Cricket Match : ਟੀ.ਐਲ.ਟੀ. ਟੀਮ ਨੇ ਡਿਜੀ ਹੱਲਾ ਟੀਮ ਨੂੰ 38 ਦੌਡ਼ਾਂ ਨਾਲ ਹਰਾਇਆ

(Cricket-Match)
ਬਠਿੰਡਾ : ਜੇਤੂ ਟੀਮ ਦ ਲੋਕਲ ਟਾਕ ਨੂੰ ਸਨਮਾਨਿਤ ਕਰਦੇ ਹੋਏ ਮੁੱਖ ਮਹਿਮਾਨ ਪ੍ਰਵੀਨ ਕੁਮਾਰ ਤਸਵੀਰ : ਸੱਚ ਕਹੂੰ ਨਿਊਜ਼

ਨਿਤੀਸ਼ ਸ਼ਰਮਾ ਬਣੇ ਮੈਨ ਆਫ ਦਾ ਮੈਚ ਅਤੇ ਬੈਸਟ ਬੈਟਸਮੈਨ (Cricket Match)

(ਸੁਖਨਾਮ) ਬਠਿੰਡਾ। ਟੀ.ਐਲ.ਟੀ. ਐਡਵਰਟਾਈਜਿੰਗ ਸਲਿਊਸ਼ਨਜ਼ ਪ੍ਰਾਈਵੇਟ ਲਿਮਿਟੇਡ, ਗੁਰੂਗ੍ਰਾਮ ਵੱਲੋਂ ਸਲਾਨਾ ਕਾਨਫਰੰਸ ਮੌਕੇ ਕੰਪਨੀ ਸਟਾਫ ਦਾ ਕ੍ਰਿਕਟ ਮੈਚ 10-10 ਕ੍ਰਿਕਟ ਸਟੇਡੀਅਮ ਵਿਖੇ ਕਰਵਾਇਆ ਗਿਆ। ਇਹ ਮੈਚ ਕੰਪਨੀ ਦੀ ਡਿਜੀਟਲ ਟੀਮ ਡਿੱਜੀ ਹੱਲਾ ਅਤੇ ਦ ਲੋਕਲ ਟਾਕ ਟੀਮ ਵਿਚਕਾਰ ਖੇਡਿਆ ਗਿਆ। ਦ ਲੋਕਲ ਟਾਕ ਟੀਮ ਦੇ ਕੈਪਟਨ ਰੂਪੇਸ਼ ਕੁਮਾਰ ਨੇ ਟਾਸ ਜਿੱਤਣ ਤੋਂ ਬਾਅਦ ਬੈਟਿੰਗ ਕਰਨ ਦਾ ਫੈਸਲਾ ਲਿਆ ਅਤੇ ਡਿਜੀ ਹੱਲਾ ਟੀਮ ਨੂੰ 3 ਵਿਕਟਾਂ ਦੇ ਨੁਕਸਾਨ ਨਾਲ 276 ਰਨਾਂ ਦੀ ਟੀਚਾ ਦਿੱਤਾ ਟੀਚੇ ਨੂੰ ਹਾਸਲ ਕਰ ਲਈ ਮੈਦਾਨ ਵਿਚ ਉੱਤਰੀ।

ਡਿੱਜੀ ਹੱਲਾ ਟੀਮ ਨੇ 6 ਵਿਕਟਾਂ ਦੇ ਨੁਕਸਾਨ ਨਾਲ 238 ਰਨ ਬਣਾਏ ਅਤੇ ਦ ਲੋਕਲ ਟਾਕ ਟੀਮ 38 ਦੌੜਾਂ ਨਾਲ ਜੇਤੂ ਰਹੀ ਪਲੇਅਰ ਆਫ ਦਾ ਮੈਚ ਅਤੇ ਬੈਸਟ ਬੈਟਸਮੈਨ ਦਾ ਖਿਤਾਬ ਦ ਲੋਕਲ ਟਾਕ ਟੀਮ ਦੇ ਖਿਡਾਰੀ ਨਿਤੀਸ਼ ਸ਼ਰਮਾ ਨੂੰ ਮਿਲਿਆ ਜਦੋਂਕਿ ਬੈਸਟ ਬਾਲਰ ਡਾਇਮੰਡ ਡੋਗਰਾ ਰਹੇ। (Cricket Match)

ਇਸ ਮੌਕੇ ਇਨਾਮ ਵੰਡ ਸਮਾਰੋਚ ਵਿਚ ਪ੍ਰਵੀਨ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜੇਤੂ ਟੀਮ ਅਤੇ ਬੈਸਟ ਪਲੇਅਰਾਂ ਨੂੰ ਸਨਮਾਨਿਤ ਕੀਤਾ ਮੁੱਖ ਮਹਿਮਾਨ ਪ੍ਰਵੀਨ ਕੁਮਾਰ ਨੇ ਕਿਹਾ ਕਿ ਟੀ.ਐਲ.ਟੀ. ਕੰਪਨੀ ਵੱਲੋਂ ਆਪਣੇ ਸਟਾਫ ਦੇ ਮੈਚ ਸਮੇਂ-ਸਮੇਂ ਤੇ ਕਰਵਾਏ ਜਾਂਦੇ ਹਨ ਜਿਸ ਨਾਲ ਉਹ ਮਾਨਸਿਕ ਅਤੇ ਸਰੀਰਕ ਤੌਰ ’ਤੇ ਫਿੱਟ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਹੋਰ ਅਦਾਰਿਆਂ ਨੂੰ ਇਸ ਕੰਪਨੀ ਦੀ ਨੌਜਵਾਨ ਮੈਨੇਜਮੈਂਟ ਤੋਂ ਚੰਗੀ ਸੇਧ ਲੈ ਕੇ ਨੌਜਵਾਨੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਕਿ ਦੇਸ਼ ਅਤੇ ਸਮਾਜ ਤਰੱਕੀ ਦੇ ਰਾਹ ਪਵੇ।

ਇਹ ਵੀ ਪੜ੍ਹੋ : ਨੈਸ਼ਨਲ ਹਾਈਵੇ ਤੋਂ ਬਾਅਦ ਕਿਸਾਨਾਂ ਨੇ ਕੀਤਾ ਰੇਲਵੇ ਟਰੈਕ ਜਾਮ

ਉਨ੍ਹਾਂ ਜੇਤੂਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ ਇਸ ਮੌਕੇ ਕੰਪਨੀ ਦੀ ਮੈਨੇਜਿੰਗ ਕਮੇਟੀ ਦੇ ਅਹੁਦੇਦਾਰਾਂ ਲਵਦੀਪ ਸ਼ਰਮਾ, ਅਨਿਲ ਸੋਨੀ, ਡਾਇਮੰਡ ਡੋਗਰਾ, ਸੰਦੀਪ ਠਾਕੁਰ ਅਤੇ ਨਿਤੀਸ਼ ਸ਼ਰਮਾ ਨੇ ਕਿਹਾ ਕਿ ਕੰਪਨੀ ਦੇ ਸਟਾਫ ਲਈ ਸਰੀਰਕ ਅਤੇ ਮਾਨਸਿਕ ਪੱਖੋਂ ਤੰਦਰੁਸਤ ਰਹਿਣਾ ਬਹੁਤ ਜਰੂਰੀ ਹੈ ਤਾਂ ਹੀ ਟੀਮ ਅੱਗੇ ਵਧ ਸਕਦੀ ਹੈ ਇਸ ਲਈ ਕੰਪਨੀ ਵੱਲੋਂ ਇਹ ਕ੍ਰਿਕਟ ਮੈਚ ਕਰਵਾਏ ਜਾਂਦੇ ਹਨ ਤਾਂ ਕਿ ਸਾਰੀ ਟੀਮ ਤੰਦਰੁਸਤ ਰਹੇ। (Cricket Match)