ਸ੍ਰੀ ਮੁਕਤਸਰ ਸਾਹਿਬ ‘ਚ ਵੀ ਮਿਲਿਆ ਕੋਰੋਨਾ ਪਾਜਿਟਿਵ

Fight with Corona

ਮਰੀਜ਼ ਪਿਛਲੇ ਇੱਕ ਹਫਤੇ ਤੋਂ ਸ਼ਹਿਰ ਦੀ ਮਸਜ਼ਿਦ ਵਿੱਚ ਹੈ ਇਕਾਂਤਵਾਸ ਵਿੱਚ

ਸ੍ਰੀ ਮੁਕਤਸਰ ਸਾਹਿਬ, (ਭਜਨ ਸਮਾਘ) ਡਿਪਟੀ ਕਮਿਸ਼ਨਰ ਐਮ. ਕੇ. ਅਰਾਵਿੰਦ ਕੁਮਾਰ ਨੇ ਦੇਰ ਸ਼ਾਮ ਮੁਕਤਸਰ ਵਿਖੇ ਇੱਕ ਕੋਰੋਨਾ ਸ਼ੱਕੀ ਮਰੀਜ਼ ਦੀ ਹਾਂ ਪੱਖੀ ਰਿਪੋਰਟ ਆਉਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜਿਲ੍ਹੇ ਵਿੱਚ ਪਾਏ ਗਏ ਪਹਿਲੇ ਮਰੀਜ਼ ਨੂੰ ਜ਼ਿਲ੍ਹਾ ਪ੍ਰਸਾਸਨ ਵੱਲੋਂ ਪਿਛਲੇ ਇੱਕ ਹਫਤੇ ਤੋਂ ਹੀ ਇਕਾਂਤਵਾਸ ਵਿੱਚ ਰੱਖਿਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਇਸ ਮਰੀਜ਼ ਨੂੰ ਕਿਸੇ ਵੀ ਬਾਹਰੀ ਵਿਅਕਤੀ ਦੇ ਸੰਪਰਕ ਵਿੱਚ ਨਹੀਂ ਆਉਣ ਦਿੱਤਾ ਗਿਆ ਹੈ। ਇਸ ਸਬੰਧੀ ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਦੀ ਪਛਾਣ 18 ਸਾਲਾ ਮੇਰਠ ਵਾਸੀ ਵਜੋਂ ਹੋਈ ਹੈ। ਇਹ ਵਿਅਕਤੀ 14 ਹੋਰ ਵਿਅਕਤੀਆਂ ਨਾਲ ਮੁਕਤਸਰ ਵਿਖੇ ਕਰਫਿਊ ਕਾਰਨ ਰੁਕ ਰਿਹਾ ਸੀ। ਜਦਕਿ ਇਸਦੇ ਦੱਸਣ ਮੁਤਾਬਿਕ ਇਸ ਵਿਅਕਤੀ ਨੇ ਅੱਗੇ ਕਿਤੇ ਹੋਰ ਜਾਣਾ ਸੀ।

ਉਨ੍ਹਾਂ ਦੱਸਿਆ ਕਿ 15 ਵਿੱਚੋਂ 14 ਮਰੀਜ਼ਾਂ ਦੇ ਸੈਂਪਲਾਂ ਦੀ ਨਾਂ ਪੱਖੀ ਰਿਪੋਰਟ ਆਈ ਹੈ । ਇਨ੍ਹਾਂ ਵਿੱਚੋਂ ਤਿੰਨ ਸੈਂਪਲ ਦੁਬਾਰਾ ਭੇਜੇ ਗਏ ਸਨ , ਜਿਸ ਵਿੱਚੋਂ ਕੇਵਲ ਇੱਕ ਦੀ ਰਿਪੋਰਟ ਹੀ ਹਾਂ ਪੱਖੀ ਆਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮਰੀਜ਼ ਦਾ ਇਲਾਜ ਕੋਰੋਨਾ ਹਸਪਤਾਲ ਦੇ ਇਕਾਂਤਵਾਸ ਵਾਰਡ ਵਿੱਚ ਡਾਕਟਰਾਂ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਉਮੀਦ ਹੈ ਕਿ ਇਸ ਨੂੰ ਜਲਦ ਹੀ ਠੀਕ ਕਰ ਲਿਆ ਜਾਵੇਗਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਘਬਰਾਉਣ ਨਾ ਅਤੇ ਪ੍ਰਸ਼ਾਸਨ ਦਾ ਸਾਥ ਦੇਣ ਅਤੇ ਸਥਿਤੀ ਪ੍ਰਸ਼ਾਸਨ ਦੇ ਪੂਰਨ ਰੂਪ ਵਿੱਚ ਨਿਯੰਤਰਨ ਵਿੱਚ ਹੈ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।