ਡੇਰਾ ਸ਼ਰਧਾਲੂਆਂ ਕੁਝ ਘੰਟਿਆਂ ’ਚ ਬਣਾਇਆ ਨਵਾਂ ਮਕਾਨ

ਡੇਰਾ ਸ਼ਰਧਾਲੂਆਂ ਕੁਝ ਘੰਟਿਆਂ ’ਚ ਬਣਾਇਆ ਨਵਾਂ ਮਕਾਨ

ਮੇਰੀ ਮਜ਼ਬੂਰੀ ਤੇ ਹਾਲਾਤਾਂ ਨੂੰ ਸਿਰਫ਼ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਹੀ ਸਮਝਿਆ: ਗੁਰਮੇਲ ਕੌਰ

(ਸੁਰਿੰਦਰ ਮਿੱਤਲ) ਤਪਾ। ਵਿਧਵਾ ਗੁਰਮੇਲ ਕੌਰ ਤੇ ਉਸ ਦੀ ਧੀ ਨੂੰ ਹੁਣ ਆਪਣੇ ਖੰਡਰ ਘਰ ’ਚ ਰਹਿਣ ਦਾ ਕੋਈ ਡਰ ਨਹੀਂ ਰਿਹਾ ਕਿਉਂਕਿ ਉਨ੍ਹਾਂ ਦੇ ਖੰਡਰ ਘਰ ਨੂੰ ਡੇਰਾ ਸੱਚਾ ਸੌਦਾ ਸਰਸਾ ਦੀ ਇਕਾਈ ਬਲਾਕ ਤਪਾ/ਭਦੌੜ ਦੀ ਸਾਧ-ਸੰਗਤ ਨੇ ਕੁੱਝ ਘੰਟਿਆਂ ਵਿੱਚ ਹੀ ਨਵੀਂ ਤੇ ਨਰੋਈ ਦਿੱਖ ਦੇ ਦਿੱਤੀ ਹੈ, ਜਿਸ ਨੂੰ ਉਕਤ ਮਹਿਲਾ ਪੂਰੀ ਜ਼ਿੰਦਗੀ ਬਣਾਉਣ ਤੋਂ ਪੂਰੀ ਤਰ੍ਹਾਂ ਅਸਮਰੱਥ ਸੀ।

ਪ੍ਰਾਪਤ ਜਾਣਕਾਰੀ ਮੁਤਾਬਿਕ ਜ਼ਿਲ੍ਹਾ ਬਰਨਾਲਾ ਦੇ ਪਿੰਡ ਭੈਣੀ ਫੱਤਾ ਦੀ ਵਸਨੀਕ ਗੁਰਮੇਲ ਕੌਰ ਇੰਸਾਂ ਦੇ ਪਤੀ ਗਿਆਨ ਸਿੰਘ ਦੀ ਤਕਰੀਬਨ 15 ਕੁ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਜਿਸ ਤੋਂ ਬਾਅਦ ਗੁਰਮੇਲ ਕੌਰ ਪਿੰਡ ਅੰਦਰ ਲੋਕਾਂ ਦੇ ਘਰ ਗੋਹਾ-ਕੂੜੇ ਦਾ ਕੰਮ ਕਰਕੇ ਆਪਣੀਆਂ ਤੇ ਆਪਣੀ ਨੌਜਵਾਨ ਧੀ ਦੀਆਂ ਲੋੜਾਂ ਪੂਰੀਆਂ ਕਰ ਰਹੀ ਹੈ। ਮੌਜ਼ੂਦਾ ਸਮੇਂ ’ਚ ਮਾਂ-ਧੀ ਜਿਸ ਘਰ ਗੋਹਾ-ਕੂੜਾ ਚੁੱਕਣ ਦਾ ਕੰਮ ਕਰਦੀਆਂ ਹਨ ਉਨ੍ਹਾਂ ਦੇ ਹੀ ਇੱਕ ਸ਼ੈੱਡ ਹੇਠਾਂ ਦਿਨ ਗੁਜ਼ਾਰ ਰਹੀਆਂ ਸਨ ਕਿਉਂਕਿ ਇਸ ਦਾ ਆਪਣਾ ਘਰ ਬੇਹੱਦ ਪੁਰਾਣਾ ਹੋਣ ਕਾਰਨ ਕੁਝ ਸਾਲ ਪਹਿਲਾਂ ਖੰਡਰ ਦਾ ਰੂਪ ਧਾਰਨ ਕਰ ਚੁੱਕਾ ਸੀ, ਜਿਸ ਨੂੰ ਢਾਹ ਕੇ ਨਵੇਂ ਸਿਰੇ ਤੋਂ ਬਣਾਉਣਾ ਗੁਰਮੇਲ ਕੌਰ ਲਈ ਸੁਪਨਾ ਸੀ। ਪਰ ਉਨ੍ਹਾਂ ਦੇ ਨਵੇਂ ਤੇ ਨਰੋਏ ਮਕਾਨ ’ਚ ਰਹਿੰਦੀ ਜ਼ਿੰਦਗੀ ਬਤੀਤ ਕਰਨ ਦੇ ਸੁਪਨੇ ਨੂੰ ਡੇਰਾ ਸੱਚਾ ਸੌਦਾ ਸਰਸਾ ਦੇ ਬਲਾਕ ਤਪਾ-ਭਦੌੜ ਦੀ ਸਾਧ-ਸੰਗਤ ਵੱਲੋਂ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਹਾਨ ਤੇ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਦੀ ਯੋਗ ਤੇ ਸੁਚੱਜੀ ਅਗਵਾਈ ਹੇਠ ਮਾਤਰ ਕੁਝ ਘੰਟਿਆਂ ’ਚ ਹੀ ਪੂਰਾ ਕਰਕੇ ਇਨਸਾਨੀਅਤ ਦਾ ਫ਼ਰਜ ਨਿਭਾਇਆ ਹੈ।

ਇਹ ਵੀ ਪੜ੍ਹੋ : ਸਾਧ ਸੰਗਤ ਦੇ ਲਈ ਜ਼ਰੂਰੀ ਸੂਚਨਾ

ਪ੍ਰਾਪਤ ਵੇਰਵਿਆਂ ਮੁਤਾਬਕ ਬਲਾਕ ਤਪਾ/ਭਦੌੜ ਵੱਲੋਂ ‘ਆਸ਼ਿਆਨਾ’ ਮੁਹਿੰਮ ਤਹਿਤ ਬਣਾਇਆ ਗਿਆ ਇਹ ਮਕਾਨ ਪਿੰਡ ’ਚ ਪਹਿਲਾ ਤੇ ਬਲਾਕ ਦਾ 81ਵਾਂ ਮਕਾਨ ਹੈ। ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਸਰਸਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਮਾਨਵਤਾ ਭਲਾਈ ਦੇ 142 ਭਲਾਈ ਕਾਰਜ ਚਲਾ ਰੱਖੇ ਹਨ, ਜਿਸ ’ਤੇ ਸਾਧ-ਸੰਗਤ ਦਿ੍ਰੜ੍ਹਤਾ ਨਾਲ ਪਹਿਰਾ ਦੇ ਰਹੀ ਹੈ। ਇਨ੍ਹਾਂ ਵਿੱਚੋਂ ਹੀ ‘ਆਸ਼ਿਆਨਾ’ ਮੁਹਿੰਮ ਤਹਿਤ ਸਾਧ-ਸੰਗਤ ਲੋੜਵੰਦ ਪਰਿਵਾਰਾਂ ਦੇ ਮਕਾਨ ਬਣਾ ਕੇ ਆਪਣੇ ਮੁਰਸ਼ਿਦ-ਏ-ਕਾਮਿਲ ਦੇ ਬਚਨਾਂ ’ਤੇ ਫੁੱਲ ਚੜ੍ਹਾ ਰਹੀ ਹੈ, ਜਿਸ ਨਾਲ ਜਿੱਥੇ ਲੋੜਵੰਦਾਂ ਦੀ ਮੱਦਦ ਹੋ ਰਹੀ ਹੈ, ਉੱਥੇ ਹੀ ਆਪਸੀ ਭਾਈਚਾਰਕ ਸਾਂਝਾਂ ਵੀ ਮਜ਼ਬੂਤ ਹੋ ਰਹੀਆਂ ਹਨ।

ਜਾਣਕਾਰੀ ਮੁਤਾਬਕ ਗੁਰਮੇਲ ਕੌਰ ਵੱਲੋਂ ਆਪਣੇ ਮਕਾਨ ਨੂੰ ਬਣਵਾਉਣ ਲਈ ਪਿੰਡ ਇਕਾਈ ਦੇ ਜ਼ਿੰਮੇਵਾਰ ਕੋਲ ਪਹੁੰਚ ਕੀਤੀ ਗਈ ਸੀ, ਜਿਨ੍ਹਾਂ ਬਲਾਕ ਕਮੇਟੀ ’ਚ ਵਿਚਾਰ ਉਪਰੰਤ ਵਿਧਵਾ ਗੁਰਮੇਲ ਕੌਰ ਦੀ ਇੱਕੋ ਬੇਨਤੀ ’ਤੇ ਉਸ ਨੂੰ ਨਵਾਂ ਤੇ ਨਰੋਆ ਮਕਾਨ ਕੁੱਝ ਘੰਟਿਆਂ ’ਚ ਹੀ ਬਣਾ ਕੇ ਸੌਂਪ ਦਿੱਤਾ ਹੈ, ਜਿਸ ਨਾਲ ਗੁਰਮੇਲ ਕੌਰ ਤੇ ਉਸ ਦੀ ਧੀ ਨੂੰ ਮਕਾਨ ਬਣਾਉਣ ਦੀ ਚਿੰਤਾ ਮੁੱਕ ਗਈ ਹੈ।

ਇਸ ਮੌਕੇ ਮਿਸਤਰੀ ਗੁਰਮੇਲ ਸਿੰਘ ਢਿੱਲਵਾਂ, ਮਿਸਤਰੀ ਸੁਰਜੀਤ ਸਿੰਘ ਇੰਸਾਂ ਦਰਾਜ਼ ਤੋਂ ਇਲਾਵਾ ਲਾਭ ਸਿੰਘ ਭੈਣੀ ਫੱਤਾ, ਸਤਨਾਮ ਸਿੰਘ ਭੈਣੀ, ਲਖਵੀਰ ਸਿੰਘ ਧੌਲਾ, ਦਰਸ਼ਨ ਸਿੰਘ ਇੰਸਾਂ, ਪਾਲ ਸਿੰਘ ਪੱਖੋ, ਹਰੀ ਸਿੰਘ ਭੈਣੀ ਸਮੇਤ ਇੱਕ ਦਰਜਨ ਦੇ ਕਰੀਬ ਮਿਸਤਰੀਆਂ, ਸੇਵਾਦਾਰ ਭੈਣ- ਭਾਈਆਂ ਵੱਲੋਂ ਇਸ ਨੇਕ ਕਾਰਜ ’ਚ ਤਨ, ਮਨ ਤੇ ਧਨ ਨਾਲ ਸੇਵਾ ਕੀਤੀ ਗਈ। ਇਸ ਮੌਕੇ 25 ਮੈਂਬਰ ਬਸੰਤ ਰਾਮ ਇੰਸਾਂ, ਮਹਿੰਦਰ ਸਿੰਘ ਇੰਸਾਂ, ਰਾਕੇਸ਼ ਬਬਲੀ ਇੰਸਾਂ, ਬੱਗਾ ਸਿੰਘ ਇੰਸਾਂ, 15 ਮੈਂਬਰ ਸੁਖਵਿੰਦਰ ਇੰਸਾਂ, ਜਸਵੀਰ ਸਿੰਘ ਇੰਸਾਂ, ਜਗਦੀਸ਼ ਸਿੰਘ ਇੰਸਾਂ ਆਦਿ ਹਾਜ਼ਰ ਸਨ।

ਕਿਸੇ ਨੇ ਮੱਦਦ ਦਾ ਭਰੋਸਾ ਵੀ ਨਾ ਦਿੱਤਾ

ਵਿਧਵਾ ਗੁਰਮੇਲ ਕੌਰ ਨੇ ਆਪਣੀਆਂ ਨਮ ਅੱਖਾਂ ਪੂੰਝਦਿਆਂ ਦੱਸਿਆ ਕਿ ਉਸ ਨੇ ਪਿੰਡ ਦੀ ਪੰਚਾਇਤ, ਮੋਹਤਬਰਾਂ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਕੋਲ ਕਈ ਵਾਰ ਖੰਡਰ ਦੀ ਜਗ੍ਹਾ ਨਵਾਂ ਮਕਾਨ ਬਣਵਾਉਣ ਸਬੰਧੀ ਪਹੁੰਚ ਕੀਤੀ ਕਿਉਂਕਿ ਉਹ ਨਵਾਂ ਮਕਾਨ ਬਣਾਉਣ ਤੋਂ ਅਸਮਰੱਥ ਸੀ। ਕਿਸੇ ਨੇ ਵੀ ਉਨ੍ਹਾਂ ਨੂੰ ਮੱਦਦ ਕਰਨ ਦਾ ਭਰੋਸਾ ਤੱਕ ਵੀ ਨਾ ਦਿੱਤਾ ਪਰ ਡੇਰਾ ਸੱਚਾ ਸੌਦਾ ਸਰਸਾ ਦੇ ਸੇਵਾਦਾਰਾਂ ਨੇ ਉਨ੍ਹਾਂ ਦੀ ਪਹਿਲੀ ਬੇਨਤੀ ’ਤੇ ਹੀ ਉਨ੍ਹਾਂ ਦੀ ਮਜ਼ਬੂਰੀ ਤੇ ਹਾਲਾਤਾਂ ਨੂੰ ਸਮਝਿਆ, ਜਿਸ ਸਦਕਾ ਅੱਜ ਉਨ੍ਹਾਂ ਦਾ ਨਵੇਂ ਤੇ ਨਰੋਏ ਮਕਾਨ ਦਾ ਸੁਪਨਾ ਪੂਰਾ ਹੋ ਚੁੱਕਾ ਹੈ ਜੋ ਸਿਰਫ਼ ਤੇ ਸਿਰਫ਼ ਡੇਰਾ ਸੱਚਾ ਸੌਦਾ ਸਰਸਾ ਦੀ ਸਾਧ-ਸੰਗਤ ਕਰਕੇ ਹੀ ਸੰਭਵ ਹੋ ਸਕਿਆ ਹੈ, ਜਿਸ ਨਾਲ ਉਸ ਨੂੰ ਅਨੇਕਾਂ ਫ਼ਿਕਰਾਂ ਤੋਂ ਮੁਕਤੀ ਮਿਲ ਗਈ ਹੈ। ਉਨ੍ਹਾਂ ਪੂਜਨੀਕ ਗੁਰੂ ਜੀ ਨੂੰ ਨਮਨ ਕਰਦਿਆਂ ਸਮੂਹ ਸਾਧ-ਸੰਗਤ ਦਾ ਧੰਨਵਾਦ ਕੀਤਾ।

ਉੱਚੀ-ਸੁੱਚੀ ਪ੍ਰੇਰਣਾ ਪੂਜਨੀਕ ਗੁਰੂ ਜੀ ਪਾਸੋਂ ਮਿਲੀ

ਬਲਾਕ ਭੰਗੀਦਾਸ ਅਸ਼ੋਕ ਇੰਸਾਂ ਨੇ ਦੱਸਿਆ ਕਿ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਹਾਨ ਸਿੱਖਿਆਵਾਂ ’ਤੇ ਚੱਲਦਿਆਂ ਉਨ੍ਹਾਂ ਵੱਲੋਂ ਲੋੜਵੰਦਾਂ ਦੀ ਮੱਦਦ ਲਈ ਹਰ ਯਤਨ ਕੀਤਾ ਜਾ ਰਿਹਾ ਹੈ। ਇਸੇ ਤਹਿਤ ਹੀ ਪਿੰਡ ਭੈਣੀ ਫੱਤਾ ਵਿਖੇ ਪਹਿਲਾ ਅਤੇ ਬਲਾਕ ਦਾ 81ਵਾਂ ਮਕਾਨ ਬਣਾ ਕੇ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਲਾਈ ਕਾਰਜ ਕਰਨ ਦੀ ਉੱਚੀ- ਸੁੱਚੀ ਪ੍ਰੇਰਣਾ ਉਨ੍ਹਾਂ ਨੂੰ ਪੂਜਨੀਕ ਗੁਰੂ ਜੀ ਪਾਸੋਂ ਮਿਲੀ ਹੈ, ਜਿਸ ’ਤੇ ਉਹ ਰਹਿੰਦੀ ਜ਼ਿੰਦਗੀ ਪਹਿਰਾ ਦਿੰਦੇ ਰਹਿਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ