Cyber Security : ਸਾਈਬਰ ਸੁਰੱਖਿਆ

Cyber Security

ਅਜੋਕੀ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਇਲੈਕਟ੍ਰਾਨਿਕਸ ਨੇ ਮਨੁੱਖੀ ਜੀਵਨ ਵਿੱਚ ਆਪਣੀ ਇੱਕ ਅਹਿਮ ਭੂਮਿਕਾ ਬਣਾ ਲਈ ਹੈ, ਜਿਸ ਦਾ ਦਾਇਰਾ ਬਹੁਤ ਵਿਸ਼ਾਲ ਹੈ। ਲਗਭਗ ਹਰ ਇਨਸਾਨ ਦੀ ਰੋਜਾਨਾ ਸਵੇਰ ਦੀ ਸ਼ੁਰੂਆਤ ਅੱਜ ਵਟਸਐਪ ਦੇ ਮੈਸਜ਼, ਸਟੇਟਸ ਜਾਂ ਹੋਰ ਸੋਸ਼ਲ ਮੀਡੀਆ ਐਪ ਤੋਂ ਹੁੰਦੀ ਹੈ। ਇਸੇ ਤਰ੍ਹਾਂ ਦਿਨ ਦਾ ਅੰਤ ਵੀ ਇਸ ਵਰਚੂਅਲ ਦੁਨੀਆ ਵਿੱਚ ਹੀ ਹੁੰਦਾ ਹੈ।ਅਸੀਂ ਆਪਣੀਆਂ ਰੋਜਾਨਾ ਗਤੀਵਿਧੀਆਂ ਵੱਲ ਜੇਕਰ ਧਿਆਨ ਦਈਏ ਤਾਂ ਸਾਨੂੰ ਇਹ ਅਹਿਸਾਸ ਹੋਵੇਗਾ ਕਿ ਅਸੀਂ ਆਪਣਾ ਜਿਆਦਾਤਰ ਸਮਾਂ ਉਸ ਵਰਚੂਅਲ ਦੁਨੀਆ ਵਿੱਚ ਬਿਤਾ ਰਹੇ ਹਾਂ, ਜਿਸ ਦੀ ਅਸਲੀਅਤ ਵਿੱਚ ਖਾਸ ਵਜ਼ੂਦ ਨਹੀਂ। ਆਨਲਾਈਨ ਸੇਵਾਵਾਂ ਸ਼ਾਇਦ ਏਨੀਆਂ ਅਹਿਮ ਹਨ ਕਿ ਇਹਨਾਂ ਤੋਂ ਬਗੈਰ ਇਨਸਾਨ ਆਪਣੇ ਆਪ ਨੂੰ ਹੈਂਡੀਕੈਪਡ ਮਹਿਸੂਸ ਕਰਦਾ ਹੈ। (Cyber Security)

Big Breaking : ਪੰਜਾਬ ‘ਚ ਅਚਾਨਕ ਹਿੱਲੀ ਧਰਤੀ, ਲੋਕਾਂ ‘ਚ ਦਹਿਸ਼ਤ

ਜਿੱਥੇ ਸਵੇਰ ਤੋਂ ਰਾਤ ਤੱਕ ਇਹ ਸਾਈਬਰ ਵਰਲਡ ਆਪਣੀ ਹੋਂਦ ਬਣਾਈ ਰੱਖਦਾ ਹੈ ਇੱਕ ਜਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਇਸ ਸਾਈਬਰ ਦੁਨੀਆ ਦੇ ਫ਼ਾਇਦਿਆਂ ਦੇ ਨਾਲ ਨਾਲ ਸਾਨੂੰ ਇਸ ਦੇ ਨੁਕਸਾਨਾਂ ਬਾਰੇ ਵੀ ਜਾਣੂ ਹੋਣਾ ਸਮੇਂ ਦੀ ਲੋੜ ਹੈ। ਸਾਈਬਰ ਸਪੇਸ ਨੇ ਸਾਡੀਆਂ ਕਾਫ਼ੀ ਮੁਸ਼ਕਲਾਂ ਹੱਲ ਕਰਕੇ ਜਿੰਦਗੀ ਸੁਖਾਲੀ ਬਣਾਈ ਹੈ। ਤਕਨੀਕੀਕਰਨ ਨੇ ਦੁਨੀਆ ਦੇ ਹਰ ਖੇਤਰ ਵਿੱਚ ਆਪਣੀ ਛਾਪ ਛੱਡੀ ਹੈ। ਪਹਿਲਾਂ ਘਰ ਬਹੁਤ ਸਾਦੇ ਢੰਗ ਨਾਲ ਬਣਾਏ ਜਾਂਦੇ ਸਨ ਪਰੰਤੂ ਹੁਣ ਹੋਮ ਆਟੋਮੇਸ਼ਨ ਦਾ ਪ੍ਰਚਲਣ ਹੈ। ਹੋਮ ਆਟੋਮੇਸ਼ਨ ਭਾਵ ਮਾਡਰਨ ਤਕਨੀਕ ਨਾਲ ਲੈਸ ਸੇਵਾਵਾਂ ਅਤੇ ਕੁਸ਼ਲ ਡਿਜ਼ਾਈਨਜ ਯੁਕਤ। (Cyber Security)

ਅਸੀਂ ਆਪਣੇ ਘਰ ਦੇ ਪੱਖੇ, ਟਿਊਬਾਂ,ਏਸੀ,ਫ਼ਰਿੱਜ, ਮਿਊਜ਼ਿਕ, ਸਿਸਟਮ,ਕੈਮਰੇ ਆਦਿ ਸਭ ਇੱਕ ਹੀ ਨੈਟਵਰਕ ਰਾਹੀਂ ਓਪਰੇਟ ਕਰ ਸਕਦੇ ਹਾਂ। ਇੱਥੋਂ ਤੱਕ ਘਰ ਦਾ ਮੇਨ ਦਰਵਾਜਾ ਵੀ ਅਸੀਂ ਇੱਕ ਰਿਮੋਟ ਦੀ ਮੱਦਦ ਨਾਲ ਖੋਲ੍ਹ ਅਤੇ ਬੰਦ ਕਰ ਸਕਦੇ ਹਾਂ।ਬਹੁਤ ਸਾਰੇ ਫ਼ਾਇਦੇ ਹੋਣ ਦੇ ਨਾਲ-ਨਾਲ ਸਾਈਬਰ ਸਪੇਸ ਦੇ ਨੁਕਸਾਨ ਵੀ ਹਨ। ਜੇਕਰ ਕਿਸੇ ਹੈਕਰ ਜਾਂ ਹੋਰ ਫ਼੍ਰਾਡਸਟਰ ਨੂੰ ਕਿਸੇ ਦੇ ਨੈਟਵਰਕ ਦਾ ਐਕਸੈਸ ਮਿਲ ਜਾਂਦਾ ਹੈ ਤਾਂ ਉਹ ਉਸ ਵਿਅਕਤੀ ਦੇ ਫ਼ੰਡ ਭਾਵ ਪੈਸੇ ਟ੍ਰਾਂਸਫ਼ਰ, ਸਾਮਾਨ ਦੀ ਚੋਰੀ, ਡਾਟਾ ਚੋਰੀ ਵਰਗੀਆਂ ਹੋਰ ਗਤੀਵਿਧੀਆਂ ਵਰਗਾ ਨੁਕਸਾਨ ਪਹੁੰਚਾ ਸਕਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਪ੍ਰਧਾਨਗੀ ਹੇਠ ਚੱਲ ਰਹੇ ਨੀਤੀ ਕਮਿਸ਼ਨ ਦੀ ਇੱਕ ਰਿਪੋਰਟ ਵਿੱਚ ਦਰਸਾਇਆ ਗਿਆ ਹੈ ਕਿ ਅਮਰੀਕਾ ਅਤੇ ਚੀਨ ਤੋਂ ਬਾਅਦ ਭਾਰਤ ਨੇ ਇਨਟਰਨੈਟ ਦੀ ਵਰਤੋਂ ਵਾਲੇ ਗਾਹਕਾਂ ਵਿੱਚ ਤੀਜਾ ਦਰਜਾ ਹਾਸਲ ਕੀਤਾ ਹੈ।

Indian Railways : ‘ਭਾਰਤੀ ਰੇਲਵੇ ਸਿਰਫ ਯਾਤਰੀ ਸਹੂਲਤ ਹੀ ਨਹੀਂ, ਬਲਕਿ…’ Prime Minister Modi ਨੇ ਬੋਲੀ ਵ…

ਭਾਰਤ ਨੇ ਅਮਰੀਕਾ ਦੇ ਨਾਲ ਦੁਨੀਆ ਦੇ ਚੋਟੀ ਦੇ ਦੱਸ ਸਪੈਮ ਮੈਸੇਜ਼ ਭੇਜਣ ਵਾਲੇ ਦੇਸ਼ਾਂ ਵਿੱਚ ਇੱਕ ਸਥਾਨ ਸੁਰੱਖਿਅਤ ਕੀਤਾ ਹੈ। ਦੲਹੀ ਨਹੀਂ ਆਨਲਾਈਨ ਸੁਰੱਖਿਆ ਫ਼ਰਮ ਸਿਮੈਂਟਿਕ ਕਾਰਪ ਦੀ ਅਕਤੂਬਰ ਰਿਪੋਰਟ ਅਨੁਸਾਰ ਭਾਰਤ ਨੂੰ ਸਾਈਬਰ ਕ੍ਰਾਈਮ ਦੁਆਰਾ ਪ੍ਰਭਾਵਿਤ ਹੋਣ ਵਾਲੇ ਚੋਟੀ ਦੇ ਪੰਜ ਦੇਸ਼ਾਂ ਵਿੱਚ ਦਰਜਾ ਦਿੱਤਾ ਗਿਆ ਹੈ।ਸੰਗਠਿਤ ਹੈਕਰ ਅਧਿਕਾਰਤ, ਰਾਸ਼ਟਰੀ ਰੱਖਿਆ ਅਤੇ ਕਾਰੋਬਾਰ ਦੇ ਗੁਪਤ ਡਾਟਾ ਨੂੰ ਚੋਰੀ ਕਰਨ ਲਈ ਐਡਵਾਂਸ ਪਰਸਿਸਟੈਂਟ ਥ੍ਰੈਟ ਹਮਲਿਆਂ ਦੀ ਵਰਤੋਂ ਕਰਦੇ ਹਨ। ਸਭ ਤੋਂ ਆਮ ਵਰਤੀ ਜਾਣ ਵਾਲੀ ਈ-ਮੇਲ ਸੇਵਾ, ਜਿਸ ਨੂੰ ਆਪਾਂ ਸਭ ਤੋਂ ਵੱਧ ਵਰਤਦੇ ਹਾਂ , ਜੀ-ਮੇਲ ਓਪਨ ਸਿਸਟਮ (ਅਸਾਨੀ ਨਾਲ ਉਪਲਬਧ) ਅਤੇ ਨਾਜ਼ੁਕ ਬੁਨਿਆਦੀ ਢਾਂਚੇ ਦੀ ਵਰਤੋਂ ਕਾਰਨ ਜੋਖਮ ਵਿੱਚ ਵਾਂਧਾ ਹੁੰਦਾ ਹੈ। (Cyber Security)

ਇਹੀ ਨਹੀਂ ਸਾਈਬਰ ਯੁੱਧ ਅਤੇ ਡੀਡੀਓਐੱਸ ਨੇ ਰਾਸ਼ਟਰੀ ਨੈਟਵਰਕ ਸੰਚਾਲਨ ਨੂੰ ਅਧਰੰਗ ਕਰ ਦਿੱਤਾ ਹੈ।ਅਸੀਂ ਜਿਸ ਸਮਾਜ ਵਿੱਚ ਵਿਚਰ ਰਹੇ ਹਾਂ ਉਸ ਵਿੱਚ ਇਹਨਾਂ ਸਾਈਬਰ ਹਮਲਿਆਂ ਤੋਂ ਤਾਂ ਹੀ ਬਚਿਆ ਜਾ ਸਕਦਾ ਹੈ, ਜੇਕਰ ਅਸੀਂ ਇਹਨਾਂ ਅਟੈਕਸ ਭਾਵ ਹਮਲਿਆਂ ਤੋਂ ਜਾਣੂ ਹੋਵਾਂਗੇ। ਇਹਨਾਂ ਸਾਈਬਰ ਅਟੈਕਸ ਵਿੱਚ ਮਾਲਵੇਅਰ ਅਟੈਕਸ, ਫ਼ਿਸ਼ਿੰਗ ਅਟੈਕਸ,ਮਨੀ ਲਾਂਡਰਿੰਗ ਆਮ ਪ੍ਰਚਲਨ ’ਚ ਹਨ। ਮਾਲਵੇਅਰ ਅਟੈਕਸ ਤੁਹਾਡੇ ਸਿਸਟਮ ਵਿੱਚ ਅਜਿਹਾ ਵਾਇਰਸ ਪੈਦਾ ਕਰਦੇ ਹਨ, ਜਿਸ ਨਾਲ ਉਹ ਸੁਚਾਰੂ ਢੰਗ ਨਾਲ ਕੰਮ ਕਰਨ ਤੋਂ ਅਸਮਰੱਥ ਹੋ ਜਾਂਦਾ ਹੈ। ਫ਼ਿਸ਼ਿੰਗ ਅਟੈਕਸ ਵਿੱਚ ਗਲਤ ਜਾਣਕਾਰੀ ਦੇ ਕੇ ਲੋਕਾਂ ਤੋਂ ਸੂਚਨਾ ਪ੍ਰਾਪਤ ਕੀਤੀ ਜਾਂਦੀ ਹੈ, ਜਿਸ ਦਾ ਉਦੇਸ਼ ਵਿੱਤੀ ਫ਼ਾਇਦਾ, ਜ਼ਰੂਰੀ ਡਾਟਾ ਇਕੱਠਾ ਕਰਨਾ ਜਾਂ ਹੋਰ ਸ਼ਾਮਲ ਹਨ। (Cyber Security)

ਪਰਾਲੀ ਦੇ ਡੰਪ ਨੂੰ ਲੱਗੀ ਅੱਗ, ਕਰੋੜਾਂ ਰੁਪਏ ਦੇ ਨੁਕਸਾਨ ਹੋਣ ਦਾ ਖਦਸਾ

ਰੇਨਸਮਵੇਅਰ ਹਮਲਿਆਂ ’ਚ ਲੋਕਾਂ ਦੇ ਨਿੱਜੀ ਡਾਟੇ ਨੂੰ ਇਨਕਿ੍ਰਪਟ ਕੀਤਾ ਜਾਂਦਾ ਹੈ, ਜਦੋਂ ਤੱਕ ਮੰਗੀ ਪੇਮੈਂਟ ਅਦਾ ਨਹੀਂ ਕੀਤੀ ਜਾਂਦੀ। ਹੈਕਰਾਂ ਵੱਲੋਂ ਕੀਤੀਆਂ ਜਾਂਦੀਆਂ ਇਹਨਾਂ ਠੱਗੀਆਂ-ਠੋਰੀਆਂ ਤੋਂ ਬਚਣ ਲਈ ਹਰ ਵਿਅਕਤੀ ਨੂੰ ਅੱਜ ਆਪਣੇ ਇਲੈਕਟ੍ਰਾਨਿਕ ਗਜ਼ਟਸ ਰਾਹੀਂ ਅਣਅਧਿਕਾਰਿਤ ਸਾਈਟਸ ਤੇ ਸਰਫ਼ਿੰਗ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਆਪਣੀ ਨਿੱਜੀ ਜਾਣਕਾਰੀ ਸ਼ੋਸ਼ਲ ਪਲੇਟਫ਼ਾਰਮਜ਼ ਤੇ ਸਾਂਝੀ ਨਹੀਂ ਕਰਨੀ ਚਾਹੀਦੀ। ਮੋਬਾਇਲ ’ਤੇ ਪ੍ਰਾਪਤ ਕਿਸੇ ਵੀ ਲਿੰਕ ’ਤੇ ਬਿਨਾਂ ਜਾਣਕਾਰੀ ਵਿਜ਼ਿਟ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਪ੍ਰਾਪਤ ਓਟੀਪੀ ਸਾਂਝਾ ਕਰੋ। (Cyber Security)

ਤੁਹਾਡੇ ਲਈ ਜ਼ਰੂਰੀ ਸੁਝਾਅ ਇਹ ਵੀ ਹਨ ਕਿ ਧਿਆਨ ਰੱਖਿਆ ਜਾਵੇ, ਤੁਸੀਂ ਇੱਕ ਸੁਰੱਖਿਅਤ ਨੈਟਵਰਕ ਦੀ ਵਰਤੋਂ ਕਰ ਰਹੇ ਹੋ।ਸਟਰੋਂਗ ਪਾਸਵਰਡ ਅਕਾਊਂਟਸ ਲਈ ਵਰਤੇ ਜਾ ਰਹੇ ਹਨ। ਲਾਗ ਇਨ ਕਰਦੇ ਸਮੇਂ ਮਲਟੀ ਫ਼ੈਕਟਰ ਭਾਵ ਇੱਕ ਤੋਂ ਵੱਧ ਪ੍ਰਮਾਣਿਕਤਾ ਵਿਧੀ ਵਰਤੀ ਗਈ ਹੈ। ਸਾਫ਼ਟਵੇਅਰ ਨੂੰ ਅਪਡੇਟ ਕੀਤਾ ਹੋਇਆ ਹੈ, ਵੈਬ ਸਾਈਟ ਭਰੋਸੇਯੋਗ ਹੈ ਜਾਂ ਨਹੀਂ? ਇਸਦਾ ਧਿਆਨ ਰੱਖਣਾ ਆਪਣੀਆਂ ਗੋਪਨੀਅਤਾ ਨੀਤੀਆਂ ਦੀ ਸਮੀਖਿਆ ਕਰਕੇ ਉਹਨਾਂ ਨੂੰ ਲਾਗੂ ਕਰਨ ਵਰਗੀਆਂ ਕੁਝ ਜ਼ਰੂਰੀ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਆਪਣੇ ਆਪ ਨੂੰ ਅਤੇ ਸਮਾਜ ਨੂੰ ਇੱਕ ਸੁਰੱਖਿਅਤ ਜੀਵਨ ਦੇਣ ਵਿੱਚ ਸਹਾਇਤਾ ਕਰ ਸਕਦੇ ਹਾਂ। (Cyber Security)