੀ ਤਰੀਕੇ ਨਾਲ ਨਾ ਕਰਨ ਤਾਂ ਦੂਸ਼ਿਤ ਹਵਾ ਵਿੱਚ ਮੌਜੂਦ ਬੈਕਟੀਰੀਆ ਤੇ ਵਾਇਰਸ ਖੂਨ ‘ਚ ਦਾਖਲ ਹੋ ਕੇ ਦਿਲ ਦੇ ਨਾਲ-ਨਾਲ ਸਰੀਰ ਦੇ ਹੋਰ ਅੰਗਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ

ਕਦੋਂ ਹੁੰਦੀ ਹੈ ਰੁਕਾਵਟ:

ਵਾਤਾਵਰਨ ‘ਚ ਮੌਜੂਦ ਵਾਇਰਸ ਅਤੇ ਬੈਕਟੀਰੀਆ ਕਾਰਨ ਫੇਫੜਿਆਂ ‘ਚ ਸੰਕਰਮਣ ਅਤੇ ਸੋਜ਼ਿਸ ਦੀ ਸਮੱਸਿਆ ਹੁੰਦੀ ਹੈ, ਜਿਸ ਨੂੰ ਨਮੋਨੀਆ ਕਿਹਾ ਜਾਂਦਾ ਹੈ ਸਾਹ ਦਾ ਬਹੁਤ ਤੇਜ਼ ਜਾਂ ਹੌਲੀ ਚੱਲਣਾ, ਛਾਤੀ ‘ਚ ਘਰਘਰਾਹਟ ਦੀ ਆਵਾਜ਼ ਸੁਣਾਈ ਦੇਣਾ, ਖੰਘ-ਬੁਖਾਰ ਆਦਿ ਇਸਦੇ ਮੁੱਖ ਲੱਛਣ ਹਨ ਛੋਟੇ ਬੱਚਿਆਂ ਤੇ ਬਜੁਰਗਾਂ ਦਾ ਸਰੀਰ ਬਹੁਤ ਕਮਜ਼ੋਰ ਹੁੰਦਾ ਹੈ ਇਸ ਲਈ ਅਕਸਰ ਉਨ੍ਹਾਂ ‘ਚ ਇਹ ਸਮੱਸਿਆ ਦੇਖਣ ਨੂੰ ਮਿਲਦੀ ਹੈ ਪ੍ਰਤੂਸ਼ਣ ਫੇਫੜਿਆਂ ਦਾ ਸਭ ਤੋਂ ਵੱਡਾ ਦੁਸ਼ਮਣ ਹੈ  ਸਿਗਰਟਨੋਸ਼ੀ ਕਰਨ ਵਾਲੇ ਲੋਕਾਂ ਦੇ ਫੇਫੜੇ ਅਤੇ ਸਾਹ ‘ਚ ਨੁਕਸਾਨਦੇਹ ਕੈਮੀਕਲ ਜੰਮ ਜਾਂਦੇ ਹਨ ਆਮ ਤੌਰ ‘ਤੇ ਸਾਹ ਨਾਲੀਆਂ ਅੰਦਰੋਂ ਗਿੱਲੀਆਂ ਹੁੰਦੀਆਂ ਹਨ ਪਰ ਧੁੰਆਂ, ਧੂੜ ਅਤੇ ਹਵਾ ‘ਚ ਮੌਜ਼ੂਦ ਪ੍ਰਦੂਸ਼ਣ ਦੀ ਵਜ੍ਹਾ ਨਾਲ ਇਨ੍ਹਾਂ ਅੰਦਰ ਮੌਜੂਦ ਤਰਲ ਸੁੱਕ ਕੇ ਸਾਹ ਨਾਲੀਆਂ ਦੇ ਅੰਦਰਲੀ ਸਤ੍ਹਾ ਨਾਲ ਚਿਪਕ ਜਾਂਦਾ ਹੈ ਇਸ ਨਾਲ ਵਿਅਕਤੀ ਨੂੰ ਸਾਹ ਲੈਣ ‘ਚ ਤਕਲੀਫ ਹੁੰਦੀ ਹੈ

ਚਾਲ੍ਹੀ ਸਾਲ ਦੀ ਉਮਰ ਤੋਂ ਬਾਅਦ ਲੋਕਾਂ ਨੂੰ ਇਹ ਸਮੱਸਿਆ ਜ਼ਿਆਦਾ ਪ੍ਰੇਸ਼ਾਨ ਕਰਦੀ ਹੈ ਕਿਉਂਕਿ ਉਮਰ ਵਧਣ ਨਾਲ ਵਿਅਕਤੀ ਦੀ ਬਿਮਾਰੀ ਨਾਲ ਲੜਨ ਦੀ ਸਮਰੱਥਾ ਵੀ ਕਮਜ਼ੋਰ ਹੋ ਜਾਂਦੀ ਹੈ ਬਦਲਦੇ ਮੌਸਮ ਵਿੱਚ ਹਾਨੀਕਾਰਕ ਬੈਕਟੀਰੀਆ ਜ਼ਿਆਦਾ ਤੇਜ਼ ਹੁੰਦੇ ਹਨ ਤੇ ਉਨ੍ਹਾਂ ਨਾਲ ਲੜਨ ਲਈ ਸਰੀਰ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਨਤੀਜ਼ਨ ਇਸ ਨਾਲ ਵੀ ਲੋਕਾਂ ਨੂੰ ਸਾਹ ਲੈਣ ਵਿੱਚ ਪ੍ਰੇਸ਼ਾਨੀ ਹੁੰਦੀ ਹੈ ਜ਼ਿਆਦਾ ਗੰਭੀਰ ਹਾਲਤ ‘ਚ ਦਿਮਾਗ ਤੱਕ ਆਕਸੀਜ਼ਨ ਪਹੁੰਚਣ ਦੇ ਰਸਤੇ ਵਿਚ ਰੁਕਾਵਟ ਆਉਂਦੀ ਹੈ

ਅਜਿਹੀ ਹਾਲਤ ਨੂੰ ਸੀਓਪੀਡੀ ਭਾਵ ਕ੍ਰਾਨਿਕ ਆਬਸਟ੍ਰਕਟਿਵ ਪਲਮੋਨਰੀ ਡਿਸੀਜ਼ ਕਿਹਾ ਜਾਂਦਾ ਹੈ ਅਜਿਹੀ ਹਾਲਤ ‘ਚ ਮਰੀਜ ਨੂੰ ਨੈਬੂਲਾਈਜਰ ਰਾਹੀਂ ਦਵਾਈ ਦੇਣ ਦੀ ਜ਼ਰੂਰਤ ਹੁੰਦੀ ਹੈ ਅਤੇ ਡਾਕਟਰ ਪਲਸ ਅਤੇ ਆਕਸੀਮੀਟਰ ਨਾਲ ਇਹ ਪਤਾ ਕਰਦੇ ਹਨ ਕਿ ਦਿਮਾਗ ਨੂੰ ਸਹੀ ਮਾਤਰਾ ਵਿੱਚ ਆਕਸੀਜ਼ਨ ਪਹੁੰਚ ਰਹੀ ਹੈ ਜਾਂ ਨਹੀਂ ਜੇਕਰ ਦਿਮਾਗ ‘ਚ ਆਕਸੀਜ਼ਨ ਸੈਚੁਰੇਸ਼ਨ 90 ਫੀਸਦੀ ਤੋਂ ਘੱਟ ਹੋਵੇ ਤਾਂ ਮਰੀਜ਼ ਨੂੰ ਹੋਰ ਵਾਧੂ ਆਕਸੀਜ਼ਨ ਦੇਣ ਦੀ ਲੋੜ ਹੁੰਦੀ ਹੈ, ਅਜਿਹੀ ਹਾਲਤ ‘ਚ ਇਸ ਨੂੰ ਕੁਝ ਸਮੇਂ ਲਈ ਹਸਪਤਾਲ ‘ਚ ਦਾਖਲ ਕਰਨ ਦੀ ਨੌਬਤ ਵੀ ਆ ਸਕਦੀ ਹੈ ਕੁਝ ਖਾਸ ਕੇਸਾਂ ‘ਚ ਸੀਓਪੀਡੀ ਦੇ ਗੰਭੀਰ ਮਰੀਜ਼ਾਂ ਲਈ ਘਰ ਵਿੱਚ ਹੀ ਪਲਸ ਆਕਸੀਮੀਟਰ, ਆਕਸੀਜ਼ਨ ਸਿਲੰਡਰ ਆਦਿ ਰੱਖਣ ਦੀ ਜ਼ਰੂਰਤ ਪੈਂਦੀ ਹੈ ਇਨ੍ਹਾਂ ਉਪਕਰਨਾਂ ਦਾ ਇਸਤੇਮਾਲ ਬਹੁਤ ਸਰਲ ਹੁੰਦਾ ਹੈ ਅਤੇ ਇਨ੍ਹਾਂ ਦੀ ਮੱਦਦ ਨਾਲ ਮਰੀਜ਼ ਲਈ ਸਾਹ ਲੈਣ ਦੀ ਕਿਰਿਆ ਸੌਖੀ ਹੋ ਜਾਂਦੀ ਹੈ

ਇਲਾਜ ਨਾਲੋ ਬਚਾਅ ਚੰਗਾ:

ਜੇਕਰ ਤੁਸੀਂ ਖੁਦ ਨੂੰ ਸੀਓਪੀਡੀ, ਨਮੋਨੀਆ ਤੇ ਟੀਬੀ ਜਿਹੀਆਂ ਗੰਭੀਰ ਬਿਮਾਰੀਆਂ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਸਿਗਰਟਨੋਸ਼ੀ ਤੋਂ ਦੂਰ ਰਹੋ ਸਵੇਰ ਦੀ ਸੈਰ ਸਮੇਂ ਮਾਫ਼ਕ ਕੱਪੜੇ ਪਾ ਕੇ ਹੀ ਘਰੋਂ ਬਾਹਰ ਜਾਓ ਕਾਰ ਦਾ ਸ਼ੀਸ਼ਾ ਹਮੇਸ਼ਾ ਬੰਦ ਰੱਖੋ ਬੱਚਿਆਂ ਨੂੰ ਇਨਫੈਕਸ਼ਨ ਤੋਂ ਬਚਾਉਣ ਲਈ ਸਫਾਈ ਦਾ ਪੂਰਾ ਧਿਆਨ ਰੱਖੋ ਉਂਜ ਅੱਜ-ਕੱਲ੍ਹ ਨਮੋਨੀਏ ਤੋਂ ਬਚਣ ਲਈ ਵੈਕਸੀਨ ਵੀ ਉਪਲੱਬਧ ਹੈ ਛਾਤੀ ਦੀ ਫੀਜੀÀਥੈਰਪੀ ਅਤੇ ਸਾਹ ਵਾਲੀ ਕਸਰਤ ਅਨੁਲੋਮ-ਵਿਲੋਮ ਨਾਲ ਵੀ ਰਾਹਤ ਮਿਲਦੀ ਹੈ ਜੇਕਰ ਸਾਹ ਲੈਣ ਵਿਚ ਤਕਲੀਫ ਹੋਵੇ ਤਾਂ ਬਿਨਾ ਦੇਰੀ ਕੀਤੇ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ
ਡਾ. ਹਰਪ੍ਰੀਤ ਸਿੰਘ ਬਰਾੜ,
ਸਾਬਕਾ ਡੀ.ਓ, 174 ਮਿਲਟਰੀ ਹਸਪਤਾਲ,
ਮੇਨ ਏਅਰ ਫੋਰਸ ਰੋਡ (ਬਠਿੰਡਾ)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ