Farooq Abdullah : ਫਾਰੂੁਕ ਅਬਦੁੱਲਾ ਦਾ ਮਜ਼ਬੂਤ ਪੱਖ

Farooq Abdullah

ਨੈਸ਼ਨਲ ਕਾਨਫਰੰਸ ਦੇ ਆਗੂ ਫਾਰੂਖ ਅਬਦੁੱਲਾ ਨੇ ਕਸ਼ਮੀਰ ਸਬੰਧੀ ਬੜਾ ਸਪੱਸ਼ਟ ਤੇ ਢੁਕਵਾਂ ਬਿਆਨ ਦਿੱਤਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਕਸ਼ਮੀਰ ਸਦਾ ਭਾਰਤ ਦਾ ਸੀ ਅਤੇ ਹਮੇਸ਼ਾ ਰਹੇਗਾ ਇਸ ਬਿਆਨ ਦੀ ਅਹਿਮੀਅਤ ਸਿਰਫ਼ ਇਸ ਕਰਕੇ ਨਹੀਂ ਕਿ ਅਬਦੁੱਲਾ ਇੱਕ ਕਸ਼ਮੀਰੀ ਤੇ ਸਿਆਸੀ ਆਗੂ ਹਨ, ਸਗੋਂ ਉਹ ਮੌਜ਼ੂਦਾ ਲੋਕ ਸਭਾ ਮੈਂਬਰ ਵੀ ਹਨ ਪਾਕਿਸਤਾਨ ਨੂੰ ਕਸ਼ਮੀਰ ਦੀ ਹਕੀਕਤ ਸਮਝ ਲੈਣ ਲਈ ਅਬਦੁੱਲਾ ਦਾ ਬਿਆਨ ਕਾਫੀ ਹੈ ਅਬਦੁੱਲਾ ਕਸ਼ਮੀਰ ਦੀ ਜ਼ਮੀਨ ਨਾਲ ਜੁੜੇ ਆਗੂ ਹਨ ਤੇ ਲੱਖਾਂ ਲੋਕਾਂ ਨੇ ਉਹਨਾਂ ਨੂੰ ਚੁਣ ਕੇ ਲੋਕ ਸਭਾ ਭੇਜਿਆ ਹੋਇਆ ਹੈ ਉਹ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। (Farooq Abdullah)

Big Breaking : ਪੰਜਾਬ ‘ਚ ਅਚਾਨਕ ਹਿੱਲੀ ਧਰਤੀ, ਲੋਕਾਂ ‘ਚ ਦਹਿਸ਼ਤ

ਇਹ ਘਟਨਾ ਚੱਕਰ ਆਪਣੇ ਆਪ ’ਚ ਇਸ ਗੱਲ ਦੀ ਗਵਾਹੀ ਭਰਦਾ ਹੈ। ਕਿ ਪਾਕਿਸਤਾਨ ਦੀਆਂ ਕਸ਼ਮੀਰ ਬਾਰੇ ਚਾਲਾਂ ਸਫਲ ਹੋਣੀਆਂ ਨਾ ਮੁਮਕਿਨ ਹਨ ਪਿਛਲੇ ਸਮੇਂ ’ਚ ਆਗੂ ਦੂਹਰੀ ਬੋਲੀ ਬੋਲ ਕੇ ਆਏ ਹਨ ਪਰ ਅਬਦੁੱਲਾ ਦੇ ਤਾਜ਼ਾ ਬਿਆਨ ਨੇ ਸਾਰੀ ਗੱਲ ਮੁਕਾ ਦਿੱਤੀ ਹੈ ਹੋਰਨਾਂ ਸਿਆਸੀ ਪਾਰਟੀਆਂ ਲਈ ਵੀ ਇਹ ਘਟਨਾ ਚੱਕਰ ਬੜਾ ਅਹਿਮ ਹੈ ਇਨ੍ਹਾਂ ਹਾਲਾਤਾਂ ’ਚ ਸੁਆਰਥੀ ਸਿਆਸੀ ਪਾਰਟੀਆਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਹੀਂ ਕਰ ਸਕਦੀਆਂ ਇਸ ਦੇ ਨਾਲ ਹੀ ਧਾਰਮਿਕ ਕੱਟੜਤਾ ਤੇ ਵੱਖਵਾਦ ਦੀ ਸੋਚ ਵੀ ਕਮਜ਼ੋਰ ਹੋਵੇਗੀ ਜੇਕਰ ਸਿਆਸੀ ਆਗੂਆਂ ਨੇ ਇਸੇ ਤਰ੍ਹਾਂ ਅਮਨ-ਅਮਾਨ ਅਤੇ ਭਾਈਚਾਰੇ ’ਤੇ ਪਹਿਰਾ ਦਿੱਤਾ ਤਾਂ ਸੂਬੇ ’ਚ ਚੋਣਾਂ ਲਈ ਵਧੀਆ ਮਾਹੌਲ ਬਣਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। (Farooq Abdullah)