ਕੋਰੋਨਾ: ਹਾਂਗਕਾਂਗ ਦੀ ਉਡਾਨ ਰੱਦ ਕਰੇਗੀ ਏਅਰ ਇੰਡੀਆ

Corona, Air India, Cancel, Flight, Hong Kong

ਕੋਰੋਨਾ: ਹਾਂਗਕਾਂਗ ਦੀ ਉਡਾਨ ਰੱਦ ਕਰੇਗੀ ਏਅਰ ਇੰਡੀਆ | Air India
ਸੱਤ ਫਰਵਰੀ ਤੋਂ 28 ਮਾਰਚ ਤੱਕ ਉਡਾਨ ਰੱਦ ਕਰਨ ਦਾ ਫੈਸਲਾ

ਮੁੰਬਈ ਦਿੱਲੀ ਸੰਘਾਈ ਉਡਾਨ  14 ਫਰਵਰੀ ਤੱਕ ਰੱਦ

ਨਵੀਂ ਦਿੱਲੀ, ਏਜੰਸੀ। ਸਰਕਾਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ (Air India) ਨੇ ਸੱਤ ਫਰਵਰੀ ਤੋਂ ਬਾਅਦ ਹਾਂਗਕਾਂਗ ਦੀ ਆਪਣੀ ਉਡਾਨ ਰੱਦ ਕਰਨ ਦਾ ਐਲਾਨ ਕੀਤਾ ਹੈ। ਏਅਰਲਾਇੰਸ ਨੇ ਮੰਗਲਵਾਰ ਨੂੰ ਦੱਸਿਆ ਕਿ ਉਹ ਸੱਤ ਫਰਵਰੀ ਤੋਂ ਬਾਅਦ ਹਾਂਗਕਾਂਗ ਜਾਣ ਵਾਲੀ ਉਡਾਨ ਰੱਦ ਕਰ ਰਹੀ ਹੈ। ਅਜੇ 28 ਮਾਰਚ ਤੱਕ ਉਡਾਨ ਰੱਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਕੋਰੋਨਾ ਵਾਇਰਸ ਦੇ ਵਧਦੇ ਸੰਕ੍ਰਮਣ ਕਾਰਨ ਇਸ ਤੋਂ ਪਹਿਲਾਂ ਕੰਪਨੀ ਨੇ ਇਸ ਮਾਰਗ ‘ਤੇ 31 ਜਨਵਰੀ ਤੋਂ ਬਾਅਦ ਤੋਂ ਉਡਾਨਾਂ ਦੀ ਗਿਣਤੀ ਘਟਾ ਕੇ ਹਫ਼ਤੇ ‘ਚ ਤਿੰਨ ਦਿਨ ਕਰਨ ਦਾ ਫੈਸਲਾ ਕੀਤਾ ਸੀ। ਏਅਰ ਇੰਡੀਆ ਦੀ ਮੁੰਬਈ ਦਿੱਲੀ ਸੰਘਾਈ ਉਡਾਨ 31 ਜਨਵਰੀ ਤੋਂ 14 ਫਰਵਰੀ ਤੱਕ ਰੱਦ ਕਰ ਦਿੱਤੀ ਗਈ ਹੈ। ਇਸ ਸਬੰਧੀ ਕੰਪਨੀ ਨੇ ਆਪਣੇ ਟਵਿੱਟਰ ਅਕਾਊਂਟ ਰਾਹੀਂ ਵੀ ਯਾਤਰੀਆਂ ਨੂੰ ਸੂਚਿਤ ਕਰ ਦਿੱਤਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।