ਦਿੱਲੀ ਅਨਲਾਕ-3 : ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ, ਕੱਲ੍ਹ ਤੋਂ ਖੁੱਲ੍ਹ ਜਾਣਗੇ ਹੋਟਲ-ਰੈਸਟੋਰੈਂਟ, ਦੌੜਨਗੀਆਂ ਬੱਸਾਂ, ਸਖ਼ਤੀ ਰਹੇਗੀ ਜਾਰੀ

ਨਵੀਂ ਦਿੱਲੀ। ਕੋਰੋਨਾ ਦੇ ਘਟਦੇ ਮਾਮਲਿਆਂ ਦਰਮਿਆਨ ਦਿੱਲੀ ’ਚ ਲਾਕਡਾਊਨ ਤੋੋਂ ਸੋਮਵਾਰ ਨੂੰ ਹੋਰ ਛੋਟ ਦਿੱਤੀ ਗਈ ਹੈ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕਰਕੇ ਅਨਲਾਕ 3 ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ’ਚ ਕੋਰੋਨਾ ਦੇ ਮਾਮਲੇ ਕਾਫ਼ੀ ਘੱਟ ਹੋ ਚੁੱਕੇ ਹਨ ਤੇ ਸਥਿਤੀ ਹੁਣ ਕੰਟਰੋਲ ’ਚ ਆ ਗਈ ਹੈ ਹੁਣ ਸਾਨੂੰ ਦੋ ਚੀਜ਼ਾਂ ਦੀ ਚਿੰਤਾ ਹੈ ਪਹਿਲੀ ਅਰਥਵਿਵਸਥਾ ਨੂੰ ਪਟੜੀ ’ਤੇ ਕਿਵੇਂ ਲਿਆਈਏ ਤੇ ਦੂਜੀ ਇਹ ਕਿ ਸੰਭਾਵਿਤ ਤੀਜੀ ਲਹਿਰ ਲਈ ਕੀ ਤਿਆਰੀਆਂ ਕੀਤੀਆਂ ਜਾਣ।

ਉਨ੍ਹਾਂ ਕਿਹਾ ਕਿ ਕਈ ਅਜਿਹੇ ਲੋਕ ਹਨ ਜਿਨ੍ਹਾਂ ਲਈ ਕਮਾਉਣ ਦੇ ਸਾਧਨਾਂ ’ਤੇ ਮੁਸ਼ਕਲ ਖੜੀ ਹੋ ਗਈ ਹੈ ਹੁਣ ਲੋਕਾਂ ਦੀ ਸਹੂਲਤ ਲਈ ਹੌਲੀ-ਹੌਲੀ ਚੀਜ਼ਾਂ ਨੂੰ ਖੋਲ੍ਹਿਆ ਜਾ ਰਿਹਾ ਹੈ ਪਿਛਲੇ ਕਰੀਬ ਡੇਢ ਮਹੀਨੇ ਤੋਂ ਚੱਲ ਰਹੇ ਲਾਕਡਾਊਨ ਤੋਂ ਬਾਅਦ ਹੁਣ ਲੜੀਬੱਧ ਤਰੀਕੇ ਨਾਲ ਦਿੱਲੀ ਨੂੰ ਅਨਲਾਕ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਸਭ ਤੋਂ ਪਹਿਲਾਂ ਕੀਤੇ ਅਨਲਾਕ ’ਚ ਫੈਕਟਰੀਆਂ ਤੇ ਨਿਰਮਾਣ ਕਾਰਜ ਨੂੰ ਇਜ਼ਾਜਤ ਦਿੱਤੀ ਗਈ ਸੀ, ਅਨਲਾਕ 2 ’ਚ ਮੈਟਰੋ ਚਲਾਉਣ ਦੀ ਇਜ਼ਾਜਤ ਦਿੱਤੀ ਗਈ ਸੀ ਤੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਨਲਾਕ-3 ’ਚ ਕਈ ਤਰ੍ਹਾਂ ਦੀਆਂ ਛੋਟਾਂ ਦਾ ਐਲਾਨ ਕੀਤਾ ਹੈ।

Night Curfew Delhi

ਕੱਲ੍ਹ ਤੋਂ ਇਨ੍ਹਾਂ ਨੂੰ ਮਿਲੇਗੀ ਛੋਟ

  • ਮੈਟਰੋ ਫਿਰ ਦੌੜੋਗੀ, ਮਾਲ ਮਾਰਕਿਟ ਸ਼ਰਤਾਂ ਨਾਲ ਖੁੱਲ੍ਹਣਗੇ
  • ਹੋਟਲ-ਰੈਸਟੋਰੈਂਟ ਖੁੱਲ੍ਹ ਜਾਣਗੇ
  • ਬੱਸਾਂ 50 ਫੀਸਦੀ ਸਮਰੱਥਾ ਨਾਲ ਚੱਲਣਗੀਆਂ
  • ਸਰਕਾਰੀ ਦਫ਼ਤਰ ਪਿਛਲੇ ਹਫ਼ਤੇ ਵਾਂਗ ਹੀ ਖੁੱਲ੍ਹਣਗੇ
  • ਗਰੁੱਪ ਏ ਦੇ ਕਰਮਚਾਰੀ 100 ਫੀਸਦੀ ਮੌਜ਼ੂਦਗੀ ਦੇ ਨਾਲ ਦਫ਼ਤਰ ਆ ਸਕਦੇ ਹਨ
  • ਹੋਰ ਕਰਮਚਾਰੀਆਂ ਨੂੰ 50 ਫੀਸਦੀ ਮੌਜ਼ੂਦਗੀ ਦੇ ਨਾਲ ਆਉਣਾ ਪਵੇਗਾ
  • ਪੁਲਿਸ ਵਿਭਾਗ ਤੇ ਹਸਪਤਾਲ ਵਰਗੀਆਂ ਜ਼ਰੂਰੀ ਸੇਵਾਵਾਂ ’ਚ ਲੱਗੇ ਕਰਮਚਾਰੀਆਂ ਨੂੰ 100 ਫੀਸਦੀ ਮੌਜ਼ੂਦਗੀ ਦੀ ਇਜ਼ਾਜਤ ਹੋਵੇਗੀ
  • ਨਿੱਜੀ ਦਫ਼ਤਰਾਂ ’ਚ 50 ਫੀਸਦੀ ਸਮਰੱਥਾ ਨਾਲ ਕਰਮਚਾਰੀ ਕੰਮ ਕਰ ਸਕਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।