ਪੂਜਨੀਕ ਗੁਰੂ ਜੀ ਦੀ ਝਲਕ ਦੇਖ ਕੇ ਸਾਧ-ਸੰਗਤ ’ਚ ਦੌੜੀ ਖੁਸ਼ੀ ਦੀ ਲਹਿਰ

ਪੂਜਨੀਕ ਗੁਰੂ ਜੀ ਦੀ ਝਲਕ ਦੇਖ ਕੇ ਸਾਧ-ਸੰਗਤ ’ਚ ਦੌੜੀ ਖੁਸ਼ੀ ਦੀ ਲਹਿਰ

ਲੌਂਗੋਵਾਲ (ਹਰਪਾਲ)। ਗੁਰੁ ਪੂਰਨਿਮਾ ਨੂੰ ਮੁੱਖ ਰੱਖਦਿਆਂ, ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜਿਥੇ ਦੇਸ਼ ਵਿਦੇਸ਼ ਅਤੇ ਵੱਖ-ਵੱਖ ਬਲਾਕਾਂ ਸਮੇਤ ਸਥਾਨਕ ਨਾਮ ਚਰਚਾ ਘਰ ਲੌਂਗੋਵਾਲ ਵਿਖੇ ਬਲਾਕ ਲੌਂਗੋਵਾਲ ਦੀ ਸਾਧ-ਸੰਗਤ ਨਾਲ ਇੰਟਰਨੈੱਟ ਦੇ ਜਰੀਏ ਸਿੱਧੇ ਰੂ-ਬ-ਰੂ ਹੋਏ। ਨਾਮ ਚਰਚਾ ਘਰ ਲੌਂਗੋਵਾਲ ਨੂੰ ਪੂਰੀ ਡੈਕੋਰੇਸ਼ਨ ਕਰਕੇ ਦੁਲਹਨ ਵਾਂਗ ਸਜਾਇਆ ਗਿਆ ਅਤੇ ਸਾਧ-ਸੰਗਤ ਲਈ ਇਥੇ ਦੋ ਸਕਰੀਨਾ ਲਾਈਆਂ ਗਈਆਂ। ਪੂਰਾ ਪੰਡਾਲ ਖਚਾਖਚ ਭਰਿਆ ਹੋਇਆ ਸੀ। ਗੁਰੂ ਪੂਰਨਿਮਾ ਨੂੰ ਸਾਧ-ਸੰਗਤ ਨੇ ਵਰਤ ਰੱਖ ਕੇ ਅਤੇ ਮਹਿੰਦੀ ਲਾ ਕੇ ਅਤੇ ਹੋਰ ਵੱਖ-ਵੱਖ ਤਰੀਕਿਆ ਨਾਲ ਮਨਾਇਆ।

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਲਾਈਵ ਪ੍ਰੋਗਰਾਮ ਦੌਰਾਨ ਸਮੁੱਚੀ ਸਾਧ-ਸੰਗਤ ਵੱਲੋਂ ਤਿਰੰਗੇ ਝੰਡੇ ਲਹਿਰਾਏ ਗਏ ਅਤੇ ਸਾਧ-ਸੰਗਤ ਨੇ ਦੇਸ਼ ਦੀ ਆਨ ਬਾਨ ਅਤੇ ਸ਼ਾਨ ਲਈ ਜਿਥੇ ਤਿਰੰਗੇ ਝੰਡੇ ਲਹਿਰਾਏ ਅਤੇ ਉਥੇ ਹੀ ਆਪਣੇ ਆਪਣੇ ਘਰਾਂ ’ਤੇ ਤਿਰੰਗੇ ਝੰਡੇ ਲਾਉਣ ਦਾ ਪ੍ਰਣ ਲਿਆ। ਅੱਜ ਦੇ ਹੋਏ ਇਸ ਲਾਈਵ ਪ੍ਰੋਗਰਾਮ ਦੌਰਾਨ ਦੇਸ਼ ਵਿਦੇਸ਼ ਵਿੱਚ ਬੈਠੀ ਸਾਧ-ਸੰਗਤ ਨੇ ਸਵੱਛ ਭਾਰਤ ਅਭਿਆਨ ਮੁਹਿੰਮ ਤਹਿਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਹਾਜ਼ਰੀ ਦੌਰਾਨ ਮੋਬਾਈਲ ਟੋਇਲਟ ਸਰਕਾਰ ਦੀ ਮਨਜੂਰੀ ਨਾਲ ਹਾਈਵੇ ’ਤੇ ਲਾਉਣ ਦਾ ਵੀ ਪ੍ਰਣ ਲਿਆ ਗਿਆ ਤਾਂ ਕਿ ਹਾਈਵੇ ਨੂੰ ਸਾਫ਼ ਸੁਥਰਾ ਰੱਖਣ ਅਤੇ ਰਾਹਗੀਰਾਂ ਨੂੰ ਆ ਰਹੀਆਂ ਮੁਸਕਲਾਂ ਦੀ ਸਹੁਲਤ ਹਾਈਵੇ ’ਤੇ ਹੀ ਮੋਬਾਇਲ ਟੋਇਲਟ ਰਾਹੀਂ ਮਿਲ ਸਕੇ।

ਇਸ ਤਰ੍ਹਾਂ ਡੇਰਾ ਸੱਚਾ ਸੋਦਾ ਦੀ ਸਾਧ-ਸੰਗਤ ਵੱਲੋਂ ਦੋ ਮਾਨਵਤਾ ਭਲਾਈ ਕਾਰਜਾਂ ਵਿੱਚ ਵਾਧਾ ਕਰਦੇ ਹੋਏ ਹੁਣ ਕੁੱਲ 142 ਮਾਨਵਤਾ ਭਲਾਈ ਕਾਰਜਾਂ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਨਮਾਈ ਹੇਠ ਸ਼ੁਰੂ ਹੋ ਚੁੱਕੇ ਹਨ। ਇਲਾਕੇ ਭਰ ਤੋਂ ਆਈ ਸਮੁੱਚੀ ਸਾਧ ਸੰਗਤ ਲਈ ਬਲਾਕ ਲੌਂਗੋਵਾਲ ਦੀ ਮਨੈਜਮੇਟ ਵੱਲੋਂ ਲੰਗਰ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ।

ਇਸ ਮੌਕੇ ਨਗਰ ਕੌਂਸਲ ਲੌਂਗੋਵਾਲ ਦੇ ਪ੍ਰਧਾਨ ਵਿਜੇ ਗੋਇਲ, ਸਿਸਨਪਾਲ ਐਮ ਸੀ, ਜਗਦੇਵ ਸਿੰਘ (ਜੱਗ) ਸਰਪੰਚ ਪਿੰਡੀ ਕੇਹਰ ਸਿੰਘ ਵਾਲਾ, ਸੁਲੱਖਣ ਸਿੰਘ ਸਰਪੰਚ ਪਿੰਡ ਸਾਹੋਕੇ, ਪਰਮਜੀਤ ਸਿੰਘ ਸਾਬਕਾ ਸਰਪੰਚ ਪਿੰਡ ਤੋਗਾਵਾਲ ਆਦਿ ਜਿੱਥੇ ਇਲਾਕੇ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਉਥੇ ਹੀ ਬਲਾਕ ਦੇ ਜ਼ਿੰਮੇਵਾਰ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ, ਸੁਜਾਣ ਭੈਣਾਂ, ਯੂਥ ਵਿਰਾਗਣਾਏ, ਨੌਜਵਾਨ ਸੰਮਤੀ, ਬਜ਼ੁਰਗ ਸੰਮਤੀ, ਪਿੰਡਾਂ/ਸ਼ਹਿਰਾਂ ਦੇ ਭੰਗੀਦਾਸ ਤੋਂ ਇਲਾਵਾ ਵੱਖ-ਵੱਖ ਪਿੰਡਾਂ ਤੋਂ ਭਾਰੀ ਗਿਣਤੀ ਵਿੱਚ ਸਾਧ-ਸੰਗਤ ਹਾਜ਼ਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ