ਦਿਨੇਸ਼ ਕਾਰਤਿਕ ਨੇ ਬੀਸੀਸੀਆਈ ਤੋਂ ਬਿਨਾ ਸ਼ਰਤ ਮਾਫੀ ਮੰਗੀ

Dinesh Karthik, Apologizes, Unconditionally, BCC

ਨਵੀਂ ਦਿੱਲੀ (ਏਜੰਸੀ)। ਭਾਰਤੀ ਟੀਮ ਦੇ ਖਿਡਾਰੀ ਅਤੇ ਆਈਪੀਐਲ ਦੀ ਫ੍ਰੇਂਚਾਇਜੀ ਕੱਲਕੱਤਾ ਨਾਈਟ ਰਾਈਡਰਜ਼ ਦੇ ਕਪਤਾਨ ਦਿਨੇਸ਼ ਕਾਰਤਿਕ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਤੋਂ ਕੈਰੇਬਿਆਨ ਪ੍ਰੀਮੀਅਰ ਲੀਗ ਦੇ ਮੈਚ ਦੌਰਾਨ ਤ੍ਰਿਨਬਾਗੋ ਨਾਈਟ ਰਾਈਡਰਜ਼ ਟੀਮ ਦੇ ਡ੍ਰੈਸਿੰਗ ਰੂਮ ‘ਚ ਵਧਨ ਸਬੰਧੀ ਬਿਨਾ ਸ਼ਰਤ ਮਾਫੀ ਮੰਗੀ ਹੈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਕਾਰਤਿਕ ਨੂੰ ਕੌਮੀ ਕਰਾਰ ਤੋੜਨ ਦੇ ਮਾਮਲੇ ‘ਚ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ ਬੀਸੀਸੀਆਈ ਦੇ ਕਰਾਰ ਅਨੁਸਾਰ ਕੋਈ ਵੀ ਭਾਰਤੀ ਖਿਡਾਰੀ ਬੋਰਡ ਤੋਂ ਬਿਨਾ ਮਨਜ਼ੂਰੀ ਦੇ ਬਿਨਾ ਆਈਪੀਐਲ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਲੀਗ ‘ਚ ਨਹੀਂ ਖੇਡ ਸਕਦਾ ਹੈ ਬੀਸੀਸੀਆਈ ਨੇ ਕਾਰਤਿਕ ਨੂੰ ਨੋਟਿਸ ਭੇਜ ਕੇ ਸਥਿਤੀ ਸਪੱਸ਼ਟ ਕਰਨ ਦੀ ਗੱਲ ਕਹੀ ਸੀ। (Dinesh Karthik)

ਉਨ੍ਹਾਂ ਨੇ ਆਪਣੇ ਜਵਾਬ ‘ਚ ਦੱਸਿਆ ਕਿ ਉਹ ਕੱਲਕੱਤਾ ਨਾਈਟ ਰਾਈਡਰਜ਼ (ਕੇਕੇਆਰ) ਦੇ ਨਵੇਂ ਮੁੱਖ ਕੋਚ ਬ੍ਰੈਂਡਨ ਮੈਕੁਲਮ ਦੇ ਸੱਦੇ ‘ਤੇ ਉੱਥੇ ਗਏ ਸਨ ਕਾਰਤਿਕ ਨੇ ਈ-ਮੇਲ ਭੇਜ ਕੇ ਕਿਹਾ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਤ੍ਰਿਨਬਾਗੋ ਨਾਈਟ ਰਾਈਡਰਜ਼ (ਟੀਕੇਆਰ) ਵੱਲੋਂ ਕਿਸੇ ਵੀ ਰੂਪ ‘ਚ ਹਿੱਸਾ ਨਹੀਂ ਲਿਆ ਮੈਂ ਤ੍ਰਿਨੀਦਾਦ ਕੇਕੇਆਰ ਦੇ ਕੋਚ ਮੈਕੁਲਮ ਦੇ ਸੱਦੇ ‘ਤੇ ਗਿਆ ਸੀ ਜੋ ਟੀਕੇਆਰ ਦੇ ਵੀ ਮੁੱਖ ਕੋਚ ਹਨ ਮੈਕੂਲਮ ਨੂੰ ਲੱਗਾ ਕਿ ਮੇਰਾ ਉੱਥੇ ਆਉਣਾ ਕੇਕੇਆਰ ਦੇ ਕਪਤਾਨ ਦੇ ਰੂਪ ‘ਚ ਮੇਰੇ ਲਈ ਫਾਇਦੇਮੰਦ ਹੋਵੇਗਾ ਕਾਰਤਿਕ ਨੇ ਬੀਸੀਸੀਆਈ ਨੂੰ ਚਿੱਠੀ ਭੇਜ ਕੇ ਕਿਹਾ, ਮੈਂ ਬੀਸੀਸੀਆਈ ਤੋਂ ਉਨ੍ਹਾਂ ਦੀ ਮਨਜ਼ੂਰੀ ਦੇ ਬਿਨਾ ਉੱਥੇ ਜਾਣ ਲਈ ਬਿਨਾ ਸ਼ਰਤ ਮਾਫੀ ਮੰਗਦਾ ਹਾਂ ਕਾਰਤਿਕ ਤੋਂ 9 ਸਤੰਬਰ ਦਰਮਿਆਨ ਉੱਥੇ ਮੌਜ਼ੂਦ ਸਨ ਅਤੇ ਉਸ ਦੌਰਾਨ ਟੀਕੇਆਰ ਨੇ ਤਿੰਨ ਮੁਕਾਬਲੇ ਖੇਡੇ ਸਨ ਹਾਲਾਂਕਿ ਬੀਸੀਸਆਈ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਹੋਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਉਹ ਟੀਕੇਆਰ ਦੇ ਡ੍ਰੈਸਿੰਗ ਰੂਮ ‘ਚ ਨਹੀਂ ਬੈਠੇ ਸਨ। (Dinesh Karthik)