ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ’ਚ ਜਗਾਏ ਘਿਓ ਦੇ ਦੀਵੇ

arrival-of-revered-Guru-Ji

ਘਰਾਂ ਅਤੇ ਆਸ-ਪਾਸ ਚਲਾਇਆ ਸਫਾਈ ਅਭਿਆਨ (Revered Guru Ji)

  • ਖੁਸ਼ੀ ’ਚ ਸਾਧ-ਸੰਗਤ ਇੱਕ-ਦੂਜੇ ਨੂੰ ਦੇ ਰਹੀ ਹੈ ਵਧਾਈਆਂ

(ਸੱਚ ਕਹੂੰ ਨਿਊਜ਼) ਚੰਡੀਗੜ੍ਹ/ਨਵੀਂ ਦਿੱਲੀ। ਸੱਚੇ ਮੁਰਸ਼ਿਦੇ ਕਾਮਿਲ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Revered Guru Ji) ਦੇ ਆਗਮਨ ਨਾਲ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ’ਚ ਭਾਰੀ ਖੁਸ਼ੀ ਦਾ ਮਾਹੌਲ ਹੈ। ਸਾਧ-ਸੰਗਤ ਨੇ ਆਪਣੇ-ਆਪਣੇ ਘਰਾਂ ’ਚ ਘਿਓ ਦੇ ਦੀਵੇ ਜਗਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਡੇਰਾ ਸ਼ਰਧਾਲੂਆਂ ਨੇ ਦੱਸਿਆ ਕਿ 25 ਅਗਸਤ 2017 ਤੋਂ ਬਾਅਦ ਉਨ੍ਹਾਂ ਦੇ ਘਰੋਂ ਮੰਨੋ ਖੁਸ਼ੀਆਂ ਗਾਇਬ ਹੋ ਗਈਆਂ ਸਨ ਅਤੇ ਇਸ ਸਮੇਂ ਦੌਰਾਨ ਉਨ੍ਹਾਂ ਨੇ ਕੋਈ ਤਿਉਹਾਰ ਨਹੀਂ ਮਨਾਇਆ। ਹੁਣ ਪੂਜਨੀਕ ਗੁਰੂ ਜੀ ਦੇ ਆਗਮਨ ਨਾਲ ਉਨ੍ਹਾਂ ਨੂੰ ਬੇਹੱਦ ਜ਼ਿਆਦਾ ਖੁਸ਼ੀ ਹੋ ਰਹੀ ਹੈ, ਜਿਸ ਨੂੰ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ।

ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਆਪਣੇ ਘਰਾਂ ਦੀਆਂ ਕੰਧਾਂ ’ਤੇ ਲਗਭਗ ਸਾਢੇ ਚਾਰ ਸਾਲ ਦੇ ਲੰਮੇ ਸਮੇਂ ਬਾਅਦ ਪਹਿਲੀ ਵਾਰ ਦੀਵੇ ਜਗਾ ਕੇ ਖੁਸ਼ੀ ਪ੍ਰਗਟਾਉਂਦਿਆਂ ਇੱਕ-ਦੂਜੇ ਨੂੰ ਵਧਾਈਆਂ ਦਿੱਤੀਆਂ ਇਸ ਦੇ ਨਾਲ ਹੀ ਸਾਧ-ਸੰਗਤ ਨੇ ਆਪਣੇ ਘਰਾਂ ਅਤੇ ਆਸ-ਪਾਸ ਦੀ ਸਫਾਈ ਵੀ ਕੀਤੀ। ਹਰਿਆਣਾ ’ਚ ਸਰਸਾ ਤੋਂ ਕਸਤੂਰ ਇੰਸਾਂ, ਰਾਜੇਸ਼ ਇੰਸਾਂ, ਰਾਕੇਸ਼ ਧਵਨ ਇੰਸਾਂ, ਸੁਖਪਾਲ ਕੌਰ ਇੰਸਾਂ, ਜੀਂਦ ਤੋਂ ਕੁਲਦੀਪ ਇੰਸਾਂ, ਜਗਦੀਸ ਇੰਸਾਂ, ਮੁੰਨੀ ਇੰਸਾਂ, ਗੁਰੂਗ੍ਰਾਮ ਤੋਂ ਰਾਜਿੰਦਰ ਇੰਸਾਂ, ਸੰਦੀਪ ਇੰਸਾਂ, ਪੰਜਾਬ ਦੇ ਬਠਿੰਡਾ ਤੋਂ ਗੁਰਦੇਵ ਸਿੰਘ ਇੰਸਾਂ, ਸੁਖਨਾਮ ਇੰਸਾਂ,

ਸੁਖਜੀਤ ਮਾਨ ਇੰਸਾਂ, ਸੰਗਰੂਰ ਤੋਂ ਬਲਦੇਵ ਸਿੰਘ ਇੰਸਾਂ, ਭਵਾਨੀਗੜ੍ਹ ਤੋਂ ਸ਼ਿਵਪਾਲ ਇੰਸਾਂ, ਉੱਤਰ ਪ੍ਰਦੇਸ਼ ’ਚ ਮੇਰਠ ਤੋਂ ਰਕਮ ਸਿੰਘ ਇੰਸਾਂ, ਅਜੈ ਇੰਸਾਂ, ਸ਼ੁਭਮ ਇੰਸਾਂ, ਸ਼ਾਮਲੀ ਤੋਂ ਅਨੁਜ ਇੰਸਾਂ, ਰਵੀ ਇੰਸਾਂ, ਮੁਜੱਫਰਨਗਰ ਤੋਂ ਮੋਨੂੰ ਬੁਢਾਣਾ ਇੰਸਾਂ, ਅਮਿਤ ਤਿਆਗੀ ਇੰਸਾਂ, ਸਹਾਰਨਪੁਰ ਤੋਂ ਆਰਜੂ ਇੰਸਾਂ, ਰਿਸ਼ੀਪਾਲ ਇੰਸਾਂ, ਰੁੜਕੀ ਤੋਂ ਆਸ਼ੂ ਇੰਸਾਂ, ਦਿੱਲੀ ’ਚ ਗਾਂਧੀਨਗਰ ਤੋਂ ਮੋਹਿਤ ਇੰਸਾਂ, ਕਰੋਲ ਬਾਗ ਤੋਂ ਅਵਨੀਸ਼ ਇੰਸਾਂ ਸਮੇਤ ਡੇਰਾ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਪੂਜਨੀਕ ਗੁਰੂ ਜੀ (Revered Guru Ji) ਨੇ  ਨਾ ਸਿਰਫ ਸਾਡੀ ਜ਼ਿੰਦਗੀ ਸੰਵਾਰੀ ਸਗੋਂ ਜ਼ਿੰਦਗੀ ਜਿਉਣ ਦਾ ਸਹੀ ਢੰਗ ਵੀ ਸਿਖਾਇਆ। ਅਸੀਂ ਪੂਜਨੀਕ ਗੁਰੂ ਜੀ ਦੇ ਉਪਕਾਰਾਂ ਦਾ ਦੇਣ ਨਹੀਂ ਦੇ ਸਕਦੇ।

ਖੁਸ਼ੀ ’ਚ ਸਾਧ-ਸੰਗਤ ਇੱਕ-ਦੂਜੇ ਨੂੰ ਦੇ ਰਹੀ ਹੈ ਵਧਾਈਆਂ

ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ (Revered Guru Ji) ’ਤੇ ਸਾਡਾ ਵਿਸ਼ਵਾਸ ਅਟੁੱਟ ਸੀ, ਹੈ ਅਤੇ ਹਮੇਸ਼ਾ ਅਟੁੱਟ ਰਹੇਗਾ ਪੂਜਨੀਕ ਗੁਰੂ ਜੀ ਨੇ ਹਮੇਸ਼ਾ ਸਮਾਜ ਦਾ ਭਲਾ ਕੀਤਾ ਅਤੇ ਪੂਰੀ ਸਾਧ-ਸੰਗਤ ਨੂੰ ਮਾਨਵਤਾ ਭਲਾਈ ਦੇ 138 ਕਾਰਜਾਂ ਨੂੰ ਤੇਜ਼ ਰਫ਼ਤਾਰ ਨਾਲ ਅੱਗੇ ਵਧਾਉਣ ਦਾ ਸੱਦਾ ਦਿੱਤਾ ਹੈ।

ਕਸਤੂਰ ਇੰਸਾਂ ਨੇ ਕਿਹਾ ਕਿ ਕੋਰੋਨਾ ਦੇ ਉਸ ਭਿਆਨਕ ਦੌਰ ’ਚ ਜਦੋਂ ਲੋਕ ਘਰਾਂ ’ਚੋਂ ਬਾਹਰ ਝਾਂਕਣ ਤੱਕ ਤੋਂ ਡਰ ਰਹੇ ਸਨ ਉਦੋਂ ਪੂਜਨੀਕ ਗੁਰੂ ਜੀ ਨੇ ਰੂਹਾਨੀ ਚਿੱਠੀਆਂ ਰਾਹੀਂ ਨਾ ਸਿਰਫ ਇਸ ਮਹਾਂ ਬਿਮਾਰੀ ਤੋਂ ਬਚਾਅ ਲਈ ਟਿੱਪਸ ਦਿੱਤੇ ਸਗੋਂ ਸਾਧ-ਸੰਗਤ ਨੂੰ ਘਰਾਂ ’ਚ ਕੈਦ ਜ਼ਰੂਰਤਮੰਦ ਲੋਕਾਂ ਦੀ ਮੱਦਦ ਦਾ ਸੱਦਾ ਦਿੱਤਾ, ਜਿਸ ’ਤੇ ਚਲਦਿਆਂ ਸਾਧ-ਸੰਗਤ ਨੇ ਹਜ਼ਾਰਾਂ ਮਜ਼ਬੂਰ ਲੋਕਾਂ ਦੇ ਘਰਾਂ ’ਚ ਰਾਸ਼ਨ ਅਤੇ ਦਵਾਈਆਂ ਸਮੇਤ ਜ਼ਰੂਰਤ ਦਾ ਘਰੇਲੂ ਸਮਾਨ ਮੁਹੱਈਆ ਕਰਵਾਇਆ।

ਇਸ ਦੇ ਨਾਲ-ਨਾਲ ਪਿੰਡਾਂ-ਸ਼ਹਿਰਾਂ ਦੇ ਗਲੀ-ਮੁਹੱਲਿਆਂ, ਧਾਰਮਿਕ ਸਥਾਨਾਂ, ਸਰਵਜਨਿਕ ਦਫ਼ਤਰਾਂ ਸਮੇਤ ਹੋਰ ਸੰਸਥਾਨਾਂ ਨੂੰ ਸੈਨੇਟਾਈਜ਼ ਕੀਤਾ ਜ਼ਰੂਰਤਮੰਦ ਲੋਕਾਂ ਨੂੰ ਮਾਸਕ ਵੰਡੇ ਅਤੇ ਕੋਰੋਨਾ ਤੋਂ ਬਚਾਅ ਲਈ ਜਾਗਰੂਕ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ