ਚਿੰਤਾਜਨਕ : ਪੰਜਾਬ ’ਚ ਵੀ ਡੇਲਟਾ ਪਲਸ ਵੈਰੀਅੰਟ ਦਾ ਕੇਸ ਮਿਲਿਆ, ਤੀਜੀ ਲਹਿਰ ਦਾ ਖਤਰਾ

ਪੰਜਾਬ ’ਚ ਵੀ ਡੇਲਟਾ ਪਲਸ ਵੈਰੀਅੰਟ ਦਾ ਕੇਸ ਮਿਲਿਆ, ਤੀਜੀ ਲਹਿਰ ਦਾ ਖਤਰਾ

ਨਵੀਂ ਦਿੱਲੀ । ਭਾਰਤ ’ਚ ਕੋਰੋਨਾ ਦੀ ਦੂਜੀ ਲਹਿਰ ਭਾਵੇਂ ਘਟ ਹੋ ਰਹੀ ਹੈ ਪਰ ਕੋਰੋਨਾ ਦੀ ਤੀਜੀ ਲਹਿਰ ਦਾ ਖਤਰਾ ਬਣਿਆ ਹੋਇਆ ਹੈ ਇਸ ਦਰਮਿਆਨ ਡੇਲਟਾ ਪਲਸ ਵੈਰੀਅੰਟ ਨੇ ਵੀ ਚਿੰਤਾ ਵਧਾ ਦਿੱਤੀ ਹੈ

ਇਸ ਦੇ ਮਾਮਲੇ ਮੱਧ ਪ੍ਰਦੇਸ਼, ਮਹਾਂਰਾਸ਼ਟਰ ਸਮੇਤ ਹੋਰ ਸੂਬਿਆਂ ’ਚ ਆ ਰਹੇ ਹਨ ਓਧਰ ਪੰਜਾਬ ’ਚ ਵੀ ਕੋਰੋਨਾ ਦਾ ਡੇਲਟਾ ਪਲਸ ਵੈਰੀਅੰਟ ਦਾ ਕੇਸ ਸਾਹਮਣੇ ਆਇਆ ਹੈ ਕਈ ਹੋਰ ਸੈਂਪਰ ਵੀ ਜੀਨੋਮ ਸੀਕਵੈਸਿੰਗ ਦੇ ਲਈ ਭੇਜੇ ਗਏ ਹਨ ਡੇਲਟਾ ਪਲਸ ਵੈਰੀਅੰਟ ਸਬੰਧੀ ਸਰਕਾਰੀ ਅਲਰਟ ਹੋ ਗਈ ਹੈ।

ਮਹਾਂਰਾਸ਼ਟਰ ’ਚ ਵੀ ਡੇਲਟਾ ਪਲਸ ਵੈਰੀਅੰਟ ਦੇ ਆਏ ਮਾਮਲੇ

ਮੱਧ ਪ੍ਰਦੇਸ਼ ਤੋਂ ਇਲਾਵਾ ਮਹਾਂਰਾਸ਼ਟਰ ’ਚ ਵੀ ਡੇਲਟਾ ਪਲਸ ਵੈਰੀਅੰਟ ਦੇ ਕਈ ਮਾਮਲੇ ਸਾਹਮਣੇ ਆਏ ਹਨ ਮਹਾਂਰਾਸ਼ਟਰ ਦੇ ਰਤਾਗਿਰੀ ’ਚ ਹੀ ਕੁੱਲ 9 ਮਾਮਲੇ ਦਰਜ ਕੀਤੇ ਗਏ ਹਾਲਾਂਕਿ ਇਹ ਮਾਮਲੇ ਬਿਨਾ ਲੱਛਣ ਵਾਲੇ ਹਨ ਜ਼ਿਕਰਯੋਗ ਹੈ

ਕਿ ਪੂਰੇ ਮਹਾਂਰਾਸ਼ਟਰ ’ਚ ਕਰੀਬ ਦੋ ਦਰਜਨ ਡੇਲਟਾ ਪਲਸ ਮਾਮਲੇ ਸਾਹਮਣੇ ਆ ਚੁੱਕੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।