ਜ਼ਿਲ੍ਹਾ ਪਟਿਆਲਾ ਦੇ ਕੋਰੋਨਾ ਯੋਧੇ ਲਗਾਤਾਰ ਖੂਨਦਾਨ ਦੇਣ ਲਈ ਡਟੇ

ਬਲਾਕ ਲੋਚਮਾ ਦੇ ਡੇਰਾ ਸ਼ਰਧਾਲੂਆਂ ਵੱਲੋਂ ਰਜਿੰਦਰਾ ਬਲੱਡ ਬੈਂਕ ਵਿਖੇ 23 ਯੂਨਿਟ ਖੂਨਦਾਨ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਜ਼ਿਲ੍ਹਾ ਪਟਿਆਲਾ ਦੀ ਸਾਧ-ਸੰਗਤ ਵੱਲੋਂ ਕੋਰੋਨਾ ਸੰਕਟ ਦੌਰਾਨ ਰਜਿੰਦਰਾ ਹਸਪਤਾਲ ਦੀ ਬਲੱਡ ਬੈਂਕ ਵਿੱਚ ਖੂਨਦਾਨ ਕਰਨ ਦੀ ਮੁਹਿੰਮ ਲਗਾਤਾਰ ਜਾਰੀ ਹੈ।ਅੱਜ ਜ਼ਿਲ੍ਹਾ ਪਟਿਆਲਾ ਦੇ ਬਲਾਕ ਲੋਚਮਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ 23 ਯੂਨਿਟ ਖੂਨਦਾਨ ਕੀਤਾ ਗਿਆ। ਇਸ ਮੌਕੇ ਬਲੱਡ ਬੈਂਕ ਦੇ ਡਾਕਟਰਾਂ ਦਾ ਕਹਿਣਾ ਸੀ ਕਿ ਇਹ ਸੇਵਾਦਾਰ ਨਾ ਥੱਕਦੇ ਹਨ ਅਤੇ ਨਾ ਹੀ ਅੱਕਦੇ ਹਨ।

ਚਾਹੇ ਮੀਂਹ ਹਨ੍ਹੇਰੀ ਆਵੇ ਅਤੇ ਚਾਹੇ ਗਰਮੀ ਹੋਵੇ, ਇਹ ਖੂਨਦਾਨ ਲਈ ਹਮੇਸ਼ਾ ਅੱਗੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇਹ ਟ੍ਰਿਊ ਬਲੱਡ ਪੰਪ 30-40 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪੂਰੇ ਅਨੁਸ਼ਾਸਨ ਵਿੱਚ ਖੂਨਦਾਨ ਦੇਣ ਲਈ ਪੁੱਜਦੇ ਹਨ। ਸਮਾਜ ਸੇਵੀਆਂ ਵੱਲੋਂ ਵੀ ਲਗਾਤਾਰ ਡੇਰਾ ਸੱਚਾ ਸੌਦਾ ਦੇ ਇਨ੍ਹਾਂ ਸੇਵਾਦਾਰਾਂ ਦੀ ਸਲਾਹੁਤਾ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸੇਵਾਦਾਰ ਮਨੁੱਖਤਾ ਦੇ ਮੁੱਦਈ ਹਨ, ਜਿਨ੍ਹਾਂ ਵੱਲੋਂ ਦੂਜਿਆਂ ਦੇ ਦੁੱਖ ਨੂੰ ਆਪਣਾ ਦੁੱਖ ਸਮਝਿਆ ਜਾਂਦਾ ਹੈ ਅਤੇ ਇਹ ਸਮਾਜ ਦੇ ਭਲਾਈ ਦੇ ਕਾਰਜਾਂ ਵਿੱਚ ਸਭ ਤੋਂ ਅੱਗੇ ਹਨ।

ਇਸ ਮੌਕੇ 45 ਮੈਂਬਰ ਹਰਮਿੰਦਰ ਨੋਨਾ ਨੇ ਕਿਹਾ ਕਿ ਰਜਿੰਦਰਾ ਹਸਪਤਾਲ ਅੰਦਰ ਇਹ ਕੈਂਪ ਅਗਲੇ ਦਿਨਾਂ ‘ਚ ਵੀ ਜਾਰੀ ਰਹੇਗਾ, ਕਿਉਂਕਿ ਗਰਮੀਆਂ ਅਤੇ ਲਾਕਡਾਊਨ ਕਾਰਨ ਖੂਨ ਦੀ ਕਮੀ ਪਾਈ ਜਾ ਰਹੀ ਹੈ। ਇਸ ਦੌਰਾਨ ਬਲਵਿੰਦਰ ਭਾਰਤੀ ਪ੍ਰਿੰਸੀਪਲ ਭਾਰਤੀ ਪਬਲਿਕ ਸਕੂਲ ਸੇਖੂਪੁਰ ਨੇ ਵੀ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਆਪਣਾ ਖੂਨਦਾਨ ਦਿੱਤਾ।

ਇਸ ਮੌਕੇ ਬਲਾਕ ਲੋਚਮਾ ਦੇ ਪੰਦਰਾਂ ਮੈਂਬਰ ਮਨਪ੍ਰੀਤ ਸਿੰਘ, ਜਸਮੇਰ ਸਿੰਘ, ਬਲਾਕ ਭੰਗੀਦਾਸ ਲਖਵੀਰ ਸਿੰਘ, 45 ਮੈਂਬਰ ਕਰਨਪਾਲ ਪਟਿਆਲਾ, ਬਲਾਕ ਪਟਿਆਲਾ ਦੇ ਪੰਦਰਾਂ ਮੈਂਬਰ ਮਲਕੀਤ ਸਿੰਘ, ਸਾਗਰ ਅਰੋੜਾ, ਗੁਰਵਿੰਦਰ ਮੱਖਣ, ਨਾਨਕ ਇੰਸਾਂ, ਨਿਖਿਲ ਇੰਸਾਂ, ਵਿਸ਼ਾਲ ਇੰਸਾਂ ਆਦਿ ਸੇਵਾਦਾਰ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।