ਦਿੱਲੀ ਵਾਸੀ ਵਿਅਕਤੀ ਲੁਧਿਆਣਾ ਪੁਲਿਸ ਵੱਲੋਂ 4 ਪਿਸਟਲ, 8 ਜਿੰਦਾ ਤੇ 4 ਖਾਲੀ ਮੈਗਜੀਨ ਸਮੇਤ ਕੀਤਾ ਕਾਬੂ

Ludhiana Police
ਲੁਧਿਆਣਾ ਵਿਖੇ ਕਾਬੂ ਕੀਤੇ ਗਏ ਵਿਅਕਤੀ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ। 

ਲੁਧਿਆਣਾ (ਜਸਵੀਰ ਸਿੰਘ ਗਹਿਲ)। ਐਂਟੀ ਨਾਰਕੋਟਿਕਸ ਸੈੱਲ- 2 ਲੁਧਿਆਣਾ ਦੀ ਪੁਲਿਸ ਪਾਰਟੀ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ’ਚ 4 ਪਿਸਟਲ, 8 ਜਿੰਦਾ ਤੇ 4 ਖਾਲੀ ਮੈਗਜੀਨ ਬਰਾਮਦ ਕੀਤੇ ਹਨ।  ਇੰਸਪੈਕਟਰ ਅਮਿ੍ਰਤਪਾਲ ਸਿੰਘ ਇੰਚਾਰਜ ਐਂਟੀ ਨਾਰਕੋਟਿਕਸ ਸੈੱਲ- 2 ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਸ਼ਿਆਂ ਤੇ ਭੈੜੇ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਐਂਟੀ ਨਾਰਕੋਟਿਕਸ ਸੈੱਲ- 2 ਦੀ ਪੁਲਿਸ ਪਾਰਟੀ ਹੱਥ ਵੱਡੀ ਸਫ਼ਲਤਾ ਲੱਗੀ ਹੈ। ਉਨਾਂ ਦੱਸਿਆ ਕਿ ਏਐੱਸਆਈ ਦਵਿੰਦਰ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਪੁਰਾਣੇ ਸਿਵਲ ਹਸਪਤਾਲ ਲਾਗਿਓਂ ਇੱਕ ਵਿਅਕਤੀ ਨੂੰ ਕਾਬੂ ਕੀਤਾ। (Ludhiana Police)

ਜਿਸ ਦੇ ਪਾਸੋਂ ਪੁਲਿਸ ਪਾਰਟੀ ਨੂੰ 4 ਪਿਸਟਲ 32 ਬੋਰ, 8 ਜਿੰਦਾ ਤੇ 4 ਖਾਲੀ ਮੈਗਜੀਨ ਬਰਾਮਦ ਹੋਏ ਹਨ। ਉਨਾਂ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀ ਦੀ ਪਹਿਚਾਣ ਗੁਰਤੇਜ ਸਿੰਘ ਵਾਸੀ ਸੁਭਾਸ਼ ਨਗਰ ਦਿੱਲੀ ਵੈਸਟ ਹਾਲ ਅਬਾਦ ਸੁਭਾਸ਼ ਨਗਰ ਦਿੱਲੀ ਵਜੋਂ ਹੋਈ ਹੈ। ਜਿਸ ਖਿਲਾਫ਼ ਥਾਣਾ ਡਵੀਜਨ ਨੰਬਰ 2 ’ਚ ਮਾਮਲਾ ਰਜਿਸਟਰ ਕੀਤਾ ਗਿਆ ਹੈ। (Ludhiana Police)

ਉਨਾਂ ਦੱਸਿਆ ਕਿ ਗੁਰਤੇਜ ਸਿੰਘ ਜਿਸ ਖਿਲਾਫ਼ ਯੂ.ਪੀ. ’ਚ ਪਹਿਲਾਂ ਵੀ 4 ਮਾਮਲੇ ਦਰਜ਼ ਹਨ, ਬਰਾਮਦ ਹੋਏ ਉਕਤ ਪਿਸਟਲ ਯੂ.ਪੀ. ਤੋਂ ਲੈ ਕੇ ਆਇਆ ਹੈ। ਇਸ ਲਈ ਪੁਲਿਸ ਵੱਲੋਂ ਪੁੱਛਗਿੱਛ ਜਾਰੀ ਹੈ ਤਾਂ ਜੋ ਪਿਸਟਲ ਕਿੱਥੋਂ ਲਿਆਂਦੇ ਗਏ ਹਨ ਅਤੇ ਅੱਗੇ ਕਿੱਥੇ ਦੇਣੇ ਸਨ, ਸਬੰਧੀ ਪਤਾ ਲਗਾਇਆ ਜਾ ਸਕੇ। ਉਨਾਂ ਦੱਸਿਆ ਕਿ ਗੁਰਤੇਜ ਸਿੰਘ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। (Ludhiana Police)

ਪਟਿਆਲਾ ਪੁਲਿਸ ਵੱਲੋਂ ਕਾਰਾਂ ਚੋਰੀ ਕਰਨ ਵਾਲਾ ਗਿਰੋਹ ਕਾਬੂ