ਪਾਕਿ ਤਸਕਰਾਂ ਵੱਲੋਂ ਭਾਰਤ ਭੇਜੀ ਕਰੋੜਾਂ ਦੀ ਹੈਰੋਇਨ ਬਰਾਮਦ

ਪਾਕਿ ਤਸਕਰਾਂ ਵੱਲੋਂ ਭਾਰਤ ਭੇਜੀ ਕਰੋੜਾਂ ਦੀ ਹੈਰੋਇਨ ਬਰਾਮਦ

ਅੰਮ੍ਰਿਤਸਰ। ਭਾਰਤ ਦੇਸ਼ ਦੀ ਸੁਰੱਖਿਆ ਲਈ ਦਿਨ ਰਾਤ ਸਰਹੱਦ ’ਤੇ ਬੀਐੱਸਐੱਫ ਨੂੰ ਇੱਕ ਵੱਡੀ ਸਫ਼ਲਤਾ ਹਾਸਲ ਹੋਈ ਹੈ। ਪਾਕਿਸਤਾਨੀ ਤਸਕਰਾਂ ਵੱਲੋਂ ਅਠਾਰਾਂ ਕਰੋੜ ਦੇ ਕਰੀਬ ਦੀ ਭੇਜੀ ਗਈ ਹੈਰੋਇਨ ਬਰਾਮਦ ਕੀਤੀ ਗਈ ਹੈ।। ਜਾਣਕਾਰੀ ਅਨੁਸਾਰ ਬੀਐੱਸਐੱਫ ਦੇ ਅਜਨਾਲਾ ਸੈਕਟਰ ਅਧੀਨ ਆਉਂਦੀ ਬੀਐੱਸਐੱਫ ਚੌਂਕੀ ਭਿੰਡੀ ਨੈਨ ਦੇ ਸਾਹਮਣੇ ਬੀਤੀ ਰਾਤ ਬੀਐੱਸਐੱਫ ਦੇ ਜਵਾਨਾਂ ਨੁੰ ਪਾਕਿਸਤਾਨੀ ਤਸਕਰਾਂ ਦੀ ਹਿਲਜੁਲ ਵਿਖਾਈ ਦਿੱਤੀ।ਜੋ ਕਿ ਰਾਤ ਹਨੇਰਾ ਹੋਣ ਕਰਕੇ ਇਸ ਹਿਲਜੁਲ ਨੂੰ ਗੁਪਤ ਰੱਖਿਆ ਤੇ ਪਾਕਿਸਤਾਨੀ ਤਸਕਰਾਂ ਦੀ ਆਉਣ ਵਾਲੀ ਨਿਸ਼ਾਨਦੇਹੀ ਨੂੰ ਬਰੀਕੀ ਨਾਲ ਧਿਆਨ ਰੱਖਿਆ।ਜਦ ਪਾਕਿਸਤਾਨੀ ਤਸਕਰਾਂ ਦੇ ਦਾਖ਼ਲ ਹੋਣ ਵਾਲੀ ਜਗ੍ਹਾ ਦੀ ਸਰਚ ਕੀਤੀ ਤਾਂ ਟਰੈਕਟਰ ਟਰਾਲੀ ਨੂੰ ਖਿੱਚਣ ਵਾਲੇ ਲੋਹੇ ਦੇ ਮਜ਼ਬੂਤ ਕਿੱਲੇ ਜਿਸ ਦੀ ਮੋਟਾਈ ਹੁੰਦੀ ਹੈ ਵਿਚੋਂ ਖਾਲੀ ਹੁੰਦਾ ਹੈ। ਉਸ ਨੂੰ ਜਦ ਤੋੜ ਕੇ ਵੇਖਿਆ ਗਿਆ ਤਾਂ ਉਸ ਵਿੱਚੋ ਕਰੀਬ ਢਾਈ ਕਿੱਲੋ ਦੇ ਵਧੇਰੇ ਹੈਰੋਇਨ ਬਰਾਮਦ ਕਰ ਕੇ ਸਫਲਤਾ ਹਾਸਲ ਕੀਤੀ ਗਈ ਹੈ। ਸਬੰਧਤ ਚੌਕੀ ਵੱਲੋਂ ਅਜੇ ਵੀ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ