ਧੋਨੀ ਦੀ ਦੀਵਾਨਗੀ, ਜੀਓ ਸਿਨੇਮਾ ‘ਤੇ 2.2 ਕਰੋੜ ਦਰਸ਼ਕ ਜੁੜੇ ਲਾਇਵ

ਧੋਨੀ ਨੇ ਖੇਡੀ ਨਾਬਾਦ 32 ਦੌੜਾਂ ਦੀ ਪਾਰੀ, ਤਿੰਨ ਛੱਕੇ ਵੀ ਜੜੇ 

(ਸੱਚ ਕਹੂੰ ਨਿਊਜ਼) ਮੁੰਬਈ। ਆਈਪੀਐਲ 2023 ਦਾ ਖੁਮਾਰ ਪੂਰੀ ਦੁਨੀਆ ’ਤੇ ਛਾਇਆ ਹੋਇਆ ਹੈ। ਆਈਪੀਐਲ ਦੇ ਰੋਮਾਂਚਕ ਮੈਚ ਦਰਸ਼ਕਾਂ ਨੂੰ ਆਪਣੇ ਵੱਲ ਖਿੱਚ ਰਹੇ ਹਨ। ਵੱਡੀ ਗਿਣਤੀ ’ਚ ਲੋਕ ਜਿਓ ਸਿਨੇਮਾ ’ਤੇ ਲਾਈਵ ਮੈਚਾਂ ਦਾ ਮਜ਼ਾ ਲੈ ਰਹੇ ਹਨ। ਮਹਿੰਦਰ ਸਿੰਘ ਧੋਨੀ, ਵਿਰਾਟ ਕੋਹਲੀ, ਰੋਹਿਤ ਸ਼ਰਮਾ ਵਰਗੇ ਭਾਰਤੀ ਸਟਾਰ ਖਿਡਾਰੀ ਆਈਪੀਐਲ ’ਚ ਖੇਡ ਰਹੇ ਹਨ। ਧੋਨੀ ਨੇ ਭਾਵੇਂ ਭਾਰਤੀ ਕ੍ਰਿਕਟ ਟੀਮ ਤੋਂ  ਸੰਨਿਆਸ ਲੈ ਲਿਆ ਹੈ ਤੇ ਉਹ ਸਿਰਫ ਆਈਪੀਐਲ ’ਚ ਖੇਡਦੇ ਨਜ਼ਰ ਆ ਰਹੇ ਹਨ। (Jio Cinema)

Dhoni

ਆਈਪੀਐਲ ’ਚ ਖੇਡ ਰਹੇ ਧੋਨੀ ਨੂੰ ਵੇਖਣ ਲਈ ਵੱਡੀ ਗਿਣਤੀ ’ਚ ਦਰਸ਼ਕ ਪਹੁੰਚ ਜਾਂਦੇ ਹਨ। ਆਪਣੇ ਚਿਹਤੇ ਖਿਡਾਰੀ ਮਹਿੰਦਰ ਸਿੰਘ ਧੋਨੀ ਦੀ ਦੀਵਾਨਗੀ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਜਦੋਂ ਉਹ ਰਾਜਸਥਾਨ ਖਿਲ਼ਾਫ ਬੱਲੇਬਾਜ਼ੀ ਕਰ ਰਹੇ ਸਨ ਤਾਂ 2.2 ਕਰੋੜ ਦਰਸ਼ਕ ਉਨਾਂ ਨੂੰ ਵੇਖ ਰਹੇ ਸਨ। ਜੋ ਇੱਕ ਰਿਕਾਰਡ ਬਣ ਗਿਆ ਹੈ। ਭਾਵੇਂ ਚੇੱਨਈ ਇਹ ਮੈਚ ਹਾਰ ਗਈ ਪਰ ਧੋਨੀ ਨੇ ਦਰਸ਼ਕਾਂ ਦਾ ਖੂਬ ਮੰਨੋਰੰਜਨ ਕੀਤਾ। ਧੋਨੀ ਨੇ ਚਾਰੇ ਪਾਸੇ ਚੌਂਕੇ ਛੱਕੇ ਲਾਏ। ਇੱਕ ਸਮੇੇਂ ਲੱਗ ਰਿਹਾ ਸੀ ਧੋਨੀ ਚੇਨਈ ਨੂੰ ਜਿੱਤ ਦਿਵਾ ਦੇਣਗੇ ਪਰ ਆਖਰੀ ਗੇਂਦ ’ਤੇ ਉਹ ਛੱਕਾ ਨਹੀਂ ਮਾਰ ਸਕੇ।

ਇਸ ਸਬੰਧੀ  ਜਿਓ ਸਿਨੇਮਾ (Jio Cinema) ਨੇ ਦਰਸ਼ਕਾਂ ਦੇ ਇਸ ਰਿਕਾਰਡ ਬਾਰੇ ਟਵੀਟ ਕੀਤਾ ਹੈ। ਜੀਓ ਸਿਨੇਮਾ ਨੇ ਲਿਖਿਆ, ‘ਇਕ ਪਲ ਲਈ 2.2 ਕਰੋੜ ਭਾਰਤੀਆਂ ਨੇ ਆਪਣੇ ਸਾਹ ਰੋਕ ਲਏ। ਪੁਰਾਣੀਆਂ ਯਾਦਾਂ ਵਾਪਿਸ ਆ ਗਈਆਂ। ਇੱਕ ਪਲ ਲਈ, 20 ਮਿਲੀਅਨ+ ਲੋਕਾਂ ਲਈ ਸਮਾਂ ਰੁਕ ਗਿਆ।  ਵੰਨ ਮੂਵਮੈਂਟ,ਵੰਨ ਐਮਐਸ ਧੋਨੀ। ਇਸ ਤੋਂ ਪਹਿਲਾਂ ਜਦੋਂ ਧੋਨੀ ਗੁਜਰਾਤ ਅਤੇ ਚੇਨਈ ਵਿਚਾਲੇ ਆਈਪੀਐੱਲ ਦੇ ਓਪਨਿੰਗ ਮੈਚ ‘ਚ ਬੱਲੇਬਾਜ਼ੀ ਕਰ ਰਹੇ ਸਨ ਤਾਂ ਸਟਾਰ ਸਪੋਰਟਸ ‘ਤੇ ਦਰਸ਼ਕਾਂ ਦੀ ਗਿਣਤੀ 56 ਮਿਲੀਅਨ ਤੱਕ ਪਹੁੰਚ ਗਈ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ