ਸਾਬਕਾ ਸਰਪੰਚ ਦੇ ਕਤਲ ‘ਚ ਨਾਮਜ਼ਦ ਲੋਕੇਸ਼ ਗੋਦਾਰਾ ਨੇ ਕੀਤਾ ਆਤਮ ਸਮੱਰਪਣ

Lokesh Godara, Surrenders, Murder, Sarpanch

ਅਬੋਹਰ(ਸੁਧੀਰ ਅਰੋੜਾ) ਪਿਛਲੇ ਦਿਨੀਂ ਪਿੰਡ ਖੂਈਆਂ ਸਰਵਰ ਦੇ ਪੈਲੇਸ ਵਿੱਚ ਪਿੰਡ ਹਰਿਪੁਰਾ ਨਿਵਾਸੀ ਪੰਚ ਲੋਕੇਸ਼ ਗੋਦਾਰਾ ਦੁਆਰਾ ਪਿੰਡ ਹਰਿਪੁਰਾ ਦੇ ਸਾਬਕਾ ਸਰਪੰਚ ਨੂੰ ਪੁਰਾਣੀ ਰੰਜਸ਼ ਦੇ ਚਲਦੇ ਗੋਲੀ ਮਾਰਕੇ ਉਨ੍ਹਾਂ ਦੀ ਹੱਤਿਆ ਕਰਣ ਦੇ ਮਾਮਲੇ ਵਿੱਚ ਅੱਜ ਲੋਕੇਸ਼ ਗੋਦਾਰਾ ਨੇ ਅਬੋਹਰ ਦੇ ਮਾਣਯੋਗ ਜੱਜ ਸੁਮਿਤ ਸਭਰਵਾਲ ਦੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਜਿੱਥੋਂ ਉਸ ਨੂੰ ਖੁਈਆਂ ਸਰਵਰ ਪੁਲਿਸ ਦੇ ਹਵਾਲੇ ਕਰਦੇ ਹੋਏ ਇੱਕ ਦਿਨ ਦਾ ਰਿਮਾਂਡ ਦਿੱਤਾ ਗਿਆ Lokesh Godara

ਜ਼ਿਕਰਯੋਗ ਹੈ ਕਿ ਲੋਕੇਸ਼ ਗੋਦਾਰਾ ਦੁਆਰਾ ਕੀਤੀ ਗਈ ਗੋਲੀਬਾਰੀ ਨਾਲ ਸਾਬਕਾ ਸਰਪੰਚ ਮਹਿੰਦਰ ਕੁਮਾਰ ਦੀ ਮੌਤ ਹੋ ਗਈ ਸੀ ਜਦੋਂ ਕਿ ਪਿੰਡ ਦੇ ਹੀ ਦੋ ਲੋਕ ਨੀਰਜ ਪੁੱਤਰ ਰਾਮ ਮੂਰਤੀ ਅਤੇ ਭਰਤ ਲਾਲ ਪੁੱਤਰ ਪਿਰਥੀ ਰਾਮ ਬੁਰੀ ਤਰ੍ਹਾਂ ਜਖਮੀ ਹੋ ਗਏ ਸਨ ਉਥੇ ਹੀ ਪੁਲਿਸ ਨੇ ਲੋਕੇਸ਼ ਗੋਦਾਰਾ ਦੇ ਘਟਨਾ ਸਥਾਨ ਤੋਂ ਫਰਾਰ ਹੋਣ ਦੇ ਬਾਅਦ ਉਸ ਦਾ ਲੁੱਕਆਊਟ ਨੋਟਿਸ ਜਾਰੀ ਕਰ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਸੀ ਇੱਧਰ ਖੂਈਆਂ ਸਰਵਰ ਪੁਲਿਸ ਨੇ ਲੋਕੇਸ਼ ਗੋਦਾਰਾ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।