Punjab ਸਮੇਤ 7 ਸੂਬਿਆਂ ’ਚ ਸੰਘਣੀ ਧੁੰਦ ਦਾ ਕਹਿਰ, ਜਾਣੋ ਇਸ ਦਿਨ ਪਵੇਗਾ ਮੀਂਹ

Weather Update

ਸੀਤ ਲਹਿਰ ਨੇ ਛੇੜੀ ਕੰਬਣੀ | Weather Update

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਪੰਜਾਬ ਦੇ ਹੋਰ 7 ਸੂਬੇ ਕੜਾਕੇ ਦੀ ਠੰਡ ਦੀ ਲਪੇਟ ’ਚ ਹਨ। ਪੰਜਾਬ ’ਚ ਸੰਘਣੀ ਧੁੰਦ ਨਾਲ ਸੀਤ ਲਹਿਰ ਕਾਰਨ ਠੰਡ ’ਚ ਵਾਧਾ ਹੋ ਰਿਹਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ ’ਚ ਸੰਘਣੀ ਧੁੰਦ ਦੀ ਵਜ੍ਹਾ ਨਾਲ ਸਵੇਰੇ ਤਾਪਮਾਨ ਬਹੁਤ ਘੱਟ ਦਰਜ਼ ਕੀਤਾ ਗਿਆ। ਜਿਸ ਕਾਰਨ ਲਈ ਉਡਾਨਾਂ ਵੀ ਪ੍ਰਭਾਵਿਤ ਹੋਇਆਂ ਹਨ। ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ ਨੇ ਪੈਸੇਂਜਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀ ਉਡਾਣ ਦੀ ਪੁਸ਼ਟੀ ਹੋਣ ਤੋਂ ਬਾਅਦ ਹੀ ਏਅਰਪੋਰਟ ਆਉਣ। ਮੌਸਮ ਵਿਭਾਗ ਆਈਐੱਮਡੀ ਮੁਤਾਬਿਕ ਦਿੱਲੀ ਤੋਂ ਇਲਾਵਾ ਪੰਜਾਬ ਦੇ ਅੰਮ੍ਰਿਤਸਰ, ਉੱਤਰ ਪ੍ਰਦੇਸ਼ ਦੇ ਆਗਰਾ, ਰਾਜ਼ਸਥਾਨ ਦੇ ਜੈਸਲਮੇਰ ’ਚ ਤਾਪਮਾਨ ਬਹੁਤ ਘੱਟ ਦਰਜ਼ ਕੀਤਾ ਗਿਆ ਹੈ। ਦਿੱਲੀ ਤੋਂ ਇਲਾਵਾ ਉਤਰ-ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਰਾਜ਼ਸਥਾਨ ਵੀ ਸੰਘਣੀ ਧੁੰਦ ਦੀ ਲਪੇਟ ’ਚ ਹੈ। (Weather Update)

ਇਹ ਵੀ ਪੜ੍ਹੋ : ਤੁਹਾਡੇ ਬੇਟੇ ਨੇ ‘ਕਤਲ’ ਕਰ ਦਿੱਤਾ ਹੈ…ਕੀ ਤੁਹਾਡੇ ਕੋਲ ਆਈ ਹੈ ਪੁਲਿਸ ਦੀ ਅਜਿਹੀ ਕਾਲ…ਜੇਕਰ ਹਾਂ ਤਾਂ ਹੋ …

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਨਵੇਂ ਸਾਲ ’ਚ ਠੰਡ ਹੋਰ ਵੀ ਵੱਧ ਸਕਦੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 25 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਪੰਜਾਬ, ਹਰਿਆਣਾ, ਦਿੱਲੀ ਅਤੇ ਚੰਡੀਗੜ੍ਹ ’ਚ ਸੰਘਣੀ ਧੁੰਦ ਦਾ ਕਹਿਰ ਜਾਰੀ ਰਹੇਗਾ। ਇਸ ਦੇ ਨਾਲ ਹੀ ਜੇਕਰ ਹਰਿਆਣਾ ਅਤੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਸੂਬਿਆਂ ’ਚ ਕੋਲਡ ਵੇਬ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਾਲ ਦੇ ਆਖਿਰੀ ਦਿਨ ਭਾਵ 31 ਦਸੰਬਰ ਨੂੰ ਇੱਕ ਪੱਛਮੀ ਗੜਬੜੀ ਦੇ ਚੱਲਦੇ ਹੋਏ ਰਾਜ਼ਸਥਾਨ, ਮੱਧ-ਪ੍ਰਦੇਸ਼, ਉੱਤਰ-ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਤਮਿਲਨਾਡੂ ’ਚ ਬੱਦਲ ਛਾਏ ਰਹਿਣਗੇ ਅਤੇ ਇਸ ਨਾਲ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਇਸ ਦਾ ਅਸਰ 1 ਜਨਵਰੀ ਨੂੰ ਵੀ ਵੇਖਣ ਨੂੰ ਮਿਲ ਸਕਦਾ ਹੈ। ਇਸ ਲਈ ਸੰਭਾਵਨਾ ਹੈ ਕਿ ਇਸ ਵਾਰ ਨਵੇਂ ਸਾਲ ਦੀ ਸ਼ੁਰੂਆਤ ਮੀਂਹ ਨਾਲ ਹੋ ਸਕਦੀ ਹੈ। (Weather Update)