ਧੋਨੀ ਨੇ ਮਨਾਇਆ 37ਵਾਂ ਜਨਮ ਦਿਨ

ਸਾਕਸ਼ੀ ਵੀ ਬਣੀ ਸਾਕਸ਼ੀ | Mahendra Singh Dhoni

ਨਵੀਂ ਦਿੱਲੀ, (ਏਜੰਸੀ)। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ 7 ਜੁਲਾਈ ਨੂੰ 37 ਸਾਲ ਦੇ ਹੋ ਗਏ ਧੋਨੀ ਫਿਲਹਾਲ ਭਾਰਤੀ ਟੀਮ ਦੇ ਨਾਲ ਇੰਗਲੈਂਡ ਦੌਰੇ ‘ਤੇ ਹਨ ਇੰਗਲੈਂਡ ਵਿਰੁੱਧ ਦੂਸਰੇ ਟੀ20 ਤੋਂ ਬਾਅਦ ਜਿਵੇਂ ਹੀ ਘੜੀ ਦੀ ਸੂਈ 12 ‘ਤੇ ਪਹੁੰਚ, ਭਾਰਤੀ ਟੀਮ ਦੇ ਖਿਡਾਰੀਆਂ ਨੇ ਮਿਲ ਕੇ ਧੋਨੀ ਦਾ ਜਨਮਦਿਨ ਮਨਾਇਆ ਆਪਣੇ 37ਵੇਂ ਜਨਮਦਿਨ ‘ਤੇ ਧੋਨੀ ਨੇ ਦੋ-ਦੋ ਕੇਕ ਕੱਟ ਕੇ ਜਸ਼ਨ ਦੀ ਸ਼ੁਰੂਆਤ ਕੀਤੀ ਇਸ ਦੌਰਾਨ ਭਾਰਤੀ ਟੀਮ ਤੋਂ ਇਲਾਵਾ ਧੋਨੀ ਦੀ ਪਤਨੀ ਸਾਕਸ਼ੀ ਅਤੇ ਬੇਟੀ ਵੀ ਮੌਜ਼ੂਦ ਸਨ।

ਭਾਰਤੀ ਕ੍ਰਿਕਟ ‘ਚ 14 ਸਾਲ ਦਾ ਉਹਨਾਂ ਦਾ ਸਫ਼ਰ ਬੇਮਿਸਾਲ ਰਿਹਾ ਹੈ 7 ਜੁਲਾਈ, 1981 ਨੂੰ ਰਾਂਚੀ ‘ਚ ਪਾਨ ਸਿੰਘ ਦੇ ਘਰ ਜਨਮੇ ਧੋਨੀ ਬਚਪਨ ਤੋਂ ਹੀ ਖੇਡ ਦੇ ਮੈਦਾਨ ਵੱਲ ਖਿੱਚੇ ਗਏ ਧੋਨੀ ਦਾ ਜੂਨੀਅਰ ਕ੍ਰਿਕਟ ਤੋਂ ਬਿਹਾਰ ਕ੍ਰਿਕਟ ਟੀਮ, ਝਾਰਖੰਡ ਕ੍ਰਿਕਟ ਟੀਮ ਤੋਂ ਇੰਡੀਆ ਏ ਟੀਮ ਤੱਕ ਅਤੇ ਉੱਥੋਂ ਭਾਰਤੀ ਟੀਮ ਤੱਕ ਦਾ ਸਫ਼ਰ ਸਿਰਫ਼ 5-6 ਸਾਲ ‘ਚ ਪੂਰਾ ਹੋ ਗਿਆ ਉਹਨਾਂ 1998’ਚ ਜੂਨੀਅਰ ਕ੍ਰਿਕਟ ਦੀ ਸ਼ੁਰੂਆਤ ਕੀਤੀ ਅਤੇ ਦਸੰਬਰ 2004 ‘ਚ ਬੰਗਲਾਦੇਸ਼ ਵਿਰੁੱਧ ਇੱਕ ਰੋਜ਼ਾ ਮੈਚ ਦੇ ਰਾਹੀਂ ਆਪਣੇ ਅੰਤਰਰਾਸ਼ਟਰੀ ਕਰੀਅਰ ਦਾ ਆਗਾਜ਼ ਕਰ ਦਿੱਤਾ। (Mahendra Singh Dhoni)

ਆਈ.ਸੀ.ਸੀ. ਦੀਆਂ ਤਿੰਨੇ ਟਰਾਫ਼ੀਆਂ ‘ਤੇ ਕੀਤਾ ਹੈ ਕਬਜ਼ਾ ਧੋਨੀ ਨੇ | Mahendra Singh Dhoni

ਧੋਨੀ ਇਕਲੌਤੇ ਅਜਿਹੇ ਕਪਤਾਨ ਹਨ ਜਿੰਨ੍ਹਾਂ ਨੇ ਆਈ.ਸੀ.ਸੀ. ਦੀਆਂ ਤਿੰਨੇ ਵੱਡੀਆਂ ਟਰਾਫ਼ੀਆਂ ‘ਤੇ ਕਬਜ਼ਾ ਕੀਤਾ ਧੋਨੀ ਦੀ ਕਪਤਾਨੀ ‘ਚ ਭਾਰਤ ਆਈ.ਸੀ.ਸੀ. ਦੀ ਵਿਸ਼ਵ ਟੀ20 (2007), ਕ੍ਰਿਕਟ ਵਿਸ਼ਵ ਕੱਪ (2011) ਅਤੇ ਚੈਂਪਿਅੰਜ਼ ਟਰਾਫ਼ੀ (2013) ਦਾ ਖ਼ਿਤਾਬ ਜਿੱਤ ਚੁੱਕਾ ਹੈ ਧੋਨੀ ਦੁਨੀਆਂ ਭਰ ‘ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਕ੍ਰਿਕਟਰ ਰਹੇ ਹਨ ਟੈਸਟ ਤੋਂ ਦਸੰਬਰ 2014 ‘ਚ ਅਚਾਨਕ ਸੰਨਿਆਸ ਲੈਣ ਤੋਂ ਪਹਿਲਾਂ ਉਹਨਾਂ ਦੀ ਔਸਤ ਆਮਦਨੀ 150 ਤੋਂ 190 ਕਰੋੜ ਰੁਪਏ ਸਾਲਾਨਾ ਸੀ ਜਿਸ ਵਿੱਚ ਅਜੇ ਵੀ ਜ਼ਿਆਦਾ ਕਮੀ ਨਹੀਂ ਹੋਈ ਹੈ। (Mahendra Singh Dhoni)

ਟੈਸਟ ‘ਚ ਬੈਸਟ ਬਣਾਇਆ ਧੋਨੀ ਨੇ | Mahendra Singh Dhoni

ਧੋਨੀ ਨੇ 2008 ‘ਚ ਭਾਰਤੀ ਟੀਮ ਦੀ ਕਪਤਾਨੀ ਸੰਭਾਲੀ ਸੀ, ਧੋਨੀ ਨੇ ਨੌਜਵਾਨਾਂ ਨੂੰ ਮੌਕਾ ਦਿੱਤਾ ਅਤੇ ਭਵਿੱਖ ਦੇ ਮੱਦੇਨਜ਼ਰ ਟੀਮ ਦਾ ਨਿਰਮਾਣ ਕੀਤਾ ਅਤੇ ਇਹਨਾਂ ਚੁਣੋਤੀਆਂ ਦਾ ਸਾਹਮਣਾ ਕਰਦੇ ਹੋਏ ਭਾਰਤੀ ਟੀਮ ਨੂੰ ਇਤਿਹਾਸਕ ਪਲ ਦਿੱਤੇ ਭਾਰਤ ਨੇ ਧੋਨੀ ਦੀ ਕਪਤਾਨੀ ‘ਚ ਪਹਿਲੀ ਵਾਰ ਨੰਬਰ ਇੱਕ ਬਣਨ ਦਾ ਸਵਾਦ ਚਖ਼ਿਆ ਟੈਸਟ ਤੋਂ ਬਾਅਦ ਵਨਡੇ-ਟੀ20 ਕਪਤਾਨੀ ਨੂੰ ਕਿਹਾ ਅਲਵਿਦਾਸਾਲ 2014 ‘ਚ ਆਸਟਰੇਲੀਆਈ ਦੌਰੇ ‘ਤੇ ਟੈਸਟ ਕਪਤਾਨੀ ਛੱਡਣ ਵਾਲੇ ਮਹਿੰਦਰ ਸਿੰਘ ਧੋਨੀ ਨੇ ਸਾਲ 2017 ਦੀ ਸ਼ੁਰੂਆਤ ‘ਚ ਹੀ ਇੱਕ ਰੋਜ਼ਾ ਅਤੇ ਟੀ20 ਕਪਤਾਨੀ ਨੂੰ ਵੀ ਇਸ ਅੰਦਾਜ਼ ‘ਚ ਅਲ ਵਿਦਾ ਕਿਹਾ ਜਿਸ ਲਈ ਉਹ ਜਾਣੇ ਜਾਂਦੇ ਹਨ।