ਮਾਨਵਤਾ ਭਲਾਈ ਦੇ ਕਾਰਜਾਂ ‘ਚ ਬਲਾਕ ਨਾਭਾ ਮੋਹਰੀ

Block Nabha, Leads, Humanitarian, Operations

ਪੌਦੇ ਤੇ ਜ਼ਰੂਰਤਮੰਦਾਂ ਨੂੰ ਰਾਸ਼ਨ ਵੰਡਣ ਦਾ ਕਾਰਜ ਕਰ ਰਹੀ ਸਾਧ-ਸੰਗਤ

ਨਾਭਾ (ਤਰੁਣ ਕੁਮਾਰ ਸ਼ਰਮਾ)। ਡੇਰਾ ਸੱਚਾ ਸੌਦਾ ਵੱਲੋਂ ਸ਼ੁਰੂ ਕੀਤੇ ਮਾਨਵਤਾ ਭਲਾਈ ਦੇ 134 ਕਾਰਜਾਂ ਨੂੰ ਨਿਭਾਉਣ ਵਿੱਚ ਬਲਾਕ ਨਾਭਾ ਕਾਫੀ ਅੱਗੇ ਚੱਲ ਰਿਹਾ ਹੈ। ਮਾਨਵਤਾ ਭਲਾਈ ਦੇ ਕਾਰਜਾਂ ਦੀ ਕੜੀ ਵਿੱਚ ਜਿੱਥੇ ਬਲਾਕ ਨਾਭਾ ਦੀ ਸਾਧ-ਸੰਗਤ ਅਤੇ ਜ਼ਿੰਮੇਵਾਰਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਸਿੰਘ ਰਾਮ ਰਹੀਮ ਜੀ ਇੰਸਾਂ ਦੇ ਪਵਿੱਤਰ ਬਚਨਾਂ ਅਨੁਸਾਰ ਕਈ ਗਰੀਬਾਂ ਦੇ ਕੱਚੇ ਘਰਾਂ ਨੂੰ ਪੱਕੇ ਕਰਨਾ, ਗਰੀਬ ਲੜਕੀਆਂ ਦੀਆਂ ਸ਼ਾਦੀਆਂ, ਦਰਜ਼ਨਾਂ ਗਰੀਬ ਪਰਿਵਾਰਾਂ ਨੂੰ ਮਹੀਨੇਵਾਰ ਮੁਫ਼ਤ ਰਾਸ਼ਨ ਵੰਡਣਾ। (Dera Sacha Sauda)

ਵਾਤਾਵਰਨ ਦੀ ਸੁਰੱਖਿਆ ਲਈ ਪੌਦੇ ਲਾਉਣੇ ਅਤੇ ਉਨ੍ਹਾਂ ਦੀ ਸੰਭਾਲ ਕਰਨੀ, ਗਰੀਬ ਬੱਚਿਆਂ ਨੂੰ ਮੁਫ਼ਤ ਕਿਤਾਬਾਂ, ਕਾਪੀਆਂ ਵੰਡਣੀਆਂ ਤੇ ਉਨ੍ਹਾਂ ਦੀਆਂ ਫੀਸਾਂ ਭਰਨੀਆਂ, ਗਰੀਬ ਬਸਤੀਆਂ ‘ਚ ਜਾ ਕੇ ਮੌਸਮ ਦੇ ਅਨੁਕੂਲ ਕੱਪੜੇ ਵੰਡਣਾ, ਪੰਛੀਆਂ ਲਈ ਆਲ੍ਹਣੇ ਸਥਾਪਿਤ ਕਰਨਾ, ਚੌਗਿਰਦੇ ਨੂੰ ਸਾਫ਼-ਸੁਥਰਾ ਰੱਖਣ ਆਦਿ ਹੋਰ ਕਈ ਸਮਾਜਿਕ ਕਾਰਜ ਸਿਰੇ ਚੜ੍ਹਾਏ ਹਨ, Àੁੱਥੇ ਬਲਾਕ ਨਾਭਾ ਖੂਨਦਾਨ ਕਰਨ ਵਿੱਚ ਕਾਫੀ ਅੱਗੇ ਨਿੱਕਲ ਗਿਆ ਹੈ। ਉਂਝ ਤਾਂ ਖੂਨਦਾਨ ਕਰਨ ਵਿੱਚ ਡੇਰਾ ਸੱਚਾ ਸੌਦਾ ਸਰਸਾ ਨੇ ਕਈ ਵਰਲਡ ਰਿਕਾਰਡ ਬਣਾਏ ਹਨ।

ਇਹ ਵੀ ਪੜ੍ਹੋ : ਨੌਜਵਾਨ ਨਸ਼ਿਆਂ ’ਚ ਜ਼ਿੰਦਗੀ ਗਰਕ ਕਰਨ ਦੀ ਥਾਂ ਸੇਵਾ ਕਾਰਜਾਂ ’ਚ ਲਾ ਰਹੇ ਨੇ ਜਵਾਨੀ

ਪਰੰਤੂ ਬਲਾਕ ਨਾਭਾ ਦੀ ਸਾਧ-ਸੰਗਤ ਨੇ ਪਿਛਲੇ ਪੰਜ ਸਾਲਾਂ ਵਿੱਚ 400 ਯੂਨਿਟ ਤੋਂ ਉੱਪਰ ਖੂਨਦਾਨ ਕਰਕੇ ਵੱਖਰੀ ਮਿਸਾਲ ਕਾਇਮ ਕੀਤੀ ਹੈ। ਜਾਣਕਾਰੀ ਅਨੁਸਾਰ ਇੱਕ ਅਗਸਤ 2013 ਤੋਂ ਹੁਣ ਤੱਕ ਨਾਭਾ ਬਲਾਕ ਦੀ ਸਾਧ-ਸੰਗਤ ਨੇ 400 ਤੋਂ ਵੱਧ ਪਰਿਵਾਰਾਂ ਨੂੰ ਮੌਕੇ ‘ਤੇ ਖੂਨ ਮੁਹੱਈਆ ਕਰਵਾ ਕੇ ਜਿੱਥੇ ਇਨ੍ਹਾਂ ਪੀੜਤ ਪਰਿਵਾਰਾਂ ਦੇ ਮੈਂਬਰਾਂ ਦੀਆਂ ਜਿੰਦਗੀਆਂ ਬਚਾਈਆਂ ਹਨ, Àੁੱਥੇ ਖੂਨਦਾਨ ਕਰਨ ਦੇ ਇਸ ਸਮਾਜਿਕ ਕਾਰਜ ਵਿੱਚ ਵਧ-ਚੜ੍ਹ ਕੇ ਆਪਣਾ ਹਿੱਸਾ ਪਾਇਆ ਹੈ। ਬਲਾਕ ਨਾਭਾ ਦੀ ਬਲੱਡ ਸੰਮਤੀ ਦੇ ਜ਼ਿੰਮੇਵਾਰ ਅਜੈ ਇੰਸਾਂ ਨੇ ਹੁਣ ਤੱਕ 23ਵੀਂ ਵਾਰ ਖੂਨਦਾਨ ਕਰ ਦਿੱਤਾ ਹੈ। ਇਸ ਮੌਕੇ ਅਜੈ ਇੰਸਾਂ ਨੇ ਦੱਸਿਆ ਕਿ ਗੁਰੂ ਜੀ ਉਨ੍ਹਾਂ ਦੇ ਪ੍ਰੇਰਣਾ ਸਰੋਤ ਹਨ। (Dera Sacha Sauda)

ਜਿਨ੍ਹਾਂ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਅਮਲ ਕਰਦਿਆਂ ਉਨ੍ਹਾਂ ਇਸ ਸਮਾਜਿਕ ਕਾਰਜ ‘ਚ ਹਮੇਸ਼ਾ ਅੱਗੇ ਵਧ ਕੇ ਆਪਣਾ ਯੋਗਦਾਨ ਪਾਇਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਵੀ ਕਿਸੇ ਮਰੀਜ ਨੂੰ ਐਮਰਜੈਂਸੀ ਕਾਰਨ ਖੂਨ ਦੀ ਲੋੜ ਪੈਂਦੀ ਹੈ ਤਾਂ ਉਨ੍ਹਾਂ ਦੇ ਰਿਸ਼ਤੇਦਾਰ ਜਾਂ ਕਰੀਬੀਆਂ ਦੇ ਸੰਪਰਕ ਕਰਨ ‘ਤੇ ਡੇਰਾ ਸੱਚਾ ਸੌਦਾ ਸਰਸਾ ਦੇ ਸ਼ਰਧਾਲੂਆਂ ਨੇ ਸਮੇਂ ਸਿਰ ਪੁੱਜ ਕੇ ਖੂਨਦਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਪੰਜ ਸਾਲਾਂ ‘ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਚੱਲਦਿਆਂ ਨਾਭਾ ਬਲਾਕ ਨੇ ਹੁਣ ਤੱਕ 400 ਯੂਨਿਟ ਖੂਨਦਾਨ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਡੇਰਾ ਸ਼ਰਧਾਲੂਆਂ ਦੀ ਦ੍ਰਿੜਤਾ ਅਤੇ ਦਾਨ ਭਾਵਨਾ ਦੀ ਹਮੇਸ਼ਾ ਹੀ ਮਰੀਜ ਅਤੇ ਉਨ੍ਹਾਂ ਦੇ ਸਮੱਰਥਕ ਸ਼ਲਾਘਾ ਕਰਦੇ ਨਜ਼ਰ ਆਉਂਦੇ ਹਨ। (Dera Sacha Sauda)

ਅਜੈ ਇੰਸਾਂ ਨੇ ਕੀਤਾ 23ਵੀਂ ਵਾਰ ਖੂਨਦਾਨ | Dera Sacha Sauda

ਬੀਤੇ ਦਿਨ ਸਥਾਨਕ ਪਿੰਡ ਕਕਰਾਲਾ ਦੀ ਇੱਕ ਮਹਿਲਾ ਮਰੀਜ਼ ਨੂੰ ਅਚਾਨਕ ਖੂਨ ਦੀ ਲੋੜ ਪੈ ਗਈ। ਇਸ ਮਹਿਲਾ ਮਰੀਜ਼ ਦਾ ਖੂਨ ਉ ਨੈਗੇਟਿਵ ਗਰੁੱਪ ਦਾ ਸੀ ਜੋ ਕਿ ਬਹੁਤ ਹੀ ਘੱਟ ਇਨਸਾਨਾਂ ਵਿੱਚ ਪਾਇਆ ਜਾਂਦਾ ਹੈ। ਇਸ ‘ਤੇ ਉਸ ਮਹਿਲਾ ਦੇ ਰਿਸ਼ਤੇਦਾਰਾਂ ਨੇ ਨਾਭਾ ਬਲੱਡ ਸੰਮਤੀ ਦੇ ਜਿੰਮੇਵਾਰਾਂ ਨਾਲ ਸੰਪਰਕ ਕੀਤਾ ਤਾਂ ਅਜੈ ਇੰਸਾਂ ਨਾਮੀ ਇਸ ਡੇਰਾ ਸ਼ਰਧਾਲੂ ਦਾ ਖੁਦ ਦਾ ਖੂਨ ਦਾ ਗਰੁੱਪ ਉ ਨੈਗੇਟਿਵ ਸੀ। ਅਜੈ ਇੰਸਾਂ ਨੇ ਤੁਰੰਤ ਹਸਪਤਾਲ ਪੁੱਜ ਕੇ ਇਸ ਮਹਿਲਾ ਮਰੀਜ ਨੂੰ ਖੂਨਦਾਨ ਕਰਕੇ ਇਸ ਦੀ ਜਾਨ ਬਚਾਈ। ਡੇਰਾ ਸ਼ਰਧਾਲੂ ਦੇ ਨਿਭਾਏ ਇਸ ਸਮਾਜਿਕ ਫਰਜ਼ ‘ਤੇ ਮਰੀਜ਼ ਦੇ ਰਿਸ਼ਤੇਦਾਰਾਂ ਨੇ ਪੂਜਨੀਕ ਗੁਰੂ ਸੰਤ ਡਾ. ਗਰਮੀਤ ਰਾਮ ਰਹੀਮ ਸਿਘ ਜੀ ਇੰਸਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਧੰਨ ਹਨ, ਅਜਿਹੇ ਗੁਰੂ ਜਿਨ੍ਹਾਂ ਦੇ ਸ਼ਰਧਾਲੂ ਹਰ ਸਮਾਜਿਕ ਕਾਰਜ ਵਿੱਚ ਮੋਹਰੀ ਨਜ਼ਰ ਆਉਂਦੇ ਹਨ।