ਡਿੱਗੂ-ਡਿੱਗੂ ਕਰਦੀ ਛੱਤ ਥੱਲੇ ਹਰ ਸਮੇਂ ਡਰ-ਡਰ ਕੱਟਦੇ ਸਨ ਰਾਤਾਂ, ਮੁਕਾਇਆ ਫਿਕਰ

Welfare work

ਡੇਰਾ ਸਰਧਾਲੂਆਂ ਨੇ ਗਰੀਬ ਦਾ ਬਣਾਇਆ ਘਰ | Welfare work

  • ਇੱਕ ਮਾਲਾ ‘ਚ ਪਰੋਏ ਨੇ ਡੇਰਾ ਸ਼ਰਧਾਲੂ : ਬਲਾਕ ਜਿ਼ੰਮੇਵਾਰ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾ ਦਾ ਪ੍ਰਮਾਣ ਪੇਸ਼ ਕਰਦਿਆਂ ਬਲਾਕ ਸੁਨਾਮ ਦੀ ਸਾਧ-ਸੰਗਤ ਨੇ ਬਲਾਕ ਦੇ ਪਿੰਡ ਰਾਮਗੜ੍ਹ ਜਵੰਦਾ ਦੇ ਰਹਿਨ ਵਾਲੇ ਮਾਤਾ ਅਮਰਜੀਤ ਕੌਰ ਪਤਨੀ ਸੈਸੀ ਸਿੰਘ ਨੂੰ ਮਕਾਨ ਬਣਾ ਕੇ ਦਿੱਤਾ ਹੈ। (Welfare work)

ਬਲਾਕ ਕਮੇਟੀ ਮੁਤਾਬਕ ਮਾਤਾ ਅਮਰਜੀਤ ਕੌਰ ਪਤਨੀ ਸੈਸੀ ਸਿੰਘ ਆਪਣਾ ਮਕਾਨ ਬਣਾਉਣ ਤੋਂ ਅਸਮਰਥ ਸੀ ਅਤੇ ਉਹਨਾਂ ਦਾ ਮਕਾਨ ਬਹੁਤ ਹੀ ਖਸਤਾ ਹਾਲਤ ਵਿੱਚ ਸੀ ਮੀਂਹ ਕਣੀ ਦੇ ਵਿਚ ਹਮੇਸ਼ਾ ਹੀ ਛੱਤ ਚੋਂਦੀ ਰਹਿੰਦੀ ਸੀ ਹਰ ਸਮੇਂ ਮਕਾਨ ਡਿੱਗੂ-ਡਿੱਗੂ ਕਰਦਾ ਸੀ ਉਕਤ ਮਾਤਾ ਤੇ ਉਸ ਦਾ ਪਤੀ ਬਹੁਤ ਔਖੀ ਜਿੰਦਗੀ ਬਤੀਤ ਕਰ ਰਹੇ ਸਨ, ਜਿਉਂ ਹੀ ਇਸ ਬਾਰੇ ਏਰੀਏ ਦੇ ਜ਼ਿੰਮੇਵਾਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਇਸ ਸਬੰਧੀ ਸੂਚਨਾ ਬਲਾਕ ਕਮੇਟੀ ਨੂੰ ਦਿੱਤੀ, ਜਿਨ੍ਹਾਂ ਵਿਚਾਰ ਕਰਕੇ ਪਰਿਵਾਰ ਨੂੰ ਮਕਾਨ ਬਣਾ ਕੇ ਦੇਣ ਦਾ ਫੈਸਲਾ ਲਿਆ।

ਸੁਨਾਮ ਬਲਾਕ ਵੱਲੋਂ 26ਵਾਂ ਮਕਾਨ ਬਣਾ ਕੇ ਲੋੜਵੰਦ ਪਰਿਵਾਰ ਨੂੰ ਸੌਂਪਿਆ

ਜ਼ਿੰਮੇਵਾਰਾਂ ਦੇ ਦੱਸਣ ਅਨੁਸਾਰ ਮਕਾਨ ਬਣਾਉਣ ਦੀ ਸੇਵਾ ‘ਚ ਬਲਾਕ ਦੇ ਵੱਖ-ਵੱਖ ਪਿੰਡਾਂ ਤੋਂ ਇਲਾਵਾ ਸ਼ਹਿਰ ਦੀ ਸਾਧ-ਸੰਗਤ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ ਤੇ ਕੁਝ ਹੀ ਸਮੇਂ ਵਿਚ ਮਕਾਨ ਬਣਾ ਕੇ ਪਰਿਵਾਰ ਨੂੰ ਸੌਂਪ ਦਿੱਤਾ। ਬਲਾਕ ਕਮੇਟੀ ਦੇ ਦੱਸਣ ਮੁਤਾਬਕ ਸੁਨਾਮ ਬਲਾਕ ਵੱਲੋਂ ਹੁਣ ਤੱਕ ਲੋੜਵੰਦ ਪਰਿਵਾਰਾਂ ਨੂੰ 25 ਮਕਾਨ ਬਣਾ ਕੇ ਦਿੱਤੇ ਜਾ ਚੁੱਕੇ ਹਨ ਅਤੇ ਇਹ 26ਵਾਂ ਮਕਾਨ ਬਣਾ ਕੇ ਲੋੜਵੰਦ ਪਰਿਵਾਰ ਨੂੰ ਸੌਂਪਿਆ ਜਾ ਰਿਹਾ ਹੈ।

ਇਸ ਮੌਕੇ 85 ਮੈਂਬਰ ਸਹਿਦੇਵ ਇੰਸਾਂ, 85 ਮੈਂਬਰ ਗਗਨਦੀਪ ਇੰਸਾਂ, ਬਲਾਕ ਪ੍ਰੇਮੀ ਸੇਵਕ ਰਣਜੀਤ ਇੰਸਾਂ, ਪਿੰਡ ਪ੍ਰੇਮੀ ਸੇਵਕ ਬੀਰਬਲ ਇੰਸਾਂ, ਸਵਰਨਾ ਇੰਸਾਂ, ਚਮਕੌਰ ਇੰਸਾਂ, ਬਲਵੀਰ ਇੰਸਾਂ, ਕਾਲੂ ਇੰਸਾਂ, ਅੰਮਿ੍ਰਤ ਇੰਸਾਂ, ਹਰਵਿੰਦਰ ਸਰਪੰਚ, ਹਰਜਸ ਇੰਸਾਂ, ਬਲਵੀਰ ਮਿਸਤਰੀ, ਵਿਕਰਮਜੀਤ ਸਿੰਘ, ਜਗਰੂਪ ਸਿੰਘ, ਮੇਲਾ ਸਿੰਘ, ਸੀਰਾ ਸਿੰਘ, ਅਮਰਜੀਤ ਕੌਰ, ਵੀਰਪਾਲ ਕੌਰ, ਮਨਜੀਤ ਕੌਰ, ਕੁਲਵੰਤ ਕੌਰ, ਸੁਖਪਾਲ ਕੌਰ, ਕੁਲਦੀਪ ਕੌਰ, ਗੁਰਪ੍ਰੀਤ ਕੌਰ, ਮੱਖਣ ਕੌਰ, ਪਰਮਜੀਤ ਕੌਰ, ਸੰਦੀਪ ਕੌਰ ਆਦਿ ਅਤੇ ਹੋਰ ਸੇਵਾਦਾਰ ਵੀਰ ਤੇ ਭੈਣਾਂ ਹਾਜ਼ਰ ਸਨ।

ਉਪਕਾਰ ਦਾ ਰਿਣ ਉਤਾਰਨਾ ਮੁਸ਼ਕਿਲ : ਅਮਰਜੀਤ ਕੌਰ

ਮਾਤਾ ਅਮਰਜੀਤ ਕੌਰ ਨੇ ਭਰੇ ਮਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਪਤੀ ਨਾਲ ਡਿੱਗੂ ਡਿੱਗੂ ਕਰਦੀ ਛੱਤ ਥੱਲੇ ਰਹਿੰਦੇ ਸਨ ਉਹਨਾਂ ਨੂੰ ਹਰ ਸਮੇਂ ਇਹੀ ਡਰ ਲੱਗਿਆ ਰਹਿੰਦਾ ਸੀ ਕੇ ਕਿਸੇ ਸਮੇਂ ਵੀ ਉਹ ਛੱਤ ਡਿਗ ਸਕਦੀ ਸੀ, ਮਾਤਾ ਨੇ ਦੱਸਿਆ ਕੇ ਉਹਨਾਂ ਦਾ ਸਮਾਂ ਬਹੁਤ ਔਖਾ ਨਿਕਲ ਰਿਹਾ ਸੀ, ਮਾਤਾ ਨੇ ਅੱਗੇ ਕਿਹਾ ਕਿ ਉਹ ਮਕਾਨ ਦੀ ਛੱਤ ਵੀ ਬਦਲਣ ‘ਚ ਅਸਮਰਥ ਸੀ। ਉਨ੍ਹਾਂ ਦਾ ਫਿਕਰ ਉਸ ਸਮੇਂ ਮੁੱਕ ਗਿਆ ਜਦੋਂ ਡੇਰਾ ਪ੍ਰੇਮੀਆਂ ਨੇ ਉਨ੍ਹਾਂ ਨੂੰ ਪੂਰਾ ਮਕਾਨ ਬਣਾ ਕੇ ਦਿਤਾ ਹੈ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ਤਹਿਤ ਸਾਧ-ਸੰਗਤ ਵੱਲੋਂ ਕੀਤੇ ਗਏ ਉਪਕਾਰ ਦਾ ਰਿਣ ਉਤਾਰਨਾ ਮੁਸ਼ਕਲ ਹੈ।

ਇੱਕ ਮਾਲਾ ‘ਚ ਪਰੋਏ ਨੇ ਡੇਰਾ ਸ਼ਰਧਾਲੂ : ਬਲਾਕ ਜਿ਼ੰਮੇਵਾਰ

ਇਸ ਮੌਕੇ ਬਲਾਕ ਦੇ ਜੁੰਮੇਵਾਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸਮਾਜ ਅੰਦਰ ਕਿਤੇ ਵੀ ਮਾਨਵਤਾ ਭਲਾਈ ਕਾਰਜਾਂ ਲਈ ਹਰ ਸਮੇਂ ਤਿਆਰ ਰਹਿੰਦੇ ਹਨ ਅਤੇ ਡੇਰਾ ਸ਼ਰਧਾਲੂ ਇਕ ਮਾਲਾ ਵਿੱਚ ਪਰੋਏ ਹੋਏ ਹਨ, ਸਾਰੇ ਮਿਲ ਕੇ ਸਮਾਜ ਸੇਵੀ ਕੰਮ ਲਈ ਆ ਖੜੇ ਹੋ ਜਾਂਦੇ ਹਨ। ਉਨ੍ਹਾਂ ਅੱਗੇ ਕਿਹਾ ਕੇ ਇਹ ਪਰਿਵਾਰ ਦਾ ਮਕਾਨ ਬਹੁਤ ਖਾਸਤਾ ਹਾਲਤ ਵਿਚ ਸੀ ਹੁਣ ਇਹ ਨਵਾਂ ਮਕਾਨ ਬਣਾ ਕੇ ਪਰਿਵਾਰ ਦਾ ਫਿਕਰ ਮੁੱਕਾ ਦਿਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ਅਨੁਸਾਰ ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ ਜੋ ਸਭਨਾਂ ਨੂੰ ਆਪਸ ‘ਚ ਰਲ ਮਿਲ ਕੇ ਰਹਿਣ ਤੇ ਇੱਕ ਦੂਜੇ ਦੀ ਮਦਦ ਕਰਨਾ ਸਿਖਾਉਂਦਾ ਹੈ ਇਸ ਸਿੱਖਿਆ ਤੇ ਡੇਰਾ ਸ਼ਰਧਾਲੂ ਦ੍ਰਿੜਤਾ ਨਾਲ ਪਹਿਰਾ ਦੇ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ