ਲਾਪਤਾ ਬੱਚੇ ਦੀ ਲਾਸ਼ 36 ਦਿਨ ਬਾਅਦ ਜ਼ਮੀਨ ਹੇਠਾਂ ਦੱਬੀ ਮਿਲੀ

Dead, Body, Missing, Child

ਇਲਾਕੇ ‘ਚ ਸੋਗ ਦੀ ਲਹਿਰ

ਅਬੋਹਰ (ਸੁਧੀਰ ਅਰੋੜਾ) ਨਵੀਂ ਆਬਾਦੀ ਨਿਵਾਸੀ ਤੇ ਫਾਇਨੈਂਸਰ ਬਲਜਿੰਦਰ ਦੇ ਪੁੱਤਰ ਅਰਮਾਨ ਦੇ ਲਾਪਤਾ ਹੋਣ ਦੀ ਗੁੱਥੀ ਆਖ਼ਿਰਕਾਰ ਉਸ ਸਮੇਂ 36 ਦਿਨਾਂ ਬਾਅਦ ਸੁਲਝ ਗਈ ਜਦੋਂ ਮਾਸੂਮ ਅਰਮਾਨ ਦੀ ਲਾਸ਼ ਮਲੋਟ ਰੋਡ ਓਵਰਬਰਿਜ ਦੇ ਕੌਲ ਸੜਕ ਕੰਢੇ ਜ਼ਮੀਨ ‘ਚ ਦੱਬੀ ਹੋਈ ਮਿਲੀ ਪੁਲਿਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ‘ਤੇ ਅੱਜ ਸਵੇਰੇ ਅਰਮਾਨ ਦੀ ਲਾਸ਼ ਨੂੰ ਨਰ ਸੇਵਾ ਨਰਾਇਣ ਸੇਵਾ ਕਮੇਟੀ ਦੇ ਸਹਿਯੋਗ ਨਾਲ ਐੱਸਡੀਐੱਮ ਪੂਨਮ ਸਿੰਘ,ਐੱਸਪੀ ਮਨਜੀਤ ਸਿੰਘ ਅਤੇ ਡੀਏਸਪੀ ਰਾਹੁਲ ਭਾਰਦਵਾਜ ਦੀ ਮੌਜੂਦਗੀ ਵਿੱਚ ਲਾਸ਼ ਨੂੰ ਬਾਹਰ ਕਢਵਾਇਆ ਲਾਸ਼ ਕਾਫ਼ੀ ਗਲੀ ਸੜੀ ਹੋਣ ਕਾਰਨ ਉਸ ਨੂੰ ਪੋਸਟਮਾਰਟਮ ਲਈ ਫਰੀਦਕੋਟ ਭੇਜਿਆ ਗਿਆ ਹੈ

ਇੱਧਰ ਇਸ ਘਟਨਾ ਦਾ ਪਤਾ ਲੱਗਣ ‘ਤੇ ਪੂਰੇ ਸ਼ਹਿਰ ਵਿੱਚ ਸੋਗ ਦੀ ਲਹਿਰ ਦੋੜ ਗਈ ਪੂਰੇ ਘਟਨਾਕਰਮ ਦਾ ਖੁਲਾਸਾ ਹੋਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਬੀਡੀਪੀਓ ਦਫ਼ਤਰ ਵਿੱਚ ਪ੍ਰੈਸ ਕਾਨਫਰੰਸ ਬੁਲਾਈ ਕਾਨਫਰੰਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 17 ਅਕਤੂਬਰ ਨੂੰ ਸੁਨੀਲ ਕੁਮਾਰ ਉਰਫ ਸ਼ੀਲੂ ਪੁੱਤਰ ਸੋਹਨ ਲਾਲ ਵਾਸੀ ਅਜੀਮਗੜ੍ਹ ਤੇ ਪਵਨ ਕੁਮਾਰ ਉਰਫ ਅੰਕੀ ਪੁੱਤਰ ਫੂਲ ਚੰਦ ਨਿਵਾਸੀ ਮਾਡਰਨ ਪਬਲਿਕ ਸਕੂਲ ਦੇ ਪਿੱਛੇ ਅਜੀਮਗੜ੍ਹ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ

17 ਅਕਤੂਬਰ ਦੀ ਰਾਤ ਮੁਲਜ਼ਮ ਸੁਨੀਲ ਕੁਮਾਰ  ਮੁੰਡੇ ਅਰਮਾਨ ਨੂੰ ਆਪਣੀ ਜਾਨ ਪਹਿਚਾਣ ਦਾ ਫਾਇਦਾ ਉਠਾਉਂਦੇ ਹੋਏ ਆਪਣੇ ਮੋਟਰਸਾਈਕਿਲ ‘ਤੇ ਬੈਠਾ ਕੇ ਸ਼ਹਿਰ ਵੱਲ ਲੈ ਗਿਆ ਸੀ, ਜਿੱਥੇ ਮੁਲਜ਼ਮ ਪਵਨ ਕੁਮਾਰ ਨੇ ਲੜਕੇ ਅਰਮਾਨ ਨੂੰ ਕਾਰ ਵਿੱਚ ਬੈਠਾਇਆ ਅਤੇ ਫਿਰ ਇਹ ਉਸ ਨੂੰ ਸੀਤੋ ਰੋਡ ‘ਤੇ ਇੱਕ ਕਿਰਾਏ ਦੇ ਮਕਾਨ ਵਿੱਚ ਲੈ ਗਏ ਅਤੇ ਉਸ ਨੂੰ ਬੰਦੀ ਬਣਾ ਕੇ ਉੱਥੇ ਉਸ ਦੀ ਫੋਟੋ ਅਤੇ ਵੀਡੀਓ ਬਣਾਉਂਦੇ ਹੋਏ ਉਸ ਤੋਂ ਕੁਝ ਕਾਗਜਾਂ ‘ਤੇ ਹਸਤਾਖਰ ਕਰਵਾਏ ਅਤੇ ਬਾਅਦ ਵਿੱਚ ਫੜੇ ਜਾਣ ਦੇ ਡਰ ਤੋਂ 19-20 ਅਕਤੂਬਰ ਦੀ ਰਾਤ ਇਨ੍ਹਾਂ ਨੇ ਅਰਮਾਨ ਨੂੰ ਗਲਾ ਘੋਟ ਕੇ ਮਾਰ ਦਿੱਤਾ ਤੇ ਉਸਦੀ ਲਾਸ਼ ਨੂੰ ਮਲੋਟ ਰੋਡ ਫਲਾਈ ਓਵਰ ਦੇ ਹੇਠਾਂ ਖਾਲੀ ਪਈ ਕਲੋਨੀ ਦੀਆਂ ਝਾੜੀਆਂ ਵਿੱਚ ਟੋਇਆ ਪੁੱਟ ਕੇ ਦੱਬ ਦਿੱਤਾ ਉਨ੍ਹਾਂ ਦੱਸਿਆ ਕਿ 3 ਨਵੰਬਰ ਨੂੰ ਅਰਮਾਨ ਸੰਧੂ ਦੇ ਪਿਤਾ ਬਲਜਿੰਦਰ ਸਿੰਘ ਸੰਧੂ ਨੂੰ ਉਸ ਦੇ ਬੇਟੇ ਨੂੰ ਛੱਡਣ ਦੀ ਐਵਜ ਵਿੱਚ ਉਕਤ ਵਿਅਕਤੀਆਂ ਦੁਆਰਾ ਮੰਗੀ ਗਈ 2 ਕਰੋੜ ਦੀ ਫਿਰੋਤੀ ਸਬੰਧੀ ਇੱਕ ਖ਼ਤ ਪ੍ਰਾਪਤ ਹੋਇਆ

Armaan

ਇਸ ਦੇ ਲਈ ਦੋਸ਼ੀਆਂ ਨੇ ਇੱਕ ਫੇਸਬੁਕ ਆਈਡੀ ਦਾ ਇਸਤੇਮਾਲ ਕੀਤਾ ਪੁਲਿਸ ਦੁਆਰਾ ਕੀਤੀ ਗਈ ਟੇਕਨਿਕਲ ਜਾਂਚ ਪਡਤਾਲ ਦੇ ਦੌਰਾਨ ਸ਼ੱਕ  ਦੇ ਘੇਰੇ ਵਿੱਚ ਆਏ ਸੁਨੀਲ ਕੁਮਾਰ ਦੇ ਬਾਰੇ ਵਿੱਚ ਪੁਲਿਸ ਨੂੰ ਜਦੋਂ 21 ਨਵੰਬਰ ਨੂੰ ਜਦੋਂ ਬਲਜਿੰਦਰ ਤੋਂ ਇਹ ਪਤਾ ਚਲਿਆ ਕਿ ਉਸਦਾ ਸੁਨੀਲ ਦੇ ਨਾਲ 30-35 ਲੱਖ ਰੁਪਏ ਦਾ ਲੈਣ-ਦੇਣ ਹੈ ਤਾਂ ਉਨ੍ਹਾਂ ਸ਼ੱਕ ਦੇ ਆਧਾਰ ‘ਤੇ ਸੁਨੀਲ ਕੁਮਾਰ ਨੂੰ ਕਾਬੂ ਕਰਨ ਲਈ ਅਬੋਹਰ ਸਬਡਿਵੀਜਨ ਐਰਿਆ ਵਿੱਚ ਨਾਕਾਬੰਦੀ ਕਰਵਾਈ 22 ਨਵੰਬਰ ਦੀ ਰਾਤ ਸੀਆਈਏ ਸਟਾਫ਼ ਫਾਜਿਲਕਾ ਦੇ ਇੰਸਪੈਕਟਰ ਜਗਦੀਸ਼ ਕੁਮਾਰ ਨੇ ਆਲਮਗੜ੍ਹ ਚੌਂਕ ਦੇ ਨਜ਼ਦੀਕ ਉਕਤ ਸੁਨੀਲ ਕੁਮਾਰ ਤੇ ਪਵਨ ਕੁਮਾਰ ਨੂੰ ਇੱਕ ਆਲਟੋ ਗੱਡੀ ਤੋਂ ਕਾਬੂ ਕਰ ਕੇ ਕਾਰ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਮੋਬਾਈਲ ਫੋਨ ਬਰਾਮਦ ਹੋਇਆ,ਜਿਸਨੂੰ ਚੈਕ ਕਰਣ ਤੇ ਫੇਸਬੁਕ ਆਈਡੀ ਤੇ ਅਰਾਮਾਨ ਦੀ ਫੋਟੋ, ਵੀਡੀਓ ਤੇ ਫਿਰੋਤੀ ਮੰਗਣ ਲਈ ਕੀਤੀ ਗਈ ਚੈਟ ਪਾਈ ਗਈ ਜਦੋਂ ਉਨ੍ਹਾਂ ਸੁਨੀਲ ਅਤੇ ਪਵਨ ਤੋਂ ਸੱਖਤੀ ਨਾਲ ਪੁੱਛਗਿਛ ਕੀਤੀ ਤਾਂ ਉਨ੍ਹਾਂ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਐੱਸਐੱਸਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਸ ਕਿਡਨੈਪਿੰਗ ਦੀ ਪੂਰੀ ਪਲਾਨਿੰਗ ਇੱਕ ਮਹੀਨਾ ਪਹਿਲਾਂ ਹੀ ਮੁਲਜ਼ਮਾਂ ਦੁਆਰਾ ਕਰ ਲਈ ਗਈ ਸੀ ਇਨ੍ਹਾਂ ਮੁਲਜ਼ਮਾਂ ਨੇ ਮ੍ਰਿਤਕ ਦੇ ਵਾਰਿਸਾਂ ਨਾਲ ਧਰਨੇ ਪ੍ਰਦਸ਼ਰਨਾਂ ਵਿੱਚ ਵੀ ਪੂਰੀ ਭੂਮਿਕਾ ਨਿਭਾਈ ਤਾਂ ਕਿ ਕਿਸੇ ਨੂੰ ਉਨ੍ਹਾਂ ‘ਤੇ ਸ਼ੱਕ ਨਾ ਹੋਵੇ

ਸੋਗ ਵਜੋਂ ਅੱਜ ਸਕੂਲ ਰਹਿਣਗੇ ਬੰਦ

ਇਸ ਘਟਨਾ ਤੋਂ ਬਾਅਦ ਰਾਸਾ ਦੇ ਅਹੁਦੇਦਾਰਾਂ ਨੇ ਡੂੰਘਾ ਸੋਗ ਪ੍ਰਗਟ ਕਰਦੇ ਹੋਏ 23 ਨਵੰਬਰ ਨੂੰ ਸੋਗ ਵਜੋਂ ਸਾਰੇ ਸਕੂਲ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ ਉਥੇ ਹੀ ਫਾਇਨੈਂਸਰ ਐਸੋਸਿਏਸ਼ਨ ਦੇ ਅਹੁਦੇਦਾਰਾਂ ਨੇ ਵੀ ਇਸ ਦੁਖਦ ਘਟਨਾ ਤੇ ਸੋਗ ਜਤਾਉਂਦੇ ਹੋਏ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।