ਮੰਗਲਵਾਰ ਨੂੰ ਵੀ ਜਾਰੀ ਰਿਹਾ ਕੋਰੋਨਾ ਦਾ ਕਹਿਰ, 381 ਆਏ ਨਵੇਂ ਕੇਸ

Corona India

217 ਠੀਕ ਹੋ ਕੇ ਪਰਤੇ ਆਪਣੇ ਘਰਾਂ ਨੂੰ ਤਾਂ 2 ਦੀ ਹੋਈ ਮੌਤ

ਚੰਡੀਗੜ, (ਅਸ਼ਵਨੀ ਚਾਵਲਾ)। ਮੰਗਲਵਾਰ ਨੂੰ ਵੀ ਕੋਰੋਨਾ ਦਾ ਕਹਿਰ ਪਹਿਲਾਂ ਵਾਂਗ ਹੀ ਜਾਰੀ ਰਿਹਾ। ਇੱਕ ਵਾਰ ਫਿਰ ਤੋਂ ਰਿਕਾਰਡ 381 ਨਵੇਂ ਕੇਸ ਦਰਜ਼ ਕੀਤੇ ਗਏ ਹਨ। ਨਵੇਂ ਕੇਸਾਂ ਵਿੱਚ ਲਗਾਤਾਰ ਪਟਿਆਲਾ, ਲੁਧਿਆਣਾ ਅਤੇ ਜਲੰਧਰ ਸਣੇ ਅੰਮ੍ਰਿਤਸਰ ਅੱਗੇ ਹਨ ਅਤੇ ਇਨਾਂ ਚਾਰਾਂ ਵੱਡੇ ਸ਼ਹਿਰਾਂ ਵਿੱਚੋਂ ਹੀ ਜਿਆਦਾ ਕੇਸ ਮਿਲੇ ਹਨ। ਜਿਹੜਾ ਕਿ ਹੁਣ ਪੰਜਾਬ ਸਰਕਾਰ ਲਈ ਚਿੰਤਾ ਦਾ ਵਿਸ਼ਾ ਵੀ ਬਣਦਾ ਨਜ਼ਰ ਆ ਰਿਹਾ ਹੈ।  ਮੌਤਾਂ ਦੇ ਮਾਮਲੇ ਵਿੱਚ ਕੁਝ ਰਾਹਤ ਜਰੂਰ ਮਿਲੀ ਹੈ। ਅੱਜ 2 ਮੌਤ ਹੋਈਆ ਹਨ, ਜਦੋਂ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ 8-9 ਮੌਤਾਂ ਦਰਜ਼ ਕੀਤੀਆਂ ਜਾ ਰਹੀਆਂ ਸਨ।

ਨਵੇਂ ਆਏ 381 ਕੇਸਾਂ ਵਿੱਚ ਸੰਗਰੂਰ ਤੋਂ 74, ਪਟਿਆਲਾ ਤੋਂ 69, ਲੁਧਿਆਣਾ ਤੋਂ 63, ਅੰਮ੍ਰਿ੍ਰਤਸਰ ਤੋਂ 56, ਜਲੰਧਰ ਤੋਂ 33, ਮੁਹਾਲੀ ਤੋਂ 25, ਰੋਪੜ ਤੋਂ 14, ਗੁਰਦਾਸਪੁਰ ਤੋਂ 10, ਫਤਿਹਗੜ ਸਾਹਿਬ ਤੋਂ 8, ਮੋਗਾ ਤੋਂ 8, ਮਾਨਸਾ ਤੋਂ 5, ਬਠਿੰਡਾ ਤੋਂ 5, ਹੁਸ਼ਿਆਰਪੁਰ ਤੋਂ 2, ਫਿਰੋਜ਼ਪੁਰ ਤੋਂ 2, ਕਪੂਰਥਲਾ ਤੋਂ 1 ਅਤੇ ਬਰਨਾਲਾ ਤੋਂ 1 ਮਰੀਜ਼ ਆਇਆ ਹੈ।

ਇਸ ਦੇ ਨਾਲ ਹੀ ਠੀਕ ਹੋਣ ਵਾਲੇ 271 ਮਰੀਜ਼ਾਂ ਵਿੱਚੋਂ ਜਲੰਧਰ ਤੋਂ 110, ਲੁਧਿਆਣਾ ਤੋਂ 70, ਮੁਹਾਲੀ ਤੋਂ 16, ਫਿਰੋਜ਼ਪੁਰ ਤੋਂ 16, ਹੁਸ਼ਿਆਰਪੁਰ ਤੋਂ 9, ਪਠਾਨਕੋਟ ਤੋਂ 9, ਗੁਰਦਾਸਪੁਰ ਤੋਂ 8, ਬਠਿੰਡਾ ਤੋਂ 7, ਮਾਨਸਾ ਤੋਂ 7, ਫਤਹਿਗੜ੍ਹ ਸਾਹਿਬ ਤੋਂ 6, ਮੁਕਤਸਰ ਤੋਂ 4, ਬਰਨਾਲਾ ਤੋਂ 3, ਮੋਗਾ ਤੋਂ 1, ਕਪੂਰਥਲਾ ਤੋਂ 1 ਅਤੇ ਫਾਜਿਲਕਾ ਤੋਂ 1 ਮਰੀਜ਼ ਠੀਕ ਹੋ ਕੇ ਘਰ ਵਾਪਸ ਪਰਤ ਗਿਆ ਹੈ।
ਪੰਜਾਬ ਵਿੱਚ ਹੁਣ ਕੋਰੋਨਾ ਮਰੀਜ਼ਾਂ ਦੀ ਗਿਣਤੀ 10889 ਹੋ ਗਈ ਹੈ, ਜਿਸ ਵਿੱਚੋਂ 7389 ਠੀਕ ਹੋ ਗਏ ਹਨ ਅਤੇ 263 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 3237 ਕੋਰੋਨਾ ਮਰੀਜ਼ਾ ਦਾ ਇਲਾਜ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ ਚਲ ਰਿਹਾ ਹੈ।

Corona

ਪੰਜਾਬ ਵਿੱਚ ਕੋਰੋਨਾ ਦੀ ਸਥਿਤੀ।

  • ਜਿਲਾ    ਕੋਰੋਨਾ ਪੀੜਤ ਇਲਾਜ਼ ਅਧੀਨ ਠੀਕ ਹੋਏ  ਮੌਤਾਂ
  • ਲੁਧਿਆਣਾ  1989  632  1309  48
  • ਜਲੰਧਰ   1736  552  1151  33  
  • ਅੰਮ੍ਰਿਤਸਰ  1348  292  992  64
  • ਪਟਿਆਲਾ  1081  644  421  16
  • ਸੰਗਰੂਰ   827  170  635  22
  • ਮੁਹਾਲੀ    574  178  384   12
  • ਗੁਰਦਾਸਪੁਰ  322  22  288   12
  • ਪਠਾਨਕੋਟ  291  36  245   10
  • ਹੁਸ਼ਿਆਰਪੁਰ  289  80  199   10
  • ਐਸ.ਬੀ.ਐਸ. ਨਗਰ  265  73  190   2
  • ਤਰਨਤਾਰਨ  234  19  209   6
  • ਫਿਰੋਜ਼ਪੁਰ  234  113  117   4
  • ਫਤਿਹਗੜ ਸਾਹਿਬ  225  54  169   2
  • ਫਰੀਦਕੋਟ  212  61  151   0
  • ਮੋਗਾ   225  76  144   5
  • ਬਠਿੰਡਾ    199  63  132   4
  • ਮੁਕਤਸਰ   184  30  153   1
  • ਰੋਪੜ   177  39  137   1
  • ਕਪੂਰਥਲਾ  158  28  122   8
  • ਫਾਜ਼ਿਲਕਾ  154  44  109   1
  • ਬਰਨਾਲਾ   84  12  70   2
  • ਮਾਨਸਾ   81  19  62   0
  • ਕੁਲ    10889  3237  7389  263

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ