ਸੈਰੇਨਾ ਦਾ ਸੁਫਨਾ ਤੋੜ ਬਿਆਂਕੀ ਬਣੀ ਚੈਂਪੀਅਨ

Serena's, Dream, Breaks, Champion

ਗ੍ਰੈਂਡ ਸਲੇਮ ਜਿੱਤਣ ਵਾਲੀ ਪਹਿਲੀ ਕੈਨੇਡਾਈ ਖਿਡਾਰੀ ਬਣੀ | Tennis Tournament

  • ਗਭਗ ਆਪਣੇ ਤੋਂ ਦੁੱਗਣੀ ਉਮਰ ਦੀ ਖਿਡਾਰਨ ਸੈਰੇਨਾ ਵਿਲੀਅਮਜ਼ ਨੂੰ 6-3,7-5 ਹਰਾਇਆ | Tennis Tournament

ਨਿਊਯਾਰਕ (ਏਜੰਸੀ)। ਅਮਰੀਕਾ ਦੀ ਦਿੱਗਜ ਖਿਡਾਰੀ ਸੈਰੇਨਾ ਵਿਲੀਅਮਜ਼ ਦਾ 24ਵੇਂ ਗ੍ਰੈਂਡ ਸਲੇਮ ਖਿਤਾਬ ਦੀ ਬਰਾਬਰੀ ਕਰਨ ਦਾ ਸੁਫਨਾ ਇੱਕ ਵਾਰ ਫਿਰ ਟੁੱਟ ਗਿਆ ਕੈਨੇਡਾ ਦੀ 19 ਸਾਲ ਦੀ ਬਿਆਂਕਾ ਆਂਦਰੇਸਕੂ ਨੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦਿਆਂ ਸੈਰੇਨਾ ਨੂੰ ਲਗਾਤਾਰ ਸੈੱਟਾਂ ‘ਚ 6-3,7-5 ਨਾਲ ਹਰਾ ਕੇ ਪਹਿਲੀ ਵਾਰ ਯੂਐਸ ਓਪਨ ਟੈਨਿਸ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ ਬਿਆਂਕਾ ਇਸ ਤਰ੍ਹਾਂ ਗ੍ਰੈਂਡ ਸਲੇਮ ਜਿੱਤਣ ਵਾਲੀ ਪਹਿਲੀ ਕੈਨੇਡਾਈ ਖਿਡਾਰੀ ਬਣ ਗਈ ਹੈ ਬਿਆਂਕਾ ਨੇ ਇੱਕ ਘੰਟੇ 40 ਮਿੰਟਾਂ ‘ਚ ਸੈਰੇਨਾ ਨੂੰ ਹਰਾ ਕੇ ਉਨ੍ਹਾਂ ਦਾ 24ਵਾਂ ਗ੍ਰੈਂਡ ਸਲੇਮ ਖਿਤਾਬ ਜਿੱਤਣ ਦਾ ਸੁਫਨਾ ਤੋੜ ਦਿੱਤਾ। (Tennis Tournament)

ਇਹ ਵੀ ਪੜ੍ਹੋ : ਪੈਟਰੋਲ ਭੰਡਾਰ ’ਚ ਅੱਗ ਲੱਗਣ ਨਾਲ 35 ਮੌਤਾਂ

ਸੈਰੇਨਾ ਨੂੰ ਪਿਛਲੇ ਸਾਲ ਫਾਈਨਲ ‘ਚ ਜਪਾਨ ਦੀ ਨਾਓਮੀ ਓਸਾਕਾ ਤੋਂ ਇੱਥੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ 37 ਸਾਲਾਂ ਸੈਰੇਨਾ ਨੇ ਸਾਲ ਦੇ ਤੀਜੇ ਗ੍ਰੈਂਡ ਸਲੇਮ ਵਿੰਬਲਡਨ ਦੇ ਫਾਈਨਲ ‘ਚ ਵੀ ਜਗ੍ਹਾ ਬਣਾਈ ਸੀ ਜਿੱਥੇ ਉਨ੍ਹਾਂ ਨੂੰ ਰੋਮਾਨੀਆ ਦੀ ਸਿਮੋਨਾ ਹਾਲੋਪ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਸਿਮੋਨਾ ਨੇ ਇਹ ਮੁਕਾਬਲਾ 6-2, 6-2 ਨਾਲ ਜਿੱਤਿਆ ਸੀ ਲਗਾਤਾਰ ਦੂਜੇ ਗ੍ਰੈਂਡ ਸਲੇਮ ਦੇ ਫਾਈਨਲ ‘ਚ ਹਾਰ ਦੇ ਨਾਲ ਸੈਰੇਨਾ ਦਾ ਅਸਟਰੇਲੀਆ ਦੀ ਮਾਰਗੇਟ ਕੋਰਟ ਦੇ 24 ਗ੍ਰੈਂਡ ਸਲੇਮ ਖਿਤਾਬਾਂ ਦੇ ਰਿਕਾਰਡ ਦੀ ਬਰਾਬਰੀ ਕਰਨ ਦੀ ਉਡੀਕ ਵਧ ਗਈ ਸੀ ਸੈਰੇਨਾ ਦਾ ਆਖਰੀ ਗ੍ਰੈਂਡ ਸਲੇਮ ਖਿਤਾਬ 2017 ‘ਚ ਅਸਟਰੇਲੀਅਨ ਓਪਨ ਸੀ ਛੇ ਵਾਰ ਦੀ ਯੂਐਸ ਓਪਨ ਚੈਂਪੀਅਨ ਸੈਰੇਨਾ ਨੂੰ ਖਿਤਾਬ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ। (Tennis Tournament)

ਪਰ 19 ਸਾਲ ਦੀ ਕੈਨੇਡਾਈ ਖਿਡਾਰੀ ਨੇ ਹਮਲਾਵਰ ਪ੍ਰਦਰਸ਼ਨ ਕਰਦਿਆਂ ਸੈਰੇਨਾ ਦੀ ਚੁਣੌਤੀ ‘ਤੇ ਕਾਬੂ ਪਾ ਲਿਆ ਅਤੇ ਆਪਣਾ ਪਹਿਲਾ ਗ੍ਰੈਂਡ ਸਲੇਮ ਖਿਤਾਬ ਜਿੱਤ ਲਿਆ ਸੈਰੇਨਾ ਦਾ ਇਹ 33ਵਾਂ ਗ੍ਰੈਂਡ ਸਲੇਮ ਫਾਈਨਲ ਸੀ ਜਦੋਂਕਿ ਬਿਆਂਕਾ ਓਪਨ ਯੁੱਗ ‘ਚ ਯੂਐਸ ਓਪਨ ਦੇ ਮੁੱਖ ਡਰਾਅ ਟੂਰਨਾਮੈਂਟ ‘ਚ ਆਗਾਜ਼ ਕਰਨ ਤੋਂ ਬਾਅਦ ਖਿਤਾਬ ਜਿੱਤਣ ਵਾਲੀ ਪਹਿਲੀ ਮਹਿਲਾ ਬਣ ਗਈ ਹੈ ਬਿਆਂਕਾ ਨੇ ਹੁਣ ਤੱਕ ਆਪਣੇ ਕਰੀਅਰ ‘ਚ ਸਿਰਫ ਚਾਰ ਗ੍ਰੈਂਡ ਸਲੇਮ ਟੂਰਨਾਮੈਂਟ ‘ਚ ਹਿੱਸਾ ਲਿਆ ਹੈ ਬਿਆਂਕਾ ਲਈ ਇਹ ਉਨ੍ਹਾਂ ਦੇ ਕਰੀਅਰ ਦਾ ਸਭ ਤੋਂ ਯਾਦਗਾਰ ਪਲ ਸੀ। (Tennis Tournament)

ਇਹ ਵੀ ਪੜ੍ਹੋ : ਨੌਜਵਾਨ ਨਸ਼ਿਆਂ ’ਚ ਜ਼ਿੰਦਗੀ ਗਰਕ ਕਰਨ ਦੀ ਥਾਂ ਸੇਵਾ ਕਾਰਜਾਂ ’ਚ ਲਾ ਰਹੇ ਨੇ ਜਵਾਨੀ

ਪਰ ਮੈਚ ਤੋਂ ਬਾਅਦ ਉਨ੍ਹਾਂ ਨੇ ਸਥਾਨਕ ਖਿਡਾਰੀ  ਸੈਰੇਨਾ ਨੂੰ ਹਰਾਉਣ ਲਈ ਦਰਸ਼ਕਾਂ ਤੋਂ  ਮਾਫੀ ਮੰਗੀ ਬਿਆਂਕਾ ਨੇ ਕਿਹਾ, ਮੈਂ ਜਾਣਦੀ ਹਾਂ ਕਿ ਤੁਸੀਂ ਸੈਰੇਨਾ ਨੂੰ ਉਨ੍ਹਾਂ ਦਾ ਸੱਤਵਾਂ ਯੂਐਸ ਓਪਨ ਖਿਤਾਬ ਜਿੱਤਦੇ ਹੋਏ ਵੇਖਣ ਆਏ ਸੀ ਇਸ ਲਈ ਮੈਂ ਤੁਹਾਡੇ ਤੋਂ ਮਾਫੀ ਮੰਗਦੀ ਹਾਂ ਆਪਣੀ ਹਾਰ ਤੋਂ ਨਿਰਾਸ਼ ਸੈਰੇਨਾ ਚੈਂਪੀਅਨ ਦੀ ਇਸ ਗੱਲ ‘ਤੇ ਮੁਸਕਰਾ ਉੱਠੀ ਅਤੇ ਉਨ੍ਹਾਂ ਨੇ ਬਿਆਂਕਾ ਨੂੰ ਖਿਤਾਬੀ ਜਿੱਤ ਲਈ ਵਧਾਈ ਦਿੱਤੀ 19 ਸਾਲ ਦੀ ਬਿਆਂਕਾ 2006 ‘ਚ ਯੂਐਸ ਓਪਨ ਖਿਤਾਬ ਜਿੱਤਣ ਵਾਲੀ ਰੂਸ ਦੀ ਮਾਰੀਆ ਸ਼ਾਰਾਪੋਵਾ।

ਬਾਅਦ ਗ੍ਰੈਂਡ ਸਲੇਮ ਖਿਤਾਬ ਜਿੱਤਣ ਵਾਲੀ ਸਭ ਤੋਂ ਨੌਜਵਾਨ ਖਿਡਾਰੀ ਬਣ ਗਈ ਹੈ ਸੈਰੇਨਾ ਨੇ 1999 ‘ਚ ਜਦੋਂ ਆਪਣਾ ਪਹਿਲਾ ਯੂਐਸ ਓਪਨ ਖਿਤਾਬ ਜਿੱਤਿਆ ਸੀ ਉਦੋਂ ਬਿਆਂਕਾ ਦਾ ਜਨਮ ਵੀ ਨਹੀਂ ਹੋਇਆ ਸੀ ਉਨ੍ਹਾਂ ਨੇ ਕਿਹਾ ਮੈਂ ਮੈਚ ‘ਚ ਟਿਕੇ ਰਹਿਣ ਦੀ ਕੋਸ਼ਿਸ਼ ਕਰ ਰੀ ਸੀ ਅਤੇ ਹਰ ਅੰਕ ‘ਤੇ ਸੰਘਰਸ਼ ਕਰ ਰਹੀ ਸੀ ਪਰ ਬਿਆਂਕਾ ਨੇ ਸ਼ਾਨਦਾਰ ਮੈਚ ਖੇਡਿਆ ਮੈਨੂੰ ਖੁਸ਼ੀ ਹੈ ਕਿ ਮੈਂ ਹੁਣ ਵੀ ਇਸ ਪੱਧਰ ‘ਤੇ ਮੁਕਾਬਲਾ ਕਰ ਰਹੀ ਹਾਂ।

ਜਸਟਿਨ ਟਰੂਡੋ ਨੇ ਵਧਾਈ ਦਿੱਤੀ | Tennis Tournament

ਯੂਐਸ ਓਪਨ ਖਿਤਾਬ ਜਿੱਤਣ ਵਾਲੀ ਸਭ ਤੋਂ  ਨੌਜਵਾਨ ਖਿਡਾਰੀ ਬਿਆਂਕਾ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਧਾਈ ਦਿੱਤੀ ਹੈ ਜਸਟਿਨ ਟਰੂਡੋ ਨੇ ਟਵੀਟ ਕਰਕੇ ਕਿਹਾ, ਵਧਾਈ ਹੋਵੇ ਤੁਸੀਂ ਇਤਿਹਾਸ ਰਚਿਆ ਹੈ ਅਤੇ ਪੂਰੇ ਦੇਸ਼ ਨੂੰ ਬਹੁਤ ਮਾਣ ਮਹਿਸੂਸ ਕਰਵਾਇਆ ਹੈ। (Tennis Tournament)