ਗਣਤੰਤਰ ਦਿਵਸ ਪਰੇਡ ਵਿੱਚ ਪੰਜਾਬ ਦੀ ਝਾਕੀ ਸ਼ਾਮਲ ਕਰਨ ਦੀ ਮੰਗ

Republic Day
ਤਰੁਣ ਬੰਦਾ ਖਤਰੀ ਸੂਬਾ ਕਾਰਜਕਾਰੀ ਪ੍ਰਧਾਨ ਖੱਤਰੀ ਮਹਾਸਭਾ ਪੰਜਾਬ।

ਪੰਜਾਬੀਆਂ ਦੇ ਹਿੱਤਾਂ ਦੇ ਮੁੱਦਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਖਲ ਅੰਦਾਜੀ ਕਰਨ : ਖੱਤਰੀ ਮਹਾਂਸਭਾ | Republic Day

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) 26 ਜਨਵਰੀ ਗਣਤੰਤਰ ਦਿਵਸ ਪਰੇਡ ਵਿੱਚ ਪੰਜਾਬ ਦੇ ਵਿਰਸੇ ਅਤੇ ਕੁਰਬਾਨੀਆਂ ਵਿਖਾਉਂਦੀ ਪੰਜਾਬ ਦੀ ਝਾਂਕੀ ਨੂੰ ਨਾਂ ਸ਼ਾਮਲ ਕਰਨ ਦੇਣ ਨਾਲ ਪੰਜਾਬੀਆਂ ਦੇ ਦਿਲ ਟੁੱਟਣਗੇ। ਪੰਜਾਬੀ ਵਿਰਸੇ ਅਤੇ ਦੇਸ਼ ਦੀ ਆਜ਼ਾਦੀ ਖਾਤਰ ਫਾਂਸੀ ਦੇ ਫੰਦੇ ਚੁੰਮਣ ਵਾਲੇ ਪੰਜਾਬ ਦੇ ਸ਼ਹੀਦਾਂ ਨਾਲ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮੇਸ਼ਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਤੇ ਪਹਿਰਾ ਦਿੱਤਾ ਹੈ ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੂਦ ਦਖਲ ਦੇ ਕੇ ਗਣਤੰਤਰ ਦਿਵਸ ਪਰੇਡ ਵਿੱਚ ਪੰਜਾਬ ਦੀ ਝਾਂਕੀ ਸ਼ਾਮਲ ਕਰਵਾਉਣ। (Republic Day)

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਖੱਤਰੀ ਮਹਾਂਸਭਾ ਪੰਜਾਬ ਦੇ ਪ੍ਰਦੇਸ਼ ਹਾਈਕਮਾਂਡ ਅਸ਼ੋਕ ਥਾਪਰ,ਪ੍ਰਦੇਸ਼ ਪ੍ਰਧਾਨ ਵਿਜੇ ਧੀਰ ਐਡਵੋਕੇਟ ,ਤਰੁਣ ਬੰਦਾ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਬੁਲਾਰਾ ਸੰਜੀਵ ਕੋਛੜ ਨੇ ਕੀਤਾ। ਖੱਤਰੀ ਮਹਾਂਸਭਾ ਪੰਜਾਬ ਦੇ ਪ੍ਰਧਾਨ ਵਿਜੇ ਧੀਰ ਐਡਵੋਕੇਟ ਅਤੇ ਹੋਰ ਆਗੂਆਂ ਨੇ ਕਿਹਾ ਕਿ ਜੇਕਰ ਕੌਮ ਦੇ ਸ਼ਹੀਦਾਂ ਸ਼ਹੀਦੇ ਆਜ਼ਮ ਭਗਤ ਸਿੰਘ, ਸ਼ਹੀਦੇ ਆਜ਼ਮ ਸੁਖਦੇਵ ਥਾਪਰ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਲਾਲਾ ਲਾਜਪਤ ਰਾਏ ਵਰਗੇ ਅਨੇਕਾਂ ਸ਼ਹੀਦ ਅਪਣੀਆਂ ਸ਼ਹਾਦਤਾਂ ਦੇ ਕੇ ਦੇਸ਼ ਨੂੰ ਅਜ਼ਾਦ ਨਾਂ ਕਰਵਾਉਂਦੇ ਤਾਂ ਫਿਰ ਸਾਡਾ ਦੇਸ਼ ਗਣਤੰਤਰ ਦਿਵਸ ਕਿਵੇਂ ਮਨਾ ਸਕਦਾ ਸੀ।

ਜੇਕਰ ਪਹਿਲਾਂ ਦੇਸ਼ ਆਜ਼ਾਦ ਹੋਇਆ ਇਸ ਉਪਰੰਤ ਹੀ ਗਣਤੰਤਰ ਬਣਿਆ। ਗਣਤੰਤਰ ਦਿਵਸ ਪਰੇਡ ਦੇਸ਼ਭਗਤੀ ਦੀਆਂ ਗਾਥਾਵਾਂ ਦਾ ਮੁਜਾਹਰਾ ਹੈ ਇਸ ਲਈ ਇਸ ਪਰੇਡ ਵਿਚੋਂ ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲਿਆਂ ਦੀਆਂ ਝਾਕੀਆਂ ਕਿਵੇਂ ਪਰੇਡ ਵਿਚੋਂ ਬਾਹਰ ਕੱਢੀਆਂ ਜਾ ਸਕਦੀਆਂ ਹਨ। ਖੱਤਰੀ ਮਹਾਂਸਭਾ ਪੰਜਾਬ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਜੇਕਰ ਪੰਜਾਬ ਦੀ ਝਾਂਕੀ ਵਿੱਚ ਕਿਸੇ ਸਿਆਸੀ ਆਗੂਆਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਹਨ ਤਾਂ ਉਨ੍ਹਾਂ ਸਿਆਸੀ ਆਗੂਆਂ ਦੀਆਂ ਫੋਟੋਆਂ ਹਟਾ ਕੇ ਪੰਜਾਬ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ, ਨਾਰੀ ਸ਼ਕਤੀ ਅਤੇ ਪੰਜਾਬ ਦੇ ਅਮੀਰ ਸੱਭਿਆਚਾਰ ਨੂੰ ਦਰਸਾਉਂਦੀ ਪੰਜਾਬ ਦੀ ਝਾਂਕੀ ਨੂੰ ਗਣਤੰਤਰ ਦਿਵਸ ਪਰੇਡ ਵਿੱਚ ਸ਼ਾਮਲ ਕੀਤਾ ਜਾਵੇ।