ਕਬੱਡੀ ਖਿਡਾਰੀਆਂ ਦੇ ਹੋਣਗੇ ਡੋਪ ਟੈਸਟ, ਨਸ਼ੇੜੀ ਖਿਡਾਰੀਆਂ ਦੇ ਖੇਡਣ ‘ਤੇ ਲੱਗੇਗੀ ਪੂਰਨ ਪਾਬੰਦੀ

Kabaddi, Players, Dope tests, Drug Addicts

ਲੁਧਿਆਣਾ (ਰਾਮ ਗੋਪਾਲ ਰਾਏਕੋਟੀ)। ਪੰਜਾਬ ਕਬੱਡੀ ਅਕੈਡਮੀਜ਼ ਐਂਡ ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਸੁਰਿੰਦਰਪਾਲ ਸਿੰਘ ਟੋਨੀ ਕਾਲਖ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ 20 ਕਬੱਡੀ ਕੋਚਾਂ ਤੋਂ ਇਲਾਵਾ 50 ਮੈਂਬਰਾਂ ਅਤੇ ਖੇਡ ਪ੍ਰਮੋਟਰਾਂ ਨੇ ਹਿੱਸਾ ਲਿਆ। ਮੀਟਿੰਗ ਦੀ ਕਾਰਵਾਈ ਬਾਰੇ ਪ੍ਰਧਾਨ ਸੁਰਿੰਦਰ ਸਿੰਘ ਟੋਨੀ ਕਾਲਖ ਅਤੇ ਡੀ ਪੀ ਮੱਖਣ ਚੜਿੱਕ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਦਾ ਮੁੱਖ ਮਕਸਦ ਨਸ਼ਾ ਰਹਿਤ ਕਬੱਡੀ ਅਤੇ ਕਬੱਡੀ ਫਾਰ ਆਲ ਇਸ ਪ੍ਰਤੀ ਪੰਜਾਬ ਕਬੱਡੀ ਅਕੈਡਮੀਜ ਐਂਡ ਐਸੋਸੀਏਸ਼ਨ ਪੂਰੀ ਤਰ੍ਹਾਂ ਵਚਨਬੱਧ ਰਹੇਗੀ। ਮੀਟਿੰਗ ਵਿਚ ਪਾਸ ਕੀਤੇ ਮਤਿਆਂ ਬਾਰੇ ਗੱਲਬਾਤ ਕਰਦਿਆਂ। (Ludhiana News)

ਓਨਾਂ ਦੱਸਿਆ ਕਿ ਕਬੱਡੀ ਦਾ ਸਕੂਲਾਂ, ਕਾਲਜਾਂ ਅਤੇ ਪੇਂਡੂ ਖੇਡ ਕਲੱਬਾਂ ‘ਚ ਵੱਡੇ ਪੱਧਰ ‘ਤੇ ਵਿਸਥਾਰ ਕੀਤਾ ਜਾਵੇਗਾ ਅਤੇ ਕਬੱਡੀ ਵਿਚ ਚੱਲ ਰਹੇ ਨਸ਼ੇ ਨੂੰ ਰੋਕਣ ਲਈ ਮੁਹਿੰਮ ਨੂੰ ਹੋਰ ਮਜਬੂਤ ਕੀਤਾ ਜਾਵੇਗਾ। ਓਹਨਾਂ ਆਖਿਆ ਕਿ ਇਸ ਵਰ੍ਹੇ ਕਬੱਡੀ ਸੀਜਨ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਖੇਡ ਮੇਲਿਆਂ ‘ਚ ਖੇਡਣ ਵਾਲੇ ਸਾਰੇ ਖਿਡਾਰੀਆਂ ਦੇ ਡੋਪ ਟੈਸਟ ਕੀਤੇ ਜਾਣਗੇ ਜਿੰਨ੍ਹਾਂ ਦਾ ਰਿਜ਼ਲਟ ਦਸ ਦਿਨਾਂ ਦੇ ਅੰਦਰ ਘੋਸ਼ਿਤ ਕੀਤਾ ਜਾਵੇਗਾ ਤੇ ਜਿਹੜੇ ਖਿਡਾਰੀਆਂ ਦੇ ਨਮੂਨੇ ਹਾਂ ਪੱਖੀ ਪਾਏ ਗਏ ਓਹਨਾਂ ‘ਤੇ ਉਸ ਦਿਨ ਤੋਂ ਖੇਡਣ ‘ਤੇ ਪਾਬੰਦੀ ਹੋਵੇਗੀ। ਓਹਨਾਂ ਸਮੂਹ ਕਮੇਟੀਆਂ ਨੂੰ ਬੇਨਤੀ ਕੀਤੀ ਹੈ ਕਿ ਜੋ ਖਿਡਾਰੀ ਪੰਜਾਬ ਕਬੱਡੀ ਅਕੈਡਮੀ ਐਸੋਸੀਏਸ਼ਨ ਵੱਲੋਂ ਡੋਪ ਟੈਸਟ ‘ਚ ਪਾਜ਼ੀਟਿਵ ਪਾਏ ਗਏ ਓਹਨਾਂ ਨੂੰ ਕੋਈ ਵੀ ਕਮੇਟੀ ਆਪਣੇ ਟੂਰਨਾਮੈਂਟ ‘ਤੇ ਖੇਡਣ ਦੀ ਇਜ਼ਾਜਤ ਨਾ ਦੇਵੇ। (Ludhiana News)

ਪੰਜਾਬ ਕਬੱਡੀ ਐਸੋਸੀਏਸ਼ਨ 60 ਕਬੱਡੀ ਕੱਪ ਕਰਵਾਏਗੀ | Ludhiana News

ਐਸੋਸੀਏਸ਼ਨ ਅਹੁਦੇਦਾਰਾਂ ਨੇ ਆਖਿਆ ਕਿ ਨਵੀਂ ਖੇਡ ਪਨੀਰੀ ਨੂੰ ਕਬੱਡੀ ਪ੍ਰਤੀ ਉਤਸ਼ਾਹਿਤ ਕਰਨ ਲਈ ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਵਿਸ਼ੇਸ਼ ਉਪਰਾਲੇ ਕਰੇਗੀ। ਇਸ ਵਰ੍ਹੇ ਇਸ ਕਬੱਡੀ ਸੀਜ਼ਨ ਦੌਰਾਨ ਪੰਜਾਬ ਕਬੱਡੀ ਅਕੈਡਮੀਜ ਐਂਡ ਐਸੋਸੀਏਸ਼ਨ ਵੱਖ-ਵੱਖ ਖੇਡ ਕਲੱਬਾਂ ਦੇ ਸਹਿਜੋਗ ਨਾਲ 60 ਦੇ ਕਰੀਬ ਕਬੱਡੀ ਕੱਪ ਕਰਵਾਏਗੀ ਜਿਸ ਵਿਚ ਨਾਮੀ ਖਿਡਾਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਨਾਮੀ ਸਟਾਰ ਆਪਣੇ ਕਬੱਡੀ ਹੁਨਰ ਦਾ ਲੋਹਾ ਮਨਵਾਉਣਗੇ। ਇਸ ਮੌਕੇ ਵੱਖ-ਵੱਖ ਕਬੱਡੀ ਕਲੱਬਾਂ ਦੇ ਅਹੁਦੇਦਾਰ, ਕਬੱਡੀ ਕੋਚ ਤੇ ਪ੍ਰਮੋਟਰ ਹਾਜ਼ਰ ਸਨ। (Ludhiana News)