ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਹੋਇਆ ਕੋਰੋਨਾ ਮੁਕਤ : ਸਿਵਲ ਸਰਜਨ

ਜਿਲ੍ਹੇ ਅੰਦਰ ਕੋਈ ਵੀ ਕੋਰੋਨਾ ਐਕਟਿਵ ਕੇਸ ਨਹੀਂ ਹੈ

ਮਲੋਟ, (ਮਨੋਜ)| ਸ. ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ. ਰੰਜੂ ਸਿੰਗਲਾ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਵਿੱਚ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਕੋਰੋਨਾ ਵਿਰੋਧੀ ਗਤੀਵਿਧੀਆਂ ਸੁਚੱਜੇ ਢੰਗ ਨਾਲ ਚੱਲ ਰਹੀਆਂ ਹਨ | ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰੰਜੂ ਸਿੰਗਲਾ ਨੇ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਬੜੇ ਉਤਸ਼ਾਹ ਨਾਲ ਡੇਂਗੂ ਵਿਰੋਧੀ ਗਤੀਵਿਧੀਆਂ ਕਰ ਰਿਹਾ ਹੈ | ਜਿਸ ਅਧੀਨ ਸਿਹਤ ਵਿਭਾਗ ਪ੍ਰਸ਼ਾਸਨ ਅਤੇ ਹੋਰ ਵਿਭਾਗਾਂ ਦੇ ਸਹਿਯੋਗ ਨਾਲ ਕੋਰੋਨਾ ਸੈਂਪਲਿੰਗ, ਕੋਰੋਨਾ ਟੀਕਾਕਰਣ ਅਤੇ ਜਾਗਰੂਕਤਾ ਟੀਕਾਕਰਣ ਮੁਹਿੰਮ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ ਹੈ |

ਉਨ੍ਹਾਂ ਦੱਸਿਆ ਕਿ ਜਿਲ੍ਹੇ ਅੰਦਰ ਪਿਛਲੇ 10 ਦਿਨਾਂ ਅੰਦਰ ਕੋਈ ਵੀ ਕੋਰੋਨਾ ਪਾਜ਼ੇਟਿਵ ਕੇਸ ਨਹੀਂ ਆਇਆ ਹੈ ਅਤੇ ਹੁਣ ਜਿਲ੍ਹੇ ਅੰਦਰ ਕੋਈ ਵੀ ਕੋਰੋਨਾ ਐਕਟਿਵ ਕੇਸ ਨਹੀਂ ਹੈ | ਇਸ ਲਈ ਹੁਣ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਕੋਰੋਨਾ ਮੁਕਤ ਜਿਲ੍ਹਾ ਹੈ | ਉਹਨਾਂ ਕਿਹਾ ਕਿ ਮਾਹਿਰਾਂ ਅਨੁਸਾਰ ਕੋਰੋਨਾ ਦੀ ਤੀਜੀ ਲਹਿਰ ਆਉਣ ਤੋਂ ਅਜੇ ਇਨਕਾਰ ਨਹੀਂ ਕੀਤਾ ਜਾ ਸਕਦਾ | ਇਸ ਲਈ ਕੋਰੋਨਾ ਬਿਮਾਰੀ ਤੋਂ ਬਚਣ ਲਈ ਕੋਰੋਨਾ ਵੈਕਸੀਨ ਦੀਆਂ ਦੋਨੋ ਖੁਰਾਕਾਂ ਲਗਾਉਣੀਆਂ ਜਰੂਰੀ ਹਨ | ਪੂਰਨ ਸੁਰੱਖਿਆ ਤਾਂ ਹੀ ਹੋ ਸਕਦੀ ਹੈ, ਜਿਨ੍ਹਾਂ ਦੇ ਕੋਰੋਨਾ ਟੀਕਾਕਰਨ ਦੀਆਂ ਦੋਨੋਂ ਖੁਰਾਕਾਂ ਲੱਗੀਆਂ ਹੋਈਆਂ ਹਨ | ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਬਹੁਤ ਲੋਕਾਂ ਦੇ ਦੂਰੀ ਖੁਰਾਕ ਲੱਗਣੀ ਬਾਕੀ ਹੈ |

ਉਹਨਾਂ ਦੱਸਿਆ ਕਿ 75 ਪ੍ਰਤੀਸ਼ਤ ਲੋਕਾਂ ਦੇ ਕੋਰੋਨਾ ਟੀਕਾਕਰਣ ਦੀ ਪਹਿਲੀ ਅਤੇ 26 ਪ੍ਰਤੀਸ਼ਤ ਲੋਕਾਂ ਦੀ ਦੂਜੀ ਖੁਰਾਕ ਲੱਗੀ ਹੋਈ | ਉਹਨਾਂ ਜਨਤਾ ਨੂੰ ਅਪੀਲ ਕੀਤੀ ਕਿ ਜ਼ਿਨ੍ਹਾਂ ਲੋਕਾਂ ਦੇ ਕੋਵੈਕਸੀਨ ਲੱਗੀ ਨੂੰ 28 ਦਿਨ ਅਤੇ ਕੋਵਾਸ਼ੀਲਡ ਲੱਗੀ ਨੂੰ 84 ਦਿਨ ਹੋ ਗਏ ਹਨ, ਉਹ ਨੇੜੇ ਦੇ ਟੀਕਾਕਰਣ ਸੈਂਟਰ ਤੋਂ ਆਪਣੀ ਦੂਜੀ ਖੁਰਾਕ ਜਰੂਰ ਲਗਾਉਣ | ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਟੀਕਾਕਰਣ ਦੀ ਦੂਰੀ ਖੁਰਾਕ ਲੱਗਣ ਲਈ ਸੰਤੁਸ਼ਟ ਮਾਤਰਾ ਵਿੱਚ ਵੈਕਸੀਨ ਉਪਲੱਬਧ ਹੈ | ਟੀਕਾਕਰਣ ਦੀ ਦੂਜੀ ਖੁਰਾਕ ਲਗਾਉਣ ਲਈ ਮੋਬਾਇਲ ਤੇ

ਸੰਦੇਸ਼ ਆ ਰਹੇ ਹਨ, ਪਰ ਜਿਨ੍ਹਾਂ ਦੇ ਸੰਦੇਸ਼ ਨਹੀਂ ਆ ਰਹੇ, ਉਹਨਾਂ ਨੂੰ ਵੀ ਦੂਸਰੀ ਖੁਰਾਕ ਲਗਾਈ ਜਾ ਰਹੀ ਹੈ |
ਉਹਨਾਂ ਕਿਹਾ ਕਿ ਟੀਕਾਕਰਣ ਦੇ ਨਾਲ-ਨਾਲ ਸਾਵਧਾਨੀਆਂ ਵੀ ਵਰਤਣੀਆਂ ਜਰੂਰੀ ਹੈ | ਘਰ ਤੋਂ ਬਾਹਰ ਜਾਣ ਸਮੇਂ ਮੂੰਹ ਅਤੇ ਨੱਕ ਢੱਕਦਾ ਮਾਸਕ ਜਰੂਰ ਪਾਓ, ਸਮਾਜਿਕ ਦੂਰੀ ਬਣਾ ਕੇ ਰੱਖੋ, ਭੀੜ ਵਾਲੀਆਂ ਥਾਵਾਂ ਤੇ ਨਾ ਜਾਓ, ਵਾਰ ਵਾਰ ਹੱਥ ਧੋਵੋ |

ਉਹਨਾਂ ਸਮੂਹ ਸਮਾਜ ਸੇਵੀ ਸੰਸਥਾਵਾਂ, ਮੀਡੀਆ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਸਮਾਜ ਵਿੱਚ ਹੋਰ ਜਾਗਰੂਕਤਾ ਫੇੈਲਾਈ ਜਾਵੇ ਤਾਂ ਜੋ ਕੋਈ ਵੀ ਵਿਅਕਤੀ ਕੋਰੋਨਾ ਵੈਕਸੀਨ ਲਗਵਾਉਣ ਤੋਂ ਵਾਂਝਾ ਨਾ ਰਹੇ | ਉਹਨਾਂ ਕਿਹਾ ਕੋਰੋਨਾ ਵੈਕਸੀਨ ਦਾ ਸਿਹਤ ਤੇ ਕੋਈ ਵੀ ਬੁਰਾ ਅਸਰ ਨਹੀਂ ਪਾਉਂਦੀ ਹੈ | ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਹੁਣ ਤੱਕ 5,90,000 ਦੇ ਲੱਗਭਗ ਲੋਕਾਂ ਨੂੰ ਵੈਕਸੀਨ ਲਗਾਈ ਜਾ ਚੁੱਕੀ ਹੈ ਪਰ ਇਸ ਦਾ ਕੋਈ ਬੁਰਾ ਪ੍ਰਭਾਵ ਸਾਹਮਣੇ ਨਹੀਂ ਆਇਆ ਹੈ |

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ